ਇਸ ਆਫ਼ਰ ਤਹਿਤ ਤੁਹਾਨੂੰ ਮੁਫ਼ਤ ’ਚ ਮਿਲ ਸਕਦੈ LPG ਗੈਸ ਸਿਲੰਡਰ, 31 ਜਨਵਰੀ ਹੈ ਆਖ਼ਰੀ ਤਾਰੀਖ਼

01/22/2021 6:42:42 PM

ਨਵੀਂ ਦਿੱਲੀ — ਪੇਟੀਐਮ ਹੁਣ ਐਲਪੀਜੀ ਸਿਲੰਡਰ ਬੁੱਕ ਕਰਨ ਵਾਲਾ ਦੇਸ਼ ਦਾ ਸਭ ਤੋਂ ਵੱਡਾ ਪਲੇਟਫਾਰਮ ਬਣਦਾ ਜਾ ਰਿਹਾ ਹੈ। ਵੱਡੀ ਗਿਣਤੀ ਵਿਚ ਲੋਕ ਐਲਪੀਜੀ ਸਿਲੰਡਰ ਬੁਕਿੰਗ ਲਈ ਪੇਟੀਐਮ ਦਾ ਸਹਾਰਾ ਲੈ ਰਹੇ ਹਨ। ਇਸ ਦਾ ਕਾਰਨ ਪੇਟੀਐਮ ਵਲੋਂ ਦਿੱਤੀਆਂ ਜਾ ਰਹੀਆਂ ਲਾਭਦਾਇਕ ਪੇਸ਼ਕਸ਼ਾਂ ਅਤੇ ਛੋਟਾਂ ਹੀ ਹਨ।  ਪੇਟੀਐਮ ਇਕ ਵਾਰ ਫਿਰ ਐਲਪੀਜੀ ਖਪਤਕਾਰਾਂ ਲਈ ਇਕ ਵਧੀਆ ਪੇਸ਼ਕਸ਼ ਲੈ ਕੇ ਆਇਆ ਹੈ। ਜੇ ਤੁਸੀਂ ਪੇਟੀਐਮ ਦੀ ਇਸ ਪੇਸ਼ਕਸ਼ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਘੱਟੋ-ਘੱਟ ਇਕ ਗੈਸ ਸਿਲੰਡਰ ਦੇ ਪੈਸੇ ਬਚਾ ਸਕਦੇ ਹੋ। ਭਾਵ ਤੁਸੀਂ ਮੁਫਤ ਵਿਚ ਐਲ.ਪੀ.ਜੀ. ਗੈਸ ਸਿਲੰਡਰ ਲੈ ਸਕਦੇ ਹੋ।

ਇਸ ਪੇਸ਼ਕਸ਼ ਦਾ ਲਾਭ ਸਿਰਫ ਉਨ੍ਹਾਂ ਲੋਕਾਂ ਨੂੰ ਮਿਲੇਗਾ ਜੋ ਪੇਟੀਐਮ ਤੋਂ ਪਹਿਲੀ ਵਾਰ ਗੈਸ ਸਿਲੰਡਰ ਦੀ ਬੁਕਿੰਗ ਕਰ ਰਹੇ ਹਨ। ਪੇਸ਼ਕਸ਼ ਦਾ ਲਾਭ ਲੈਣ ਲਈ ਪਹਿਲਾਂ ਤੁਹਾਨੂੰ ਆਪਣੇ ਮੋਬਾਇਲ ਵਿਚ ਪੇਟੀਐਮ ਐਪ ਡਾੳੂਨਲੋਡ ਕਰਨੀ ਪਵੇਗੀ। ਜੇ ਤੁਸੀਂ ਪੇਟੀਐਮ ਤੋਂ ਆਪਣਾ ਐਲਪੀਜੀ ਗੈਸ ਸਿਲੰਡਰ ਬੁੱਕ ਕਰਦੇ ਹੋ, ਤਾਂ ਤੁਹਾਨੂੰ ਭਾਰੀ ਕੈਸ਼ਬੈਕ ਮਿਲ ਸਕਦਾ ਹੈ। ਤੁਹਾਨੂੰ ਆਪਣੇ ਗੈਸ ਸਿਲੰਡਰ ਨੂੰ ਪੇਟੀਐਮ ਨਾਲ ਬੁੱਕ ਕਰਨਾ ਪਵੇਗਾ। ਇਸ ਤੋਂ ਬਾਅਦ ਤੁਸੀਂ 700 ਰੁਪਏ ਤੱਕ ਦਾ ਕੈਸ਼ਬੈਕ ਲੈ ਸਕਦੇ ਹੋ। ਇਹ ਲਾਭ ਸਿਰਫ ਪਹਿਲੀ ਵਾਰ ਪੇਟੀਐਮ ਤੋਂ ਗੈਸ ਸਿਲੰਡਰ ਦੀ ਬੁਕਿੰਗ ’ਤੇ ਉਪਲਬਧ ਹੈ।

ਇਹ ਵੀ ਪੜ੍ਹੋ : ਹੁਣ ਨਵਾਂ ਵਪਾਰ ਸ਼ੁਰੂ ਕਰਨ ਵਾਲਿਆਂ ਨੂੰ ਬਿਨਾਂ ਕੁਝ ਗਹਿਣੇ ਰੱਖੇ ਇਹ ਬੈਂਕ ਦੇਵੇਗਾ 5 ਕਰੋੜ ਤੱਕ ਦਾ ਕਰਜ਼ਾ

ਪੇਟੀਐਮ ਤੋਂ ਪੇਸ਼ਕਸ਼ ਦਾ ਲਾਭ ਲੈਣ ਲਈ ਇਨ੍ਹਾਂ ਕਦਮਾਂ ਦੀ ਪਾਲਣਾ ਕਰੋ

  • ਜੇ ਤੁਹਾਡੇ ਫੋਨ ਵਿਚ ਪੇਟੀਐਮ ਐਪ ਨਹੀਂ ਹੈ ਤਾਂ ਪਹਿਲਾਂ ਇਸ ਨੂੰ ਡਾੳੂਨਲੋਡ ਕਰੋ
  • ਹੁਣ ਆਪਣੇ ਫੋਨ ’ਤੇ ਪੇਟੀਐਮ ਐਪ ਖੋਲ੍ਹੋ
  • ਇਸ ਤੋਂ ਬਾਅਦ ‘ਰੀਚਾਰਜ ਅਤੇ ਬਿਲ ਦਾ ਭੁਗਤਾਨ’ ਵਿਕਲਪ ’ਤੇ ਜਾਓ
  • ਹੁਣ ‘ਬੁੱਕ ਏ ਸਿਲੰਡਰ’ ਵਿਕਲਪ ਖੋਲ੍ਹੋ
  • ਭਾਰਤ ਗੈਸ, ਐਚਪੀ ਗੈਸ ਜਾਂ ਇੰਡੇਨ ਵਿਕਲਪ ਤੋਂ ਆਪਣੇ ਗੈਸ ਪ੍ਰਦਾਤਾ ਦੀ ਚੋਣ ਕਰੋ।
  • ਰਜਿਸਟਰਡ ਮੋਬਾਈਲ ਨੰਬਰ ਜਾਂ ਆਪਣੀ ਐਲਪੀਜੀ ਆਈਡੀ ਦਰਜ ਕਰੋ
  • ਇਸਦੇ ਬਾਅਦ ਤੁਸੀਂ ਭੁਗਤਾਨ ਦਾ ਵਿਕਲਪ ਵੇਖੋਗੇ
  • ਹੁਣ ਭੁਗਤਾਨ ਕਰਨ ਤੋਂ ਪਹਿਲਾਂ ਆਫ਼ਰ ’ਤੇ  'FIRSTLPG' ਪ੍ਰੋਮੋ ਕੋਡ ਪਾਓ

ਇਹ ਪੇਟੀਐਮ ਪੇਸ਼ਕਸ਼ ਸਿਰਫ ਤਾਂ ਹੀ ਕੰਮ ਕਰੇਗੀ ਜੇ ਤੁਹਾਡੀ ਬੁਕਿੰਗ ਦੀ ਰਕਮ 500 ਰੁਪਏ ਜਾਂ ਇਸਤੋਂ ਵੱਧ ਹੈ। ਇਹ ਪੇਸ਼ਕਸ਼ ਸਿਰਫ 31 ਜਨਵਰੀ ਤੱਕ ਲਾਗੂ ਕੀਤੀ ਗਈ ਹੈ। ਜਦੋਂ ਤੁਸੀਂ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ ਇੱਕ ਸਕ੍ਰੈਚ ਕੂਪਨ ਮਿਲੇਗਾ। ਤੁਹਾਨੂੰ ਇਹ ਕੂਪਨ ਬੁਕਿੰਗ ਦੇ 24 ਘੰਟਿਆਂ ਦੇ ਅੰਦਰ ਪ੍ਰਾਪਤ ਹੋ ਜਾਵੇਗਾ। ਇਸ ਕੂਪਨ ਨੂੰ 7 ਦਿਨਾਂ ਦੇ ਅੰਦਰ ਖੋਲ੍ਹੋ। ਇਸਦੇ ਬਾਅਦ, ਤੁਹਾਡੇ ਖਾਤੇ ਵਿੱਚ ਇੱਕ ਕੈਸ਼ਬੈਕ ਆ ਜਾਵੇਗਾ।

ਇਹ ਵੀ ਪੜ੍ਹੋ : ਦੋ ਮਹੀਨਿਆਂ ਤੋਂ ਲਾਪਤਾ ਅਲੀਬਾਬਾ ਸਮੂਹ ਦੇ ਜੈਕ ਮਾ ਆਏ ਦੁਨੀਆ ਦੇ ਸਾਹਮਣੇ, ਸੁਣੋ ਕੀ ਕਿਹਾ

ਪੇਸ਼ਕਸ਼ 31 ਜਨਵਰੀ 2021 ਤੱਕ

ਪੰਜ ਸੌ ਰੁਪਏ ਤੱਕ ਦੇ ਇਸ ਕੈਸ਼ਬੈਕ ਦਾ ਲਾਭ ਉਹ ਗ੍ਰਾਹਕ ਹੀ ਲੈ ਸਕਦੇ ਹਨ ਜੋ ਪੇਟੀਐੱਮ ਐਪ ਰਾਹੀਂ ਪਹਿਲੀ ਵਾਰ ਐਲਪੀਜੀ ਗੈਸ ਸਿਲੰਡਰ ਬੁੱਕ ਕਰਦੇ ਹਨ। ਗ੍ਰਾਹਕ ਸਿਰਫ 31 ਜਨਵਰੀ 2021 ਤੱਕ ਪੇਟੀਐਮ ਐਲਪੀਜੀ ਸਿਲੰਡਰ ਬੁਕਿੰਗ ਕੈਸ਼ਬੈਕ ਪੇਸ਼ਕਸ਼ ਦਾ ਲਾਭ ਲੈ ਸਕਦੇ ਹਨ।

ਇਹ ਵੀ ਪੜ੍ਹੋ : ਭਾਰਤ ਦੀ GDP ਦੀ ਵਾਧਾ ਦਰ ਸਕਾਰਾਤਮਕ ਹੋਣ ਦੇ ਬਿਲਕੁਲ ਨੇੜੇ : ਰਿਜ਼ਰਵ ਬੈਂਕ

ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News