ਨਵੰਬਰ ''ਚ ਬੇਰੁਜ਼ਗਾਰੀ ਦਰ ਵਧ ਕੇ 8.0 ਫੀਸਦੀ ''ਤੇ ਆਈ, ਇਹ ਤਿੰਨ ਮਹੀਨਿਆਂ ''ਚ ਸਭ ਤੋਂ ਜ਼ਿਆਦਾ

Thursday, Dec 01, 2022 - 04:34 PM (IST)

ਬਿਜਨੈੱਸ ਡੈਸਕ—ਭਾਰਤ 'ਚ ਬੇਰੁਜ਼ਗਾਰੀ ਦਰ ਨਵੰਬਰ 'ਚ ਵਧ ਕੇ 8.0 ਫੀਸਦੀ ਹੋ ਗਈ ਹੈ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ (CMIE) ਦੇ ਡਾਟਾ 'ਚ ਵੀਰਵਾਰ ਨੂੰ ਦਿਖਿਆ ਹੈ ਕਿ ਨਵੰਬਰ ਮਹੀਨੇ ਦੌਰਾਨ ਬੇਰੁਜ਼ਗਾਰੀ ਦੀ ਦਰ ਤਿੰਨ ਸਾਲ 'ਚ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਸ਼ਹਿਰਾਂ 'ਚ ਬੇਰੁਜ਼ਗਾਰੀ ਦੀ ਦਰ ਪਿਛਲੇ ਮਹੀਨੇ ਦੇ 7.21 ਫੀਸਦੀ ਤੋਂ ਵੱਧ ਕੇ ਨਵੰਬਰ 'ਚ 8.96 ਫੀਸਦੀ 'ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਪੇਂਡੂ ਖੇਤਰਾਂ 'ਚ ਬੇਰੁਜ਼ਗਾਰੀ ਦੀ ਦਰ 8.04 ਫੀਸਦੀ ਤੋਂ ਘੱਟ ਕੇ 7.55 ਫੀਸਦੀ 'ਤੇ ਆ ਗਈ ਹੈ।
CMIE ਦੇ ਡਾਟਾ 'ਤੇ ਸਰਕਾਰ ਦੀ ਰਹਿੰਦੀ ਹੈ ਨਜ਼ਰ 
ਮੁੰਬਈ 'ਚ ਅਧਾਰਿਤ CMIE ਦੇ ਰੁਜ਼ਗਾਰ ਡੇਟਾ 'ਤੇ ਅਰਥਸ਼ਾਸਤਰੀ ਅਤੇ ਨੀਤੀ ਬਣਾਉਣ ਵਾਲੇ ਕਰੀਬੀ ਨਜ਼ਰ ਰੱਖਦੇ ਹਨ, ਕਿਉਂਕਿ ਸਰਕਾਰ ਆਪਣੇ ਖੁਦ ਦੇ ਮਾਸਿਕ ਅੰਕੜੇ ਜਾਰੀ ਨਹੀਂ ਕਰਦੀ ਹੈ। ਦੂਜੇ ਪਾਸੇ ਰਾਸ਼ਟਰੀ ਸੰਖਿਅਕੀ ਕਮਿਸ਼ਨ ਭਾਵ ਐੱਨ.ਐੱਸ.ਓ ਦੇ ਅੰਕੜਿਆਂ ਅਨੁਸਾਰ ਸ਼ਹਿਰੀ ਇਲਾਕਿਆਂ 'ਚ 15 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਬੇਰੁਜ਼ਗਾਰੀ ਦੀ ਦਰ 9.8 ਫੀਸਦੀ ਤੋਂ ਘਟ ਕੇ 7.2 ਫੀਸਦੀ 'ਤੇ ਪਹੁੰਚ ਗਈ ਹੈ। ਇਹ ਅੰਕੜਾ 30 ਸਤੰਬਰ ਨੂੰ ਖਤਮ ਹੋਈ ਤਿਮਾਹੀ ਦਾ ਹੈ। ਇਹ ਗੱਲ ਪੇਰੀਅਡਿਕ ਲੇਬਰ ਫੋਰਸ ਸਰਵੇ ਭਾਵ ਪੀ.ਐੱਲ.ਐੱਫ.ਐੱਸ. ਨੇ ਦੱਸੀ ਹੈ। ਰਿਪੋਰਟ ਦੇ ਅਨੁਸਾਰ, ਇਸ ਨਾਲ ਕੋਰੋਨਾ ਲਾਗ ਤੋਂ ਬਾਅਦ ਸਥਿਰ ਆਰਥਿਕ ਰਿਕਵਰੀ ਵਲੋਂ ਸੰਕੇਤ ਮਿਲਦਾ ਹੈ, ਜਿਸ ਨੇ ਕਰੋੜਾਂ ਲੋਕਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਹੈ।


Aarti dhillon

Content Editor

Related News