UCO BANK ਨੇ ਯਸ਼ ਬਿਰਲਾ ਨੂੰ ਘੋਸ਼ਿਤ ਕੀਤਾ ਵਿਲਫੁੱਲ ਡਿਫਾਲਟਰ

06/17/2019 11:56:54 AM

ਮੁੰਬਈ — ਕੋਲਕਾਤਾ ਸਥਿਤ ਯੂਕੋ ਬੈਂਕ ਨੇ ਐਤਵਾਰ ਨੂੰ ਯਸ਼ੋਵਰਧਨ ਬਿਰਲਾ ਨੂੰ ਵਿਲਫੁੱਲ ਡਿਫਾਲਟਰ ਐਲਾਨ ਕੀਤਾ ਹੈ। ਇਹ ਕਾਰਵਾਈ ਉਨ੍ਹਾਂ ਦੀ ਕੰਪਨੀ ਬਿਰਲਾ ਸੁਰਿਆ ਲਿਮਟਿਡ ਦੁਆਰਾ ਬੈਂਕ ਦੇ 67.65 ਕਰੋੜ ਦਾ ਕਰਜ਼ਾ ਨਾ ਚੁਕਾਉਣ ਦੇ ਕਾਰਨ ਕੀਤੀ ਗਈ ਹੈ। ਬੈਂਕ ਨੇ ਇਕ ਜਨਤਕ ਨੋਟਿਸ ਵੀ ਜਾਰੀ ਕੀਤਾ ਹੈ ਜਿਸ ਵਿਚ ਡਿਫਾਲਟਰ ਯਾਨੀ ਕਿ ਬਿਰਲਾ ਦਾ ਫੋਟੋ ਵੀ ਹੈ। 

ਬੈਂਕ ਨੇ ਦੱਸਿਆ ਕਿ ਕੰਪਨੀ ਕੋਲ 100 ਕਰੋੜ ਰੁਪਏ ਦੀ ਕ੍ਰੈਡਿਟ ਲਿਮਟ ਸੀ, ਜਿਸਦਾ 67 ਕਰੋੜ ਰੁਪਏ ਤੋਂ ਜ਼ਿਆਦਾ ਵਿਆਜ ਬਾਕੀ ਸੀ। ਇਸ ਲੋਨ ਨੂੰ 2013 'ਚ ਇਕ ਨਾਨ-ਪਰਫਾਰਮਿੰਗ ਐਸੇਟ ਦੇ ਤੌਰ 'ਤੇ ਕਲਾਸੀਫਾਈ ਕੀਤਾ ਗਿਆ ਸੀ। ਜੇਕਰ ਕਿਸੇ ਪ੍ਰਮੋਟਰ ਨੂੰ ਕਿਸੇ ਕਰਜ਼ਦਾਤਾ ਵਲੋਂ ਵਿਲਫੁੱਲ ਡਿਫਾਲਟਰ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਤਾਂ ਨਾ ਸਿਰਫ ਉਸਦੇ ਮੌਜੂਦਾ ਕਾਰੋਬਾਰ ਸਗੋਂ ਕਿਸੇ ਵੀ ਕੰਪਨੀ ਜਿਸ ਵਿਚ ਉਹ ਡਾਇਰੈਕਟਰ ਹੈ , ਉਸ ਨੂੰ ਫੰਡਿੰਗ ਨਹੀਂ ਮਿਲ ਸਕਦੀ।

ਘਾਟੇ 'ਚ ਚਲ ਰਹੀਆਂ ਜ਼ਿਆਦਾਤਰ ਕੰਪਨੀਆਂ

ਬਿਰਲਾ ਸੂਰਿਆ ਕੰਪਨੀ ਨੇ ਮਲਟੀ-ਕ੍ਰਿਸਟੈਲਿਨ ਸੋਲਰ ਫੋਟੋਵਾਲਟਾਇਕ ਸੈਲਸ ਦੇ ਨਿਰਮਾਣ ਦੇ ਉਦੇਸ਼ ਨਾਲ ਬੈਂਕ ਤੋਂ ਲੋਨ ਲਿਆ ਸੀ। ਗਰੁੱਪ ਕੋਲ ਇਕ ਦਰਜਨ ਤੋਂ ਜ਼ਿਆਦਾ ਕੰਪਨੀਆਂ ਹਨ ਜਿਨ੍ਹਾਂ ਵਿਚ ਜੇਨਿਥ ਸਟੀਲ, ਬਿਰਲਾ ਪਾਵਰ, ਬਿਰਲਾ ਲਾਈਫ ਸਟਾਈਲ ਅਤੇ ਸ਼ਲੋਕਾ ਇਨਫੋਟੇਕ ਵਰਗੀਆਂ ਕੰਪਨੀਆਂ ਸ਼ਾਮਲ ਹਨ। ਜ਼ਿਆਦਾਤਰ ਕੰਪਨੀਆਂ ਘਾਟੇ ਵਿਚ ਚਲ ਰਹੀਆਂ ਹਨ ਅਤੇ ਕਰਜ਼ਾ ਚੁਕਾਉਣ ਦੀ ਸਥਿਤੀ ਵਿਚ ਨਹੀਂ ਹਨ। ਕੰਪਨੀ ਨੂੰ ਪਿਛਲੇ ਸਾਲ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਸਮੇਂ ਗਰੁੱਪ ਦੀਆਂ ਤਿੰਨ ਕੰਪਨੀਆਂ-ਬਿਰਲਾ ਕੋਟਸਿਨ, ਬਿਰਲਾ ਸ਼ਲੋਕਾ ਐਜੁਟੇਕ ਅਤੇ ਜੈਨਿਥ ਬਿਰਲਾ ਪੈਸੇ ਲੈਣ-ਦੇਣ ਨੂੰ ਲੈ ਕੇ ਜਾਂਚ ਦੇ ਘੇਰੇ ਵਿਚ ਆ ਗਈਆਂ ਸਨ। ਇਹ ਜਾਂਚ ਜਦੋਂ ਫਿਕਸਡ ਡਿਪਾਜ਼ਿਟ ਨਿਵੇਸ਼ਕਾਂ ਦੁਆਰਾ ਆਪਣੇ ਪੈਸੇ ਵਾਪਸ ਨਾ ਮਿਲਣ ਦੀ ਸ਼ਿਕਾਇਤ ਦੇ ਬਾਅਦ ਸ਼ੁਰੂ ਹੋਈ ਸੀ।

ਯਸ਼ ਬਿਰਲਾ ਦੇ ਪੜਦਾਦਾ ਨੇ ਸ਼ੁਰੂ ਕੀਤਾ ਸੀ ਯੂਕੋ ਬੈਂਕ

ਕੋਲਕਾਤਾ ਦੇ ਇਸ ਬੈਂਕ ਦੀ ਸਥਾਪਨਾ ਯਸ਼ ਬਿਰਲਾ ਦੇ ਪੜਦਾਦਾ, ਘਣਸ਼ਿਆਮ ਦਾਸ ਬਿਰਲਾ ਨੇ ਕੀਤੀ ਸੀ। ਜੀ.ਡੀ. ਬਿਰਲਾ ਦੇ ਭਰਾ ਰਾਮੇਸ਼ਵਰ ਦਾਸ ਬਿਰਲਾ, ਯਸ਼ ਬਿਰਲਾ ਦੇ ਪਿਤਾ ਅਸ਼ੋਕ ਬਿਰਲਾ ਦੇ ਦਾਦਾ ਸਨ। ਯਸ਼ ਬਿਰਲਾ 23 ਸਾਲ ਦਾ ਉਮਰ ਵਿਚ 'ਚ ਉਸ ਸਮੇਂ ਪਰਿਵਾਰ ਦਾ ਕਾਰੋਬਾਰ ਸੰਭਾਲਿਆ ਜਦੋਂ ਬੈਂਗਲੁਰੂ 'ਚ ਇਕ ਏਅਰਕ੍ਰੈਸ਼ 'ਚ ਉਨ੍ਹਾਂ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਸੀ। ਕਈ ਸਾਲਾਂ ਤੱਕ ਗਰੁੱਪ ਦਾ ਸੰਚਾਲਨ ਐਡਵਾਈਜ਼ਰਜ਼ ਨੇ ਕੀਤਾ। ਬਿਰਲਾ ਸ਼ਲੋਕਾ ਐਜੁਟੇਕ ਦੇ ਤਹਿਤ ਇਹ ਗਰੁੱਪ ਕਈ ਚੈਰੀਟੇਬਲ ਸੰਸਥਾ ਅਤੇ ਸਕੂਲ ਦਾ ਸੰਚਾਲਨ ਕਰਦੀ ਹੈ।
 


Related News