ਉਬੇਰ, ਓਲਾ ਡਰਾਈਵਰਸ ਨੇ ਦਿੱਤੀ ਹੜਤਾਲ ''ਤੇ ਜਾਣ ਦੀ ਧਮਕੀ, ਆਮ ਲੋਕਾਂ ਨੂੰ ਹੋਵੇਗੀ ਦਿੱਕਤ

03/16/2018 7:54:31 PM

ਮੁੰਬਈ-ਮੋਬਾਇਲ ਐਪ 'ਤੇ ਟੈਕਸੀ ਸਰਵਿਸ ਦੇਣ ਵਾਲੀ ਕੰਪਨੀ ਉਬੇਰ ਅਤੇ ਓਲਾ ਨਾਲ ਜੁੜੇ ਡਰਾਈਵਰਾਂ ਨੇ 18 ਮਾਰਚ ਦੀ ਰਾਤ ਤੋਂ ਹੜਤਾਲ 'ਤੇ ਜਾਉਣ ਦਾ ਐਲਾਨ ਕੀਤਾ ਹੈ। ਇਹ ਹੜਤਾਲ ਮੁੰਬਈ, ਦਿੱਲੀ-ਐੱਸ.ਸੀ.ਆਰ.,ਬੈਂਗਲੁਰੂ, ਹੈਦਰਾਬਾਦ, ਪੁਣੇ ਵਰਗੇ ਪ੍ਰਮੁੱਖ ਸ਼ਹਿਰਾਂ 'ਚ ਹੋਣ ਦੀ ਸੰਭਾਵਨਾ ਹੈ। ਅਜਿਹੇ 'ਚ ਸੋਮਵਾਰ ਤੋਂ ਆਮ ਲੋਕਾਂ ਨੂੰ ਆਉਣ-ਜਾਉਣ ਲਈ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


ਡਰਾਈਵਰਾਂ ਨੂੰ ਨਹੀਂ ਹੋ ਰਹੀ ਇਨਕਮ
ਐੱਮ.ਐੱਨ.ਵੀ.ਐੱਸ. ਨੇ ਸੰਜੈ ਨਾਈਕ ਨੂੰ ਕਿਹਾ ਕਿ ਓਲਾ ਅਤੇ ਉਬੇਰ ਨੇ ਡਰਾਈਵਰਾਂ ਨਾਲ ਵੱਡੇ ਵਾਅਦੇ ਕੀਤੇ ਸਨ ਪਰ ਅੱਜ ਉਹ ਆਪਣੀ ਲਾਗਤ ਵੀ ਨਹੀਂ ਕੱਢ ਪਾਰ ਰਹੇ ਹਨ। ਉਨ੍ਹਾਂ ਨੇ 5 ਤੋਂ 7 ਲੱਖ ਰੁਪਏ ਨਿਵੇਸ਼ ਕੀਤੇ ਅਤੇ ਉਨ੍ਹਾਂ ਨੂੰ ਮਹੀਨੇਵਰ ਆਧਾਰ 'ਤੇ ਡੇਢ ਲੱਖ ਰੁਪਏ ਤਕ ਕਮਾਉਣ ਦੀ ਉਮੀਦ ਸੀ ਪਰ ਉਹ ਇਸ ਦਾ ਅੱਧਾ ਵੀ ਨਹੀਂ ਕਮਾ ਪਾ ਰਹੇ ਹਨ ਇਸ ਦੀ ਪ੍ਰਮੁੱਖ ਵਜ੍ਹਾ ਇਨ੍ਹਾਂ ਕੰਪਨੀਆਂ ਦੇ ਮਾੜੇ ਪ੍ਰਬੰਧ ਹਨ। ਨਾਈਕ ਨੇ ਦੋਸ਼ ਲਗਾਇਆ ਹੈ ਕਿ ਇਹ ਕੰਪਨੀਆਂ ਉਨ੍ਹਾਂ ਨੇ ਮਾਲਿਕਾਨਾ ਵਾਲੀਆਂ ਟੈਕਸੀਆਂ ਨੂੰ ਪਹਿਲ ਦਿੰਦੀ ਹੈ, ਇਸ ਨਾਲ ਡਰਾਈਵਰਾਂ ਦੀ ਕਮਾਈ 'ਤੇ ਅਸਰ ਪੈ ਰਿਹੈ। ਨਾਈਕ ਦਾ ਦਾਅਵਾ ਹੈ ਕਿ ਇਨ੍ਹਾਂ ਕੰਪਨੀਆਂ ਨੇ ਮੁਦਰਾ ਯੋਜਨਾ ਤਹਿਤ ਲੋਨ ਲੈਣ ਲਈ ਡਰਾਈਵਰਾਂ ਨੂੰ ਗਰੰਟੀਪੱਤਰ ਤਾਂ ਦਿੱਤੇ ਪਰ ਉਨ੍ਹਾਂ ਦਾ ਕੋਈ ਤਸਦੀਕ ਨਹੀਂ ਕੀਤਾ। ਹੁਣ ਉਨ੍ਹਾਂ ਦੀ ਲਾਗਤ ਪੂਰੀ ਨਾ ਹੋਣ ਨਾਲ ਉਹ ਇਸ ਦਾ ਭੁਗਤਾਨ ਕਰਨ 'ਚ ਸਮੱਰਥ ਨਹੀਂ ਹੈ।


ਡਰਾਈਵਰਸ ਦੀ ਇਹ ਹੈ ਮੰਗ
ਇਨ੍ਹਾਂ ਕੰਪਨੀਆਂ ਦੀ ਡਰਾਈਵਰਸ ਯੂਨੀਅਨ ਦੀ ਪ੍ਰਮੁੱਖ ਮੰਗ ਹੈ ਕਿ ਪਹਿਲਾਂ ਦੀ ਤਰ੍ਹਾਂ ਉਨ੍ਹਾਂ ਨੂੰ ਘਟੋ-ਘੱਟ 1.25 ਲੱਖ ਰੁਪਏ ਕਾਰੋਬਾਰ ਮਿਲੇ। ਦੂਜਾ, ਕੰਪਨੀ ਆਪਣੀ ਦੁਆਰਾ ਚਲਾਈ ਜਾ ਰਹੀ ਕੈਬ ਨੂੰ ਬੰਦ ਕਰੇ। ਤੀਸਰਾ, ਉਨ੍ਹਾਂ ਡਰਾਈਵਰਾਂ ਨੂੰ ਦੋਬਾਰਾ ਰੱਖਿਆ ਜਾਵੇ ਜਿਨ੍ਹਾਂ ਨੂੰ ਕਸਟਮਰਸ ਨੇ ਘੱਟ ਰੈਟਿੰਗ ਦਿੱਤੀ ਹੈ। ਚੌਥਾ, ਗੱਡੀ ਦੀ ਕਾਸਟ ਦੇ ਮੁਤਾਬਕ ਕਿਰਾਏ ਤੈਅ ਕੀਤੇ ਜਾਣ।


Related News