ਖ਼ਾਤਾਧਾਰਕਾਂ ਲਈ ਵੱਡੀ ਰਾਹਤ : ਯੂਨੀਅਨ ਬੈਂਕ ਨੇ ਵਿਆਜ ਦਰਾਂ ਘਟਾਈਆਂ
Wednesday, Dec 24, 2025 - 06:42 PM (IST)
ਮੁੰਬਈ (ਭਾਸ਼ਾ) - ਜਨਤਕ ਖੇਤਰ ਦੇ ਯੂਨੀਅਨ ਬੈਂਕ ਆਫ ਇੰਡੀਆ ਨੇ ਮੰਗਲਵਾਰ ਨੂੰ ਚੋਣਵੇਂ ਪ੍ਰਚੂਨ ਕਰਜ਼ਾ ਉਤਪਾਦਾਂ ’ਤੇ ਵਿਆਜ ਦਰਾਂ ’ਚ ਕਮੀ ਦਾ ਐਲਾਨ ਕੀਤਾ। ਬੈਂਕ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਦੇ ਹਾਲ ਹੀ ’ਚ ਨੀਤੀਗਤ ਦਰ ’ਚ ਕਟੌਤੀ ਦੇ ਮੱਦੇਨਜ਼ਰ ਉਸ ਨੇ ਹੋਮ ਲੋਨ, ਵਾਹਨ ਕਰਜ਼ੇ ਅਤੇ ਨਿੱਜੀ ਕਰਜ਼ੇ ’ਤੇ ਵਿਆਜ ਦਰਾਂ ਘੱਟ ਕੀਤੀਆਂ ਹਨ। ਇਸ ਨਾਲ ਪ੍ਰਚੂਨ ਕਰਜ਼ਾ ਲੈਣ ਵਾਲਿਆਂ ਲਈ ਕਰਜ਼ਾ ਲੈਣਾ ਸਸਤਾ ਹੋਵੇਗਾ। ਨਵੀਆਂ ਦਰਾਂ 18 ਦਸੰਬਰ ਤੋਂ ਪ੍ਰਭਾਵੀ ਹੋ ਗਈਆਂ ਹਨ।
ਇਹ ਵੀ ਪੜ੍ਹੋ : RBI ਦੀ ਚਿਤਾਵਨੀ ਤੋਂ ਬਾਅਦ ਬੈਂਕਾਂ ਨੇ ਬਦਲੇ Gold Loan ਨਿਯਮ, ਸਰਕਾਰ ਨੇ ਇਸ ਕਾਰਨ ਕੀਤੀ ਸਖ਼ਤੀ
ਇਹ ਵੀ ਪੜ੍ਹੋ : Tax Rule 'ਚ ਵੱਡੇ ਬਦਲਾਅ, E-mail ਤੇ Instagram ਦੀ ਕੀਤੀ ਜਾਵੇਗੀ ਜਾਂਚ
ਸੋਧੀ ਵਿਆਜ ਦਰ ਤਹਿਤ ਹੋਮ ਲੋਨ ਦੀ ਵਿਆਜ ਦਰ 0.3 ਫੀਸਦੀ ਘੱਟ ਕੀਤੀ ਗਈ ਹੈ। ਉਥੇ ਹੀ ਵਾਹਨ ਕਰਜ਼ੇ ਦੀਆਂ ਵਿਆਜ ਦਰਾਂ 0.4 ਫੀਸਦੀ ਘੱਟ ਕਰ ਦਿੱਤੀਆਂ ਗਈਆਂ ਹਨ। ਉਥੇ ਹੀ ਨਿੱਜੀ ਕਰਜ਼ੇ ਦੀ ਵਿਆਜ ਦਰ ’ਚ 1.6 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਯੂਨੀਅਨ ਬੈਂਕ ਆਫ ਇੰਡੀਆ ਯੋਗ ‘ਗ੍ਰੀਨ ਫਾਈਨਾਂਸ’ ਰਿਹਾਇਸ਼ੀ ਕਰਜ਼ੇ ਅਤੇ ਵਾਹਨ ਕਰਜ਼ੇ ’ਤੇ 0.10 ਫੀਸਦੀ ਸਾਲਾਨਾ ਵਾਧੂ ਛੋਟ ਦੇ ਰਿਹਾ ਹੈ। ਰਿਜ਼ਰਵ ਬੈਂਕ ਨੇ ਇਸ ਮਹੀਨੇ ਦੋਮਾਹੀ ਮੁਦਰਾ ਨੀਤੀ ਸਮੀਖਿਆ ’ਚ ਰੈਪੋ ਦਰ ’ਚ 0.25 ਫੀਸਦੀ ਦੀ ਕਟੌਤੀ ਕੀਤੀ। ਉਸ ਤੋਂ ਬਾਅਦ ਬੈਂਕਾਂ ਨੇ ਵਿਆਜ ਦਰਾਂ ਘੱਟ ਕੀਤੀਆਂ ਹਨ।
ਇਹ ਵੀ ਪੜ੍ਹੋ : ਰਿਕਾਰਡ ਹਾਈ ਬਣਾਉਣ ਤੋਂ ਬਾਅਦ ਟੁੱਟੇ ਸੋਨੇ-ਚਾਂਦੀ ਦੇ ਭਾਅ, ਜਾਣੋ ਅੱਜ ਦੀਆਂ ਨਵੀਆਂ ਕੀਮਤਾਂ
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
