ਅਲਟ੍ਰਾਟੈੱਕ ਸੀਮੈਂਟ ਨੂੰ 421.5 ਕਰੋੜ ਦਾ ਮੁਨਾਫਾ

01/19/2018 12:37:55 PM

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਅਲਟ੍ਰਾਟੈੱਕ ਸੀਮੈਂਟ ਨੂੰ 421.5 ਕਰੋੜ ਰੁਪਏ ਦਾ ਮੁਨਾਫਾ ਹੋਇਆ ਹੈ। ਬਾਜ਼ਾਰ ਦਾ ਅਨੁਮਾਨ ਸੀ ਕਿ ਅਲਟ੍ਰਾਟੈੱਕ ਸੀਮੈਂਟ ਨੂੰ 430 ਕਰੋੜ ਰੁਪਏ ਦਾ ਮੁਨਾਫਾ ਹੋ ਸਕਦਾ ਹੈ। ਉਧਰ ਅਲਟ੍ਰਾਟੈੱਕ ਸੀਮੈਂਟ ਦੇ ਨਤੀਜਿਆਂ ਦੀ ਸਾਲ ਦਰ ਸਾਲ ਆਧਾਰ 'ਤੇ ਤੁਲਨਾ ਨਹੀਂ ਕੀਤੀ ਜਾ ਸਕਦੀ ਹੈ ਕਿਉਂਕਿ ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਜੇਪੀ ਐਸੋਸੀਏਟਸ ਦੀ ਪ੍ਰਾਪਤੀ ਨੂੰ ਸ਼ਾਮਲ ਕੀਤਾ ਗਿਆ ਹੈ।  
ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਅਲਟ੍ਰਾਟੈੱਕ ਸੀਮੈਂਟ ਦੀ ਸਟੈਂਡਅਲੋਨ ਆਮਦਨ 19.1 ਫੀਸਦੀ ਵਧ ਕੇ 7,590 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਤੀਜੀ ਤਿਮਾਹੀ 'ਚ ਅਲਟ੍ਰਾਟੈੱਕ ਸੀਮੈਂਟ
ਦੀ ਸਟੈਂਡਅਲੋਨ ਆਮਦਨ 6,372 ਕਰੋੜ ਰੁਪਏ ਰਹੀ ਸੀ। 
ਅਕਤੂਬਰ-ਦਸੰਬਰ ਤਿਮਾਹੀ 'ਚ ਅਲਟ੍ਰਾਟੈੱਕ ਸੀਮੈਂਟ ਦਾ ਸਟੈਂਡਅਲੋਨ ਐਬਿਟਡਾ 1,269 ਕਰੋੜ ਰੁਪਏ ਰਿਹਾ ਹੈ। ਅਕਤੂਬਰ-ਦਸੰਬਰ ਤਿਮਾਹੀ 'ਚ ਅਲਟ੍ਰਾਟੈੱਕ ਸੀਮੈਂਟ ਦਾ ਸਟੈਂਡਅਲੋਨ ਐਬਿਟਡਾ ਮਾਰਜਨ 16.7 ਫੀਸਦੀ ਰਿਹਾ ਹੈ। ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਅਲਟ੍ਰਾਟੈੱਕ ਸੀਮੈਂਟ ਦੀ ਘਰੇਲੂ ਵਿਕਰੀ ਦਾ ਵਾਲਊਮ 110 ਲੱਖ ਟਨ ਤੋਂ 37 ਫੀਸਦੀ ਵਧ ਕੇ 151 ਲੱਖ ਟਨ ਰਿਹਾ ਹੈ। ਅਲਟ੍ਰਾਟੈੱਕ ਸੀਮੈਂਟ ਦੇ ਮੁਤਾਬਕ ਬਜਟ 'ਚ ਇੰਫਰਾ ਅਤੇ ਪੇਂਡੂ ਇਲਾਕਿਆਂ ਨੂੰ ਜ਼ਿਆਦਾ ਅਲਾਉਂਸਿੰਗ ਨਾਲ ਡਿਮਾਂਡ 'ਚ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ


Related News