ਸੰਸਦੀ ਕਮੇਟੀ ਸਾਹਮਣੇ ਪੇਸ਼ ਨਹੀਂ ਹੋਣਗੇ ਟਵਿੱਟਰ ਦੇ CEO ਜੈਕ ਡੋਰਸੀ

02/22/2019 4:22:24 PM


ਨਵੀਂ ਦਿੱਲੀ — ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਦੇ ਮੁੱਖ ਕਾਰਜਕਾਰੀ ਅਧਿਕਾਰੀ(ਸੀ.ਈ.ਓ.) ਜੈਕ ਡੋਰਸੀ 25 ਫਰਵਰੀ ਨੂੰ ਸੂਚਨਾ ਤਕਨਾਲੋਜੀ(ਆਈ.ਟੀ.) ਨਾਲ ਜੁੜੀ ਸੰਸਦੀ ਕਮੇਟੀ ਦੇ ਸਾਹਮਣੇ ਪੇਸ਼ ਨਹੀਂ ਹੋਣਗੇ। ਉਨ੍ਹਾਂ ਦੇ ਸਥਾਨ 'ਤੇ ਟਵਿੱਟਰ ਦੇ ਜਨਤਕ ਪਾਲਸੀ ਮੁਖੀ ਕੋਲਿਨ ਕ੍ਰੋਵੇਲ ਨੂੰ ਭੇਜਿਆ ਜਾਵੇਗਾ। ਆਈ.ਟੀ. 'ਤੰ ਸੰਸਦੀ ਕਮੇਟੀ ਨੇ ਟਵਿੱਟਰ ਦੇ ਮੁਖੀ ਜੈਕ ਡੋਰਸੀ ਨੂੰ 25 ਫਰਵਰੀ ਨੂੰ ਕਮੇਟੀ ਸਾਹਮਣੇ ਪੇਸ਼ ਹੋਣ ਲਈ ਕਿਹਾ ਸੀ ਅਤੇ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਨੇ ਬੈਠਕ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। 

ਇਹ ਬੈਠਕ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਦੇਸ਼ 'ਚ ਲੋਕਾਂ ਦੀ ਡਾਟਾ ਸੁਰੱਖਿਆ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਜ਼ਰੀਏ ਚੋਣਾਂ ਵਿਚ ਦਖਲਅੰਦਾਜ਼ੀ ਜਾਂ ਸੇਧ ਮਾਰ ਨੂੰ ਲੈ ਕੇ ਚਿੰਤਾਵਾਂ ਵਧ ਰਹੀਆਂ ਹਨ। ਟਵਿੱਟਰ ਦੇ ਬੁਲਾਰੇ ਨੇ ਈ-ਮੇਲ ਜ਼ਰੀਏ ਭੇਜੇ ਬਿਆਨ 'ਚ ਸ਼ੁੱਕਰਵਾਰ ਨੂੰ ਕਿਹਾ,'ਅਸੀਂ ਸੋਸ਼ਲ ਮੀਡੀਆ ਅਤੇ ਆਨ ਲਾਈਨ ਨਿਊਜ਼ ਪਲੇਟਫਾਰਮ 'ਤੇ ਨਾਗਰਿਕਾਂ ਦੇ ਅਧਿਕਾਰਾਂ ਦੀ ਸੁੱਰਖਿਆ ਬਾਰੇ ਟਵਿੱਟਰ ਦੇ ਵਿਚਾਰ ਸੁਣਨ ਅਤੇ ਸਾਨੂੰ ਸੱਦਾ ਦੇਣ ਲਈ ਸੰਸਦੀ ਕਮੇਟੀ ਦਾ ਧੰਨਵਾਦ ਕਰਦੇ ਹਾਂ। ਉਨ੍ਹਾਂ ਨੇ ਕਿਹਾ,'ਟਵਿੱਟਰ ਪਬਲਿਕ ਪਾਲਸੀ ਵਿਭਾਗ ਦੇ ਅੰਤਰਰਾਸ਼ਟਰੀ ਉਪ-ਪ੍ਰਧਾਨ ਕੋਲਿਨ ਕ੍ਰੋਵੇਲ ਸੋਮਵਾਰ ਨੂੰ ਕਮੇਟੀ ਨਾਲ ਬੈਠਕ ਕਰਨਗੇ।' ਸੂਤਰਾਂ ਨੇ 11 ਫਰਵਰੀ ਨੂੰ ਕਿਹਾ ਸੀ ਕਿ ਕਮੇਟੀ ਨੇ ਟਵਿੱਟਰ ਇੰਡੀਆ ਦੇ ਸੀਨੀਅਰ ਅਧਿਕਾਰੀਆਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ। ਇਕ ਸੂਤਰ ਨੇ ਕਿਹਾ ਕਿ ਕਮੇਟੀ ਸਿਰਫ ਟਵਿੱਟਰ ਦੇ ਸੀ.ਈ.ਓ. ਜਾਂ ਉਨ੍ਹਾਂ ਦੀ ਗਲੋਬਲ ਟੀਮ ਦੇ ਕਿਸੇ ਸੀਨੀਅਰ ਮੈਂਬਰ ਨਾਲ ਹੀ ਗੱਲ ਕਰੇਗੀ ਜਿਹੜਾ ਕਿ ਭਾਰਤ ਵਿਚ ਟਵਿੱਟਰ ਦੇ ਕੰਮ-ਕਾਜ ਨਾਲ ਸੰਬੰਧਿਤ ਮਹੱਤਵਪੂਰਨ ਫੈਸਲੇ ਲੈਂਦਾ ਹੋਵੇ।'


Related News