Twitter ''ਚ ਫਿਰ ਹੋ ਸਕਦੈ ਵੱਡਾ ਬਦਲਾਅ, ਜਾਣੋ ਐਲਨ ਮਸਕ ਹੁਣ ਕੀ ਲੈ ਕੇ ਆ ਰਹੇ ਨੇ ਨਵਾਂ

07/24/2023 2:05:41 AM

ਗੈਜੇਟ ਡੈਸਕ : ਵਿਸ਼ਵ ਪ੍ਰਸਿੱਧ ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਪਿਛਲੇ ਕਈ ਮਹੀਨਿਆਂ ਤੋਂ ਸੁਰਖੀਆਂ 'ਚ ਹੈ। ਜਦੋਂ ਤੋਂ ਐਲਨ ਮਸਕ (Elon Musk) ਨੇ ਟਵਿੱਟਰ ਦੀ ਕਮਾਨ ਸੰਭਾਲੀ ਹੈ, ਪਲੇਟਫਾਰਮ 'ਤੇ ਕਈ ਬਦਲਾਅ ਹੋ ਰਹੇ ਹਨ। ਇਕ ਤੋਂ ਬਾਅਦ ਇਕ ਨਵੇਂ ਐਲਾਨ ਅਤੇ ਬਦਲਾਅ ਦੇਖਣ ਨੂੰ ਮਿਲ ਰਹੇ ਹਨ।

ਇਸ ਵਾਰ ਐਲਨ ਮਸਕ ਨੇ ਵੱਡਾ ਐਲਾਨ ਕੀਤਾ ਹੈ, ਜਿਸ ਤੋਂ ਬਾਅਦ ਯੂਜ਼ਰਸ 'ਚ ਹਲਚਲ ਮਚ ਗਈ ਹੈ। ਦਰਅਸਲ, ਟੇਸਲਾ ਦੇ ਸੀਈਓ ਐਲਨ ਮਸਕ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਇਕ ਨਵਾਂ ਟਵੀਟ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਟਵਿੱਟਰ ਦਾ ਲੋਗੋ ਬਦਲਣ ਦੀ ਗੱਲ ਕੀਤੀ ਹੈ।

ਇਹ ਵੀ ਪੜ੍ਹੋ : ਅਜਬ-ਗਜ਼ਬ : 54 ਸਾਲਾਂ ਬਾਅਦ ਸਹੀ ਪਤੇ ’ਤੇ ਪਹੁੰਚਿਆ Postcard, ਦਿਲਚਸਪ ਹੈ ਪੂਰੀ ਕਹਾਣੀ

PunjabKesari

ਅਜਿਹੇ 'ਚ ਇਹ ਸਪੱਸ਼ਟ ਹੋ ਗਿਆ ਹੈ ਕਿ ਪਲੇਟਫਾਰਮ 'ਤੇ ਦਿਖਾਈ ਦੇਣ ਵਾਲੀ ਨੀਲੀ ਚਿੜੀ ਆਉਣ ਵਾਲੇ ਦਿਨਾਂ 'ਚ ਅਲੋਪ ਹੋ ਸਕਦੀ ਹੈ। ਦਰਅਸਲ, ਐਲਨ ਮਸਕ ਦੇ ਟਵੀਟ ਮੁਤਾਬਕ ਉਹ ਟਵਿੱਟਰ ਦੇ ਲੋਗੋ ਡਿਜ਼ਾਈਨ ਨੂੰ ਬਦਲਣ ਜਾ ਰਹੇ ਹਨ, ਜਿਸ ਦਾ ਨਾਂ ਨੀਲੀ ਚਿੜੀ (Blue Bird) ਦੀ ਬਜਾਏ ‘X’ ਹੋਵੇਗਾ। ਇਸ ਤੋਂ ਬਾਅਦ ਕਈ ਯੂਜ਼ਰਸ ਨੇ ਹੈਰਾਨੀ ਜਤਾਈ ਹੈ।

ਐਲਨ ਮਸਕ ਨੇ ਲੋਗੋ ਬਦਲਣ ਲਈ ਕੀਤਾ ਇਹ ਟਵੀਟ: ਐਲਨ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਇਕ ਟਵੀਟ 'ਚ ਲੋਗੋ ਬਦਲਣ ਦਾ ਐਲਾਨ ਕੀਤਾ ਹੈ। ਉਨ੍ਹਾਂ ਟਵਿੱਟਰ 'ਤੇ ਲਿਖਿਆ, "ਅਤੇ ਜਲਦ ਹੀ ਅਸੀਂ ਟਵਿੱਟਰ ਬ੍ਰਾਂਡ ਅਤੇ ਹੌਲੀ-ਹੌਲੀ ਸਾਰੇ ਪੰਛੀਆਂ ਨੂੰ ਅਲਵਿਦਾ ਕਹਿ ਦੇਵਾਂਗੇ।"

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News