ਮਹਿਲਾਵਾਂ ਨੂੰ MSSC ਸਕੀਮ ਤਹਿਤ ਮਿਲੇਗੀ 7.5 ਫ਼ੀਸਦੀ ਦਰ ਦੀ ਰਿਟਰਨ, ਜਾਣੋ ਖ਼ਾਸ ਫ਼ਾਇਦੇ

Sunday, Feb 12, 2023 - 07:00 PM (IST)

ਮਹਿਲਾਵਾਂ ਨੂੰ MSSC ਸਕੀਮ ਤਹਿਤ ਮਿਲੇਗੀ 7.5 ਫ਼ੀਸਦੀ ਦਰ ਦੀ ਰਿਟਰਨ, ਜਾਣੋ ਖ਼ਾਸ ਫ਼ਾਇਦੇ

ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ 1 ਫਰਵਰੀ ਨੂੰ ਪੇਸ਼ ਕੀਤੇ ਬਜਟ ਵਿੱਚ ਮਹਿਲਾ ਸਨਮਾਨ ਬੱਚਤ ਸਰਟੀਫਿਕੇਟ (MSSC) ਸਕੀਮ ਦਾ ਐਲਾਨ ਕੀਤਾ ਗਿਆ ਸੀ। ਇਹ ਇੱਕ ਵਾਰ ਦੀ ਛੋਟੀ ਬਚਤ ਸਕੀਮ ਹੈ। ਇਹ ਸਕੀਮ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਤਹਿਤ ਲਿਆਂਦੀ ਗਈ ਹੈ। ਇਹ ਸਕੀਮ ਸਾਲ 2025 ਤੱਕ 2 ਸਾਲਾਂ ਲਈ ਹੈ। ਇਸ ਸਕੀਮ ਵਿੱਚ, ਤੁਹਾਨੂੰ ਬਚਤ 'ਤੇ 7.5 ਪ੍ਰਤੀਸ਼ਤ ਦੀ ਦਰ ਨਾਲ ਰਿਟਰਨ ਮਿਲੇਗਾ। ਇਸ ਦੇ ਨਾਲ ਹੀ ਅੰਸ਼ਿਕ ਕਢਵਾਉਣ ਦਾ ਵੀ ਪ੍ਰਬੰਧ ਹੈ। ਇਸ ਸਕੀਮ ਦਾ ਰਸਮੀ ਨੋਟੀਫਿਕੇਸ਼ਨ ਜਲਦੀ ਹੀ ਆ ਜਾਵੇਗਾ। 7.5 ਫੀਸਦੀ ਦੀ ਵਿਆਜ ਦਰ ਨਾਲ, ਇਹ ਸਕੀਮ ਇੱਕ ਸਾਲ ਵਿੱਚ 15,427 ਰੁਪਏ ਦੀ ਰਿਟਰਨ ਦੇਵੇਗੀ। ਦੋ ਸਾਲ ਵਿਚ ਇਸ ਸਕੀਮ ਨਾਲ ਤੁਹਾਨੂੰ 32,044 ਰੁਪਏ ਦਾ ਰਿਟਰਨ ਮਿਲੇਗਾ। ਇਸ ਤਰ੍ਹਾਂ ਇਸ ਸਕੀਮ ਵਿਚ 2 ਲੱਖ ਰੁਪਏ ਦੀ ਰਕਮ ਦੋ ਸਾਲ ਵਿਚ 2.32 ਰੁਪਏ ਦੀ ਹੋ ਜਾਵੇਗੀ। ਆਓ ਜਾਣਦੇ ਹਾਂ ਹੋਰ  ਵੀ ਲਾਭ...

 ਬਜਟ 'ਚ ਕੀਤਾ ਗਿਆ ਸੀ ਇਸ ਸਕੀਮ ਦਾ ਐਲਾਨ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 2023 ਵਿੱਚ ਵਨ ਟਾਈਮ ਸਮਾਲ ਸੇਵਿੰਗ ਸਕੀਮ ਦਾ ਐਲਾਨ ਕੀਤਾ ਸੀ। ਇਸ ਸਕੀਮ ਦਾ ਨਾਮ ਮਹਿਲਾ ਸਨਮਾਨ ਬੱਚਤ ਸਰਟੀਫਿਕੇਟ (MSSC) ਹੈ। ਇਹ ਸਕੀਮ ਸਿਰਫ਼ ਔਰਤਾਂ ਲਈ ਹੈ।

ਇਹ ਵੀ ਪੜ੍ਹੋ : ਟੈਕਸ ਵਸੂਲੀ ਦਾ ਬਣਿਆ ਨਵਾਂ ਰਿਕਾਰਡ, ਸਰਕਾਰ ਦੀ ਜੇਬ 'ਚ ਆਏ 15 ਲੱਖ ਕਰੋੜ

ਕੌਣ ਕਰ ਸਕਦਾ ਹੈ ਨਿਵੇਸ਼ 

ਕੋਈ ਵੀ ਔਰਤ ਜਾਂ ਬੱਚੀ ਦੇ ਨਾਂ 'ਤੇ ਮਹਿਲਾ ਸਨਮਾਨ ਬੱਚਤ ਸਰਟੀਫਿਕੇਟ ਵਿੱਚ ਨਿਵੇਸ਼ ਕੀਤਾ ਜਾ ਸਕਦਾ ਹੈ।

ਅਧਿਕਤਮ ਸੀਮਾ 

ਮਹਿਲਾ ਸਨਮਾਨ ਬੱਚਤ ਸਰਟੀਫਿਕੇਟ ਵਿੱਚ ਨਿਵੇਸ਼ ਦੀ ਅਧਿਕਤਮ ਸੀਮਾ 2 ਲੱਖ ਰੁਪਏ ਹੈ। ਇਸ ਸਕੀਮ ਵਿੱਚ, ਨਿਵੇਸ਼ਕ ਨੂੰ 7.5 ਪ੍ਰਤੀਸ਼ਤ ਦੀ ਇੱਕ ਸਥਿਰ ਵਿਆਜ ਦਰ 'ਤੇ ਰਿਟਰਨ ਮਿਲਦਾ ਹੈ।

ਇੱਕ-ਵਾਰ ਸਕੀਮ

ਮਹਿਲਾ ਸਨਮਾਨ ਬੱਚਤ ਸਰਟੀਫਿਕੇਟ ਇੱਕ ਵਨ ਟਾਈਮ ਸਕੀਮ ਹੈ। ਇਹ ਸਕੀਮ ਮਾਰਚ 2025 ਤੱਕ ਦੋ ਸਾਲਾਂ ਲਈ ਉਪਲਬਧ ਹੈ।

ਇਹ ਵੀ ਪੜ੍ਹੋ : DCGI ਦੀ ਸਖ਼ਤੀ , ਆਨਲਾਈਨ ਦਵਾਈ ਵਿਕਰੇਤਾਵਾਂ ਨੂੰ ਨੋਟਿਸ ਭੇਜ ਮੰਗਿਆ ਜਵਾਬ

ਖਾਸ ਫਾਇਦੇ ਕੀ ਹਨ

ਮਹਿਲਾ ਸਨਮਾਨ ਬੱਚਤ ਸਰਟੀਫਿਕੇਟ ਦੀ ਖਾਸ ਗੱਲ ਇਹ ਹੈ ਕਿ ਇਹ ਸਕੀਮ ਕੇਂਦਰ ਸਰਕਾਰ ਦੁਆਰਾ ਸਹਿਯੋਗੀ ਹੈ। ਇਸ ਲਈ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਦੇ ਨਾਲ ਹੀ ਇਸ ਸਕੀਮ ਵਿੱਚ ਅੰਸ਼ਿਕ ਕਢਵਾਉਣ ਦੀ ਸਹੂਲਤ ਵੀ ਉਪਲਬਧ ਹੈ।

ਕੀ ਇਹ ਸਕੀਮ ਟੈਕਸ ਮੁਕਤ ਹੈ

ਵਿੱਤ ਮੰਤਰੀ ਨੇ ਇਸ ਬਾਰੇ ਕੋਈ ਸਪੱਸ਼ਟਤਾ ਨਹੀਂ ਦਿੱਤੀ ਹੈ ਕਿ ਇਸ ਯੋਜਨਾ ਵਿੱਚ ਨਿਵੇਸ਼ ਟੈਕਸ ਮੁਕਤ ਹੋਵੇਗਾ ਜਾਂ ਨਹੀਂ। ਇਸ 'ਤੇ ਸਪੱਸ਼ਟਤਾ ਲਈ, ਸਾਨੂੰ ਅਧਿਕਾਰਤ ਨੋਟੀਫਿਕੇਸ਼ਨ ਦੀ ਉਡੀਕ ਕਰਨੀ ਪਵੇਗੀ।

ਇਹ ਵੀ ਪੜ੍ਹੋ : Hindenburg ਖ਼ਿਲਾਫ਼ ਬਦਲਾ ਲੈਣ ਦੇ ਮੂਡ 'ਚ ਗੌਤਮ ਅਡਾਨੀ, ਹਾਇਰ ਕੀਤੀ ਅਮਰੀਕੀ ਲਾਅ ਫ਼ਰਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਲਿਖੋ।


 


author

Harinder Kaur

Content Editor

Related News