ਯੂਨੀਅਨ ਬੈਂਕ ਨੇ 14,000 ਤੋਂ ਵੱਧ ਐਮਰਜੈਂਸੀ ਕ੍ਰੈਡਿਟ ਕੀਤੇ ਮਨਜ਼ੂਰ

06/03/2020 6:57:59 PM

ਮੁੰਬਈ— ਜਨਤਕ ਖੇਤਰ ਦੇ ਯੂਨੀਅਨ ਬੈਂਕ ਆਫ ਇੰਡੀਆ ਨੇ ਪਾਤਰਤਾ ਮੁਤਾਬਕ, ਮੁਦਰਾ ਲਾਭਪਾਤਰਾਂ, ਐੱਮ. ਐੱਸ. ਐੱਮ. ਈ. ਅਤੇ ਕਾਰੋਬਾਰੀਆਂ ਇਕਾਈਆਂ ਨੂੰ ਸੰਕਟ ਨਾਲ ਨਜਿੱਠਣ 'ਚ ਮਦਦ ਕਰਨ ਲਈ ਕੇਂਦਰੀ ਗਾਰੰਟੀਡ ਐਮਰਜੈਂਸੀ ਕ੍ਰੈਡਿਟ ਲਾਈਨ ਲਾਂਚ ਕੀਤਾ ਹੈ।

ਬੈਂਕ ਨੇ ਅੱਜ ਇੱਥੇ ਜਾਰੀ ਬਿਆਨ 'ਚ ਕਿਹਾ ਕਿ ਇਸ ਯੋਜਨਾ ਦੇ ਸ਼ੁਰੂ ਹੋਣ ਤੋਂ ਪਹਿਲੇ ਦਿਨ 14,000 ਤੋਂ ਜ਼ਿਆਦਾ ਖਾਤਿਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਬੈਂਕ ਨੇ ਕਿਹਾ ਕਿ ਉਹ ਛੋਟੇ ਸ਼ਹਿਰਾਂ ਦੇ ਐੱਮ. ਐੱਸ. ਐੱਮ. ਈ. ਯਾਨੀ ਛੋਟੇ ਕਾਰੋਬਾਰਾਂ, ਮੁਦਰਾ ਲਾਭਪਾਤਰਾ ਤੇ ਕਾਰੋਬਾਰੀਆਂ ਨੂੰ ਇਸ ਯੋਜਨਾ ਤਹਿਤ ਮਦਦ ਲਈ ਲੱਗਿਆ ਹੋਇਆ ਹੈ ਅਤੇ ਸੰਕਟ ਦੇ ਇਸ ਸਮੇਂ 'ਚ ਕਾਰੋਬਾਰੀਆਂ ਦੀ ਮਦਦ ਲਈ ਤਿਆਰ ਹੈ।

ਉੱਥੇ ਹੀ, ਹੋਰ ਖਬਰਾਂ ਦੀ ਗੱਲ ਕਰੀਏ ਤਾਂ ਨਿੱਜੀ ਖੇਤਰ ਦੀ ਦਿੱਗਜ ਆਈ. ਸੀ. ਆਈ. ਸੀ. ਆਈ. ਬੈਂਕ ਨੇ ਬਚਤ ਖਾਤੇ 'ਤੇ ਵਿਆਜ ਦਰ 'ਚ ਕਟੌਤੀ ਕਰ ਦਿੱਤੀ ਹੈ। ਆਈ. ਸੀ. ਆਈ. ਸੀ. ਆਈ. ਬੈਂਕ ਵੱਲੋਂ ਬਚਤ ਖਾਤੇ 'ਤੇ ਵਿਆਜ ਦਰਾਂ 'ਚ 0.25 ਫੀਸਦੀ ਦੀ ਕਮੀ ਕੀਤੀ ਗਈ ਹੈ, ਜੋ ਵੀਰਵਾਰ ਤੋਂ ਪ੍ਰਭਾਵੀ ਹੋ ਜਾਵੇਗੀ। ਬੈਂਕ ਨੇ 50 ਲੱਖ ਰੁਪਏ ਤੋਂ ਘੱਟ ਦੀ ਜਮ੍ਹਾ ਰਾਸ਼ੀ ਲਈ ਵਿਆਜ ਦਰ ਨੂੰ ਮੌਜੂਦਾ 3.25 ਫੀਸਦੀ ਤੋਂ ਘਟਾ ਕੇ 3 ਫੀਸਦੀ ਕਰ ਦਿੱਤਾ ਹੈ। ਉੱਥੇ ਹੀ, 50 ਲੱਖ ਰੁਪਏ ਅਤੇ ਇਸ ਤੋਂ ਜ਼ਿਆਦਾ ਦੀ ਜਮ੍ਹਾ 'ਤੇ ਵੀ ਵਿਆਜ ਦਰ 3.75 ਫੀਸਦੀ ਤੋਂ ਘਟਾ ਕੇ 3.50 ਫੀਸਦੀ ਕਰ ਦਿੱਤੀ ਗਈ ਹੈ। ਬੈਂਕਾਂ 'ਚ ਇਸ ਸਮੇਂ ਕਾਫੀ ਨਕਦੀ ਉਪਲੱਬਧ ਹੈ, ਲਾਕਡਾਊਨ ਕਾਰਨ ਕਰਜ਼ ਦੀ ਮੰਗ ਕਮਜ਼ੋਰ ਰਹੀ ਹੈ, ਜਿਸ ਕਾਰਨ ਬੈਂਕਾਂ ਵੱਲੋਂ ਵਿਆਜ ਦਰਾਂ 'ਚ ਕਟੌਤੀ ਕੀਤੀ ਜਾ ਰਹੀ ਹੈ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਵੀ ਬਚਤ ਖਾਤਿਆਂ 'ਤੇ ਸਾਲਾਨਾ ਵਿਆਜ ਦਰ 0.05 ਫੀਸਦੀ ਘਟਾ ਕੇ 2.70 ਫੀਸਦੀ ਕਰ ਦਿੱਤੀ ਹੈ।


Sanjeev

Content Editor

Related News