ਰੂਸ-ਯੂਕ੍ਰੇਨ ਜੰਗ ਦੇ ਚਲਦੇ ਵਿਗੜੇਗਾ ਰਸੋਈ ਦਾ ਬਜਟ, ਹੋਰ ਮਹਿੰਗੇ ਹੋਣਗੇ ਖਾਣ ਵਾਲੇ ਤੇਲ
Saturday, Feb 26, 2022 - 06:40 PM (IST)
ਨਵੀਂ ਦਿੱਲੀ– ਰੂਸ-ਯੂਕ੍ਰੇਨ ਦੀ ਜੰਗ ਦੇ ਚਲਦੇ ਤੇਲ ’ਚ ਉਬਾਲ ਆ ਗਿਆ ਹੈ, ਇਸਦਾ ਸਭ ਤੋਂ ਜ਼ਿਆਦਾ ਅਸਰ ਭਾਰਤ ’ਤੇ ਪਵੇਗਾ। ਦੇਸ਼ ’ਚ ਕੱਚੇ ਤੇਲ ਅਤੇ ਖਾਣ ਵਾਲੇ ਤੇਲ ਦੀਆਂ ਕੀਮਤਾਂ 10 ਤੋਂ 25 ਫੀਸਦੀ ਤਕ ਵਧ ਸਕਦੀਆਂ ਹਨ। ਅਸਲ ’ਚ ਭਾਰਤ ਜ਼ਰੂਰਤ ਦਾ ਕਰੀਬ 60 ਫੀਸਦੀ ਖਾਣ ਵਾਲਾ ਤੇਲ ਅਤੇ 80 ਫੀਸਦੀ ਤੋਂ ਜ਼ਿਆਦਾ ਕੱਚਾ ਤੇਲ ਆਯਾਤ ਕਰਦਾ ਹੈ। ਰੂਸ ਅਤੇ ਯੂਕ੍ਰੇਨ ਇਨ੍ਹਾਂ ਕਮੋਡਿਟੀ ਦੇ ਵੱਡੇ ਨਿਰਯਾਰਤਕ ਹਨ। ਜੰਗ ਦੇ ਚਲਦੇ ਇਨ੍ਹਾਂ ਦੇਸ਼ਾਂ ਤੋਂ ਸਪਲਾਈ ਰੁਕਣ ਦੇ ਚਲਦੇ ਕੌਮਾਂਤਰੀ ਬਾਜ਼ਾਰ ’ਚ ਕੀਮਤਾਂ ਤੇਜ਼ੀ ਨਾਲ ਵਧਣ ਲੱਗੀਆਂ ਹਨ।
ਐੱਸ.ਬੀ.ਆਈ. ਦੀ ਇਕ ਰਿਪੋਰਟ ਮੁਤਾਬਕ, ਕੌਮਾਂਤਰੀ ਬਾਜ਼ਾਰ ’ਚ ਕੱਚਾ ਤੇਲ ਬੀਤੇ ਇਕ ਮਹੀਨੇ ’ਚ 21 ਫੀਸਦੀ ਤੋਂ ਜ਼ਿਆਦਾ ਮਹਿੰਗਾ ਹੋ ਗਿਆ ਹੈ। ਜੰਗ ਦੇ ਚਲਦੇ ਬ੍ਰੇਂਟ ਕਰੂਡ 105 ਡਾਲਰ ਪ੍ਰਤੀ ਬੈਰਲ ਤਕ ਚਲਾ ਗਿਆ ਹੈ। ਆਉਣ ਵਾਲੇ ਦਿਨਾਂ ’ਚ ਹੋਰ ਤੇਜ਼ੀ ਦੀ ਸੰਭਾਵਨਾ ਹੈ। ਇਸ ਨਾਲ ਸਰਕਾਰੀ ਖਜ਼ਾਨੇ ਨੂੰ ਕਰੀਬ 1 ਲੱਖ ਕਰੋੜ ਦਾ ਝਟਕਾ ਲੱਗ ਸਕਦਾ ਹੈ। ਉਥੇ ਹੀ ਜੰਗ ਦੇ ਚਲਦੇ ਭਾਰਤ ਯੂਕ੍ਰੇਨ ਸੂਰਜਮੁਖੀ ਦਾ ਤੇਲ ਨਹੀਂ ਖਰੀਦ ਪਾ ਰਿਹਾ। ਸਮੱਸਿਆ ਇਹ ਹੈ ਕਿ ਦੇਸ਼ ’ਚ ਸਾਲਾਨਾ ਕਰੀਬ 25 ਲੱਖ ਟਨ ਸੂਰਜਮੁਖੀ ਦੇ ਤੇਲ ਦੀ ਖਪਤ ਹੁੰਦੀ ਹੈ, ਜਦਕਿ ਘਰੇਲੂ ਉਤਪਾਦਨ 50,000 ਟਨ ਦਾ ਹੀ ਹੁੰਦਾ ਹੈ।
ਸਾਲਵੇਂਟ ਐਕਸਟ੍ਰੈਕਟਰਸ ਐਸੋਸੀਏਸ਼ਨ ਦੇ ਈ.ਡੀ. ਬੀ.ਵੀ. ਮਹਿਤਾ ਨੇਕਿਹਾ, ‘ਅਸੀਂ ਅੰਦਾਜ਼ਾ ਨਹੀਂਲਗਾ ਸਕਦੇ ਕਿ ਖਾਣ ਵਾਲੇ ਤੇਲ ਦੀਆਂ ਕੀਮਤਾਂ ਕਿਸ ਪੱਧਰ ਤਕ ਵਧਣਗੀਆਂ।’ ਹਾਲਾਂਕਿ ਕੇਡੀਆ ਐਡਵਾਈਜ਼ਰੀ ਦੇ ਡਾਇਰੈਕਟਰ ਅਜੈ ਕੇਡੀਆ ਮੁਤਾਬਕ, ਭਵਿੱਖ ’ਚ ਖਾਣ ਵਾਲੇ ਤੇਲ ਦੀਆਂ ਕੀਮਤਾਂ 10 ਫੀਸਦੀ ਤਕ ਵਧ ਸਕਦੀਆਂ ਹਨ।
14 ਰੁਪਏ ਤਕ ਮਹਿੰਗੇ ਹੋਣਗੇ ਪੈਟਰੋਲ-ਡੀਜ਼ਲ: ਐੱਸ.ਬੀ.ਆਈ.
ਕੱਚਾ ਤੇਲ ਜੇਕਰ 100 ਰੁਪਏ ਪ੍ਰਤੀ ਬੈਰਲ ਰਹਿੰਦਾ ਹੈ ਤਾਂ ਦੇਸ਼ ’ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 9 ਰੁਪਏ ਵਧੇਗੀ। ਜੇਕਰ ਕੱਚਾ ਤੇਲ 110 ਰੁਪਏ ਤਕ ਪਹੁੰਚਦਾ ਹੈ ਤਾਂ ਪੈਟਰੋਲ-ਡੀਜ਼ਲ 14 ਰੁਪਏ ਪ੍ਰਤੀ ਲੀਟਰ ਤਕ ਮਹਿੰਗੇ ਹੋਣਗੇ। ਭਾਰਤੀ ਸਟੇਟ ਬੈਂਕ ਦੇ ਮੁੱਖ ਅਰਥਸ਼ਾਸਤਰੀ ਸੌਮਕਾਂਤੀ ਘੋਸ਼ ਮੁਤਾਬਕ, ਕੀਮਤ ਘੱਟ ਕਰਨ ਲਈ ਸਰਕਾਰ ਜੇਕਰ ਪੈਟਰੋਲੀਅਮ ’ਤੇ ਐਕਸਾਈਜ਼ ਡਿਊਟੀ ਘਟਾਉਂਦੀ ਹੈ ਅਤੇ ਅਗਲੇ ਵਿੱਤੀ ਸਾਲ ਪੈਟਰੋਲ-ਡੀਜ਼ਲ ਦੀ ਖਪਤ 8-10 ਫੀਸਦੀ ਵਧਦੀ ਹੈ ਤਾਂ ਸਰਕਾਰ ਨੂੰ ਕਰੀਬ 95,000 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ।