ਟਵਿਟਰ ਨੇ ਭਾਰਤ 'ਚ ਆਪਣੇ 2 ਦਫ਼ਤਰ ਕੀਤੇ ਬੰਦ, ਕਰਮਚਾਰੀਆਂ ਨੂੰ ਭੇਜਿਆ ਘਰ
Friday, Feb 17, 2023 - 01:53 PM (IST)

ਗੈਜੇਟ ਡੈਸਕ- ਟਵਿਟਰ ਇੰਕ ਨੇ ਭਾਰਤ 'ਚ ਆਪਣੇ 3 'ਚੋਂ 2 ਦਫ਼ਤਰਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਘਰੋਂ ਕੰਮ (ਵਰਕ ਫਰਾਮ ਹੋਮ) ਕਰਨ ਲਈ ਕਿਹਾ ਹੈ। ਐਲਮ ਮਸਕ ਨੇ ਜਦੋਂ ਤੋਂ ਟਵਿਟਰ ਨੂੰ ਖਰੀਦਿਆ ਹੈ, ਉਦੋਂ ਤੋਂ ਕਈ ਵੱਡੇ ਬਦਲਾਅ ਕੰਪਨੀ 'ਚ ਦੇਖਣ ਨੂੰ ਮਿਲੇ ਹਨ। ਕੰਪਨੀ ਨੇ ਪਿਛਲੇ ਸਾਲ ਦੇ ਅਖੀਰ 'ਚ ਆਪਣੇ ਲਗਭਗ 200 ਤੋਂ ਵੱਧ ਕਰਮਚਾਰੀਆਂ 'ਚੋਂ 90 ਫੀਸਦੀ ਤੋਂ ਵੱਧ ਨੂੰ ਕੱਢ ਦਿੱਤਾ ਸੀ। ਹੁਣ ਰਾਜਨੀਤਿਕ ਕੇਂਦਰ ਨਵੀਂ ਦਿੱਤੀ ਅਤੇ ਵਿੱਤੀ ਕੇਂਦਰ ਮੁੰਬਈ 'ਚ ਆਪਣੇ ਦਫ਼ਤਰਾਂ ਨੂੰ ਬੰਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ– ਐਲਨ ਮਸਕ ਨੇ ਕੁੱਤੇ ਨੂੰ ਬਣਾਇਆ ਟਵਿਟਰ ਦਾ CEO! ਕਿਹਾ- 'ਇਹ ਦੂਜਿਆਂ ਤੋਂ ਬਿਹਤਰ ਹੈ'
ਬਲੂਮਬਰਗ ਦੀ ਰਿਪੋਰਟ ਮੁਤਾਬਕ, ਟਵਿਟਰ ਦਾ ਭਾਰਤ 'ਚ ਹੁਣ ਸਿਰਪ ਇਕ ਦਫ਼ਤਰ ਰਹਿ ਗਿਆ ਹੈ। ਕੰਪਨੀ ਨੇ ਬੇਂਗਲੂਰੁ ਦੇ ਦੱਖਣੀ ਟੈੱਕ ਹਬ 'ਚ ਇਕ ਦਫ਼ਤਰ ਦਾ ਸੰਚਾਲਨ ਅਜੇ ਜਾਰੀ ਰੱਖਿਆ ਹੈ, ਜਿਸ ਵਿਚ ਜ਼ਿਆਦਾਤਰ ਇੰਜੀਨੀਅਰ ਕੰਮ ਕਰਦੇ ਹਨ। ਟਵਿਟਰ ਦੇ ਹੀ ਇਕ ਕਾਮੇਂ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਅਰਬਪਤੀ ਮੁੱਖ ਕਰਜਕਾਰੀ ਅਧਿਕਾਰੀ ਮਸਕ ਨੇ 2023 ਦੇ ਅਖੀਰ ਤਕ ਟਵਿਟਰ ਨੂੰ ਵਿੱਤੀ ਰੂਪ ਨਾਲ ਸਥਿਰ ਕਰਨ ਦੀ ਕੋਸ਼ਿਸ਼ ਤਹਿਤ ਦੁਨੀਆ ਭਰ 'ਚ ਕਾਮਿਆਂ ਦੀ ਛਾਂਟੀ ਕੀਤੀ ਅਤੇ ਦਫ਼ਤਰਾਂ ਨੂੰ ਬੰਦ ਕਰ ਦਿੱਤਾ ਹੈ। ਭਾਰਤ 'ਚ ਗੂਗਲ ਵਰਗੀ ਸੋਸ਼ਲ ਮੀਡੀਆ ਕੰਪਨੀ ਲੰਬੇ ਸਮੇਂ ਲਈ ਕਈ ਪ੍ਰਾਜੈਕਟਾਂ 'ਤੇ ਕੰਮ ਕਰ ਰਹੀ ਹੈ। ਉੱਥੇ ਹੀ ਨਵੇਂ ਕਦਮਾਂ ਤੋਂ ਪਤਾ ਚਲਦਾ ਹੈ ਕਿ ਉਹ ਫਿਲਹਾਲ ਬਾਜ਼ਾਰ ਨੂੰ ਘੱਟ ਮਹੱਤਵ ਦੇ ਰਹੇ ਹਨ।
ਇਹ ਵੀ ਪੜ੍ਹੋ– ਇਨ੍ਹਾਂ ਮੋਬਾਇਲ ਐਪਸ 'ਚ ਮਿਲਿਆ ਖ਼ਤਰਨਾਕ ਵਾਇਰਸ, ਤੁਰੰਤ ਕਰੋ ਡਿਲੀਟ ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
ਟਵਿਟਰ ਪਿਛਲੇ ਸਾਲਾਂ 'ਚ ਭਾਰਤ ਦੇ ਸਭ ਤੋਂ ਮਹੱਤਵਪੂਰਨ ਜਨਤਕ ਮੰਚਾਂ 'ਚੋਂ ਇਕ ਦੇ ਰੂਪ 'ਚ ਵਿਕਸਿਤ ਹੋਇਆ ਹੈ, ਜਿਸ 'ਤੇ ਰਾਜਨੀਤਿਕ ਬਹਿਸ ਹੁੰਦੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 86.5 ਮਿਲੀਅਨ ਫਾਲੋਅਰਜ਼ ਇਸ 'ਤੇ ਹਨ। ਇਸਦੇ ਬਾਵਜੂਦ ਮਸਕ ਦੀ ਕੰਪਨੀ ਨੇ ਭਾਰਤ 'ਚ ਆਪਣੇ ਦੋ ਦਫ਼ਤਰਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ ਯਕੀਨੀ ਤੌਰ 'ਤੇ ਕੰਪਨੀ ਦੇ ਰੈਵੇਨਿਊ 'ਤੇ ਅਸਰ ਪਵੇਗਾ।
ਇਹ ਵੀ ਪੜ੍ਹੋ– WhatsApp 'ਚ ਆਏ 3 ਨਵੇਂ ਫੀਚਰ, ਹੁਣ ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ