ਯੂਕੋ ਬੈਂਕ ਨੂੰ 998.74 ਕਰੋੜ ਦਾ ਘਾਟਾ

Friday, Feb 08, 2019 - 07:15 PM (IST)

ਨਵੀਂ ਦਿੱਲੀ— ਜਨਤਕ ਖੇਤਰ ਦੇ ਯੂਕੋ ਬੈਂਕ ਨੂੰ ਚਾਲੂ ਵਿੱਤੀ ਸਾਲ ਦੀ ਦਸੰਬਰ ਤਿਮਾਹੀ 'ਚ 998.74 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਬੈਂਕ ਨੂੰ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ 1,016.43 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਬੀਤੀ ਤਿਮਾਹੀ ਦੌਰਾਨ ਉਸ ਦੀ ਕੁਲ ਕਮਾਈ ਵੀ ਪਿਛਲੇ ਵਿੱਤੀ ਸਾਲ ਦੇ 3,721.93 ਕਰੋੜ ਰੁਪਏ ਤੋਂ ਘਟ ਕੇ 3,585.56 ਕਰੋੜ ਰੁਪਏ 'ਤੇ ਆ ਗਈ।
ਇਸ ਦੌਰਾਨ ਬੈਂਕ ਦਾ ਕੁਲ ਐੱਨ. ਪੀ. ਏ. 20.64 ਫ਼ੀਸਦੀ ਤੋਂ ਵਧ ਕੇ 27.39 ਫ਼ੀਸਦੀ 'ਤੇ ਅਤੇ ਸ਼ੁੱਧ ਐੱਨ. ਪੀ. ਏ. 10.90 ਫ਼ੀਸਦੀ ਤੋਂ ਵਧ ਕੇ 12.48 ਫ਼ੀਸਦੀ 'ਤੇ ਪਹੁੰਚ ਗਿਆ। ਬੈਂਕ ਦਾ ਸ਼ੇਅਰ ਬੰਬਈ ਸ਼ੇਅਰ ਬਾਜ਼ਾਰ 'ਚ 3.60 ਫ਼ੀਸਦੀ ਡਿੱਗ ਕੇ 17.40 ਰੁਪਏ 'ਤੇ ਆ ਗਿਆ।


Related News