ਵੱਡੀ ਖ਼ਬਰ : ਖ਼ਤਮ ਹੋਇਆ Twitter ਦਾ ਵਜੂਦ! Elon Musk ਨੇ X ਵੈੱਬਸਾਈਟ ''ਤੇ ਕੀਤਾ ਇਹ ਵੱਡਾ ਬਦਲਾਅ
Friday, May 17, 2024 - 06:40 PM (IST)
ਬਿਜ਼ਨੈੱਸ ਡੈਸਕ : ਐਲੋਨ ਮਸਕ ਨੇ ਟਵਿੱਟਰ ਦਾ ਨਾਮ ਅਤੇ ਲੋਗੋ ਬਦਲਣ ਤੋਂ ਬਾਅਦ ਹੁਣ ਆਪਣਾ ਡੋਮੇਨ ਵੀ ਬਦਲ ਕੇ x.com ਕਰ ਦਿੱਤਾ ਹੈ। ਹੁਣ ਇਸ ਦੇ ਵੈੱਬਸਾਈਟ URL ਵਿੱਚ twitter.com ਦੀ ਬਜਾਏ x.com ਲਿਖਿਆ ਹੋਇਆ ਵਿਖਾਈ ਦੇ ਰਿਹਾ ਹੈ। ਉਹਨਾਂ ਨੇ ਐਕਸ 'ਤੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲਿਖਿਆ, 'ਸਾਰੇ ਕੋਰ ਸਿਸਟਮ ਹੁਣ x.com 'ਤੇ ਹਨ।' 24 ਜੁਲਾਈ, 2023 ਨੂੰ ਮਸਕ ਨੇ ਟਵਿੱਟਰ ਦਾ ਨਾਮ ਅਤੇ ਲੋਗੋ ਬਦਲ ਕੇ X ਕਰ ਦਿੱਤਾ।
ਇਹ ਵੀ ਪੜ੍ਹੋ - ਮੋਬਾਈਲ ਯੂਜ਼ਰਸ ਨੂੰ ਲੱਗੇਗਾ ਝਟਕਾ! ਜੂਨ ਦੇ ਮਹੀਨੇ ਮਹਿੰਗਾ ਹੋ ਸਕਦਾ ਹੈ 'ਰੀਚਾਰਜ'
All core systems are now on https://t.co/bOUOek5Cvy pic.twitter.com/cwWu3h2vzr
— Elon Musk (@elonmusk) May 17, 2024
ਤੁਹਾਨੂੰ ਦੱਸ ਦੇਈਏ ਕਿ ਜਦੋਂ ਤੋਂ ਐਲੋਨ ਮਸਕ ਨੇ ਟਵਿਟਰ (x) ਖਰੀਦਿਆ ਹੈ, ਉਦੋਂ ਤੋਂ ਇਸ ਨੂੰ ਲੈ ਕੇ ਕਈ ਵੱਡੇ ਬਦਲਾਅ ਦੇਖਣ ਨੂੰ ਮਿਲੇ ਹਨ। X ਦੇ ਲਾਗਇਨ ਪੇਜ਼ ਦੇ ਹੇਠਾਂ ਹੁਣ ਇਕ ਮੈਸੇਜ ਵੀ ਵਿਖਾਈ ਦੇ ਰਿਹਾ ਹੈ, ਜਿਸ ਵਿੱਚ ਲਿਖਿਆ ਹੈ, 'ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਅਸੀਂ ਆਪਣਾ URL ਬਦਲ ਰਹੇ ਹਾਂ ਪਰ ਤੁਹਾਡੀ ਪ੍ਰਾਈਵੇਸੀ ਅਤੇ ਡੇਟਾ ਪ੍ਰੋਟੇਕਸ਼ਨ ਸੈਟਿੰਗਜ਼ ਪਹਿਲਾਂ ਵਾਂਗ ਹੀ ਰਹਿਣਗੀਆਂ।'
ਇਹ ਵੀ ਪੜ੍ਹੋ - ਹੈਰਾਨੀਜਨਕ : 5 ਸਾਲਾਂ 'ਚ ਦੁੱਗਣਾ ਮਹਿੰਗਾ ਹੋਇਆ ਸੋਨਾ, ਦਿੱਤਾ ਬੰਪਰ ਰਿਟਰਨ
ਜ਼ਿਕਰਯੋਗ ਹੈ ਕਿ ਐਲੋਨ ਮਸਕ ਨੇ 27 ਅਕਤੂਬਰ, 2022 ਨੂੰ ਮਾਈਕ੍ਰੋ ਬਲੌਗਿੰਗ ਪਲੇਟਫਾਰਮ Twitter (ਹੁਣ X) ਖਰੀਦਿਆ ਸੀ। ਇਹ ਸੌਦਾ 44 ਅਰਬ ਡਾਲਰ ਵਿੱਚ ਹੋਇਆ ਸੀ। ਅੱਜ ਦੇ ਹਿਸਾਬ ਨਾਲ ਇਹ ਰਕਮ ਹੁਣ ਲਗਭਗ 3.6 ਲੱਖ ਕਰੋੜ ਰੁਪਏ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਪਲੇਟਫਾਰਮ ਵਿੱਚ ਕਈ ਵੱਡੇ ਬਦਲਾਅ ਕੀਤੇ ਗਏ ਹਨ। ਮਸਕ ਐਕਸ ਨੂੰ 'ਐਵਰੀਥਿੰਗ ਐਪ' ਬਣਾਉਣਾ ਚਾਹੁੰਦਾ ਹੈ।
ਇਹ ਵੀ ਪੜ੍ਹੋ - Emirates Airline ਦੇ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, ਬੋਨਸ ’ਚ ਮਿਲੇਗੀ 5 ਮਹੀਨੇ ਦੀ ਤਨਖ਼ਾਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8