UIDAI ਨੇ ਆਧਾਰ ਕਾਰਡ ਨੂੰ ਲੈ ਕੇ ਦਿੱਤੀ ਇਹ ਜ਼ਰੂਰੀ ਜਾਣਕਾਰੀ, ਇੰਝ ਕਰੋ ਅਪਡੇਟ

Monday, Jun 15, 2020 - 03:05 PM (IST)

ਨਵੀਂ ਦਿੱਲੀ : ਆਧਾਰ ਕਾਰਡ ਅਪਡੇਟ ਕਰਾਉਣ ਲਈ ਦੇਸ਼ ਭਰ ਵਿਚ ਇਕ ਵਾਰ ਫਿਰ 17,000 ਤੋਂ ਜ਼ਿਆਦਾ ਆਧਾਰ ਕੇਂਦਰਾਂ ਨੂੰ ਇਕ ਵਾਰ ਫਿਰ ਤੋਂ ਖੋਲ੍ਹ ਦਿੱਤਾ ਗਿਆ ਹੈ। ਆਧਾਰ ਕਾਰਡ ਨਾਲ ਸਬੰਧਤ ਸਾਰੇ ਕੰਮ ਕਰਨ ਵਾਲੀ ਸੰਸਥਾ UIDAI ਨੇ ਬੀਤੇ ਦਿਨੀਂ ਇਸ ਬਾਰੇ ਵਿਚ ਜਾਣਕਾਰੀ ਦਿੱਤੀ ਹੈ।  ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ ਭਰ ਵਿਚ ਤਾਲਾਬੰਦੀ ਕਾਰਨ ਇਨ੍ਹਾਂ ਕੇਂਦਰਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਹੁਣ ਇਨ੍ਹਾਂ ਕੇਂਦਰਾਂ ਨੂੰ ਇਕ ਵਾਰ ਫਿਰ ਖੋਲ੍ਹ ਦਿੱਤਾ ਗਿਆ ਹੈ।

 

ਹਾਲ ਹੀ ਵਿਚ UIDAI ਨੇ ਟਵੀਟ ਕਰਕੇ ਇਨ੍ਹਾਂ ਕੇਂਦਰਾਂ ਦੇ ਖੁੱਲ੍ਹਣ ਦੇ ਬਾਰੇ ਵਿਚ ਜਾਣਕਾਰੀ ਦਿੱਤੀ। UIDAI ਨੇ ਕਿਹਾ ਕਿ 12 ਜੂਨ ਤੱਕ ਬੈਂਕਾਂ, ਪੋਸਟ ਆਫਿਸ, ਸੂਬਾ ਸਰਕਾਰ, BSNL ਅਤੇ ਕਾਮਨ ਸਰਵਿਸ ਕੇਂਦਰਾਂ (CSC) ਵੱਲੋਂ ਸੰਚਾਲਿਤ 17 ਹਜ਼ਾਰ ਤੋਂ ਜ਼ਿਆਦਾ ਆਧਾਰ ਕੇਂਦਰਾਂ ਨੂੰ ਮੁੜ ਤੋਂ ਖੋਲ੍ਹ ਦਿੱਤਾ ਗਿਆ ਹੈ। ਹਾਲਾਤਾਂ ਨੂੰ ਵੇਖਦੇ ਹੋਏ ਹੋਰ ਵੀ ਕੇਂਦਰਾਂ ਨੂੰ ਖੋਲ੍ਹਿਆ ਜਾਵੇਗਾ।


ਨਜ਼ਦੀਕੀ ਆਧਾਰ ਕੇਂਦਰ ਦੇ ਬਾਰੇ ਵਿਚ ਇੰਝ ਕਰੋ ਪਤਾ
ਇਸ ਦੇ ਨਾਲ ਹੀ UIDAI ਨੇ ਦੱਸਿਆ ਕਿ ਆਪਣੇ ਨਜ਼ਦੀਕੀ ਆਧਾਰ ਕੇਂਦਰ ਦਾ ਪਤਾ ਪ੍ਰਾਪਤ ਕਰਨ ਲਈ ਤੁਸੀਂ https://appointments.uidai.gov.in/easearch.aspx ਦੀ ਵੈਬਸਾਈਟ 'ਤੇ ਜਾ ਸਕਦੇ ਹੋ। ਇਸ ਪੋਰਟਲ 'ਤੇ 'ਲੋਕੇਟ ਐਨ ਇਨਰਾਲਮੈਂਟ ਸੈਂਟਰ' 'ਤੇ ਜਾ ਕੇ ਆਪਣੇ ਸੂਬੇ ਦਾ ਨਾਮ, ਪਿਨ ਕੋਡ ਜਾਂ ਆਪਣੀ ਇਲਾਕੇ, ਸ਼ਹਿਰ ਜਾਂ ਜ਼ਿਲ੍ਹਾ ਪਾ ਕੇ ਪਤਾ ਕਰ ਸਕਦੇ ਹੋ।

 

 

31 ਹੋਰ ਆਧਾਰ ਕੇਂਦਰਾਂ ਨੂੰ ਵੀ ਖੋਲ੍ਹਿਆ ਗਿਆ
ਇਸ ਦੇ ਇਲਾਵਾ UIDAI ਵੱਲੋਂ ਸੰਚਾਲਿਤ ਹੋਰ 31 ਕੇਂਦਰਾਂ ਨੂੰ ਵੀ ਖੋਲ੍ਹ ਦਿੱਤਾ ਗਿਆ ਹੈ। ਇਨ੍ਹਾਂ ਵਿਚ ਆਗਰਾ ਵਿਚ ਸੰਜੈ ਪੈਲੇਸ, ਅਹਿਮਦਾਬਾਦ ਵਿਚ ਅਕਸ਼ਰਧਾਮ ਮੰਦਰ ਸ਼ਾਹੀਬਾਗ, ਬੈਂਗਲੁਰੂ ਦੇ ਸੈਕਟਰ 17ਏ ਵਿਚ, ਚੇਨੱਈ ਦੇ ਕੋਇੰਬੇਦੁ, ਦਮਨ ਵਿਚ ਡਾਭੇਲ ਚੈਕ ਪੋਸਟ, ਦਿੱਲੀ ਵਿਚ ਅਕਸ਼ਰਧਾਮ ਆਦਿ ਨੂੰ ਖੋਲ੍ਹਿਆ ਗਿਆ ਹੈ।

ਕਿਹੜੀਆਂ-ਕਿਹੜੀਆਂ ਸੇਵਾਵਾਂ ਮਿਲਣਗੀਆਂ ਆਧਾਰ ਸੇਵਾ ਕੇਂਦਰਾਂ 'ਤੇ
ਆਧਾਰ ਕੇਂਦਰ ਵਿਚ ਨਵੇਂ ਆਧਾਰ ਕਾਰਡ ਲਈ ਅਪਲਾਈ ਜਾਂ ਇਨਰਾਲ ਕਰਨ ਤੋਂ ਇਲਾਵਾ, ਤੁਸੀਂ UIDAI ਡਾਟਾਬੇਸ ਵਿਚ ਨਾਮ, ਪਤਾ, ਮੋਬਾਇਲ ਨੰਬਰ, ਈ-ਮੇਲ ਆਈ.ਡੀ., ਜਨਮ ਮਿਤੀ, ਲਿੰਗ ਅਤੇ ਬਾਇਓਮੈਟ੍ਰਿਕ ਡਾਟਾ (ਫਿੰਗਰਪ੍ਰਿੰਟ ਅਤੇ ਆਇਰਿਸ) ਬਦਲ ਸਕਦੇ ਹੋ।

 

 

 


cherry

Content Editor

Related News