ਮੇਹੁਲ ਚੋਕਸੀ ਮਾਮਲੇ 'ਚ ਨਵਾਂ ਮੋੜ, ਇਹ ਦਿੱਗਜ ਵਕੀਲ ਰੱਖ ਸਕਦੇ ਹਨ ਵਿਦੇਸ਼ 'ਚ ਭਾਰਤ ਦਾ ਪੱਖ
Tuesday, Jun 08, 2021 - 10:11 AM (IST)
ਨਵੀਂ ਦਿੱਲੀ - ਪੰਜਾਬ ਨੈਸ਼ਨਲ ਬੈਂਕ ਦਾ ਹਜ਼ਾਰਾਂ ਕਰੋੜ ਰੁਪਿਆ ਲੈ ਕੇ ਵਿਦੇਸ਼ ਭੱਜ ਚੁੱਕੇ ਮੇਹੁਲ ਚੋਕਸੀ ਨੂੰ ਭਾਰਤ ਲਿਆਉਣ ਲ਼ਈ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਹੁਣ ਮੇਹੁਲ ਚੋਕਸੀ ਨੂੰ ਡੋਮੀਨੀਕਾ ਤੋਂ ਲਿਆਉਣ ਦੇ ਮੁੱਦੇ 'ਤੇ ਸਰਕਾਰ ਸੀਨੀਅਰ ਵਕੀਲ ਹਰੀਸ਼ ਸਾਲਵੇ ਦੀ ਸਲਾਹ ਲੈ ਰਹੀ ਹੈ। ਜੇ ਭਾਰਤ ਨੂੰ ਡੋਮੀਨਿਕਾ ਦੀ ਅਦਾਲਤ ਵਿੱਚ ਕੇਸ ਪੇਸ਼ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ ਤਾਂ ਸਾਲਵੇ ਪੇਸ਼ ਹੋ ਸਕਦੇ ਹਨ। ਇਨ੍ਹੀਂ ਦਿਨੀਂ ਸਾਲਵੇ, ਜੋ ਲੰਡਨ ਵਿਚ ਅਭਿਆਸ(ਪ੍ਰੈਕਟਿਸ) ਕਰ ਰਿਹਾ ਹੈ, ਵਿਦੇਸ਼ਾਂ ਵਿਚ ਬਹੁਤ ਸਾਰੇ ਮਾਮਲਿਆਂ ਵਿਚ ਭਾਰਤ ਲਈ ਪੇਸ਼ ਹੋਇਆ ਹੈ।
ਇਹ ਵੀ ਪੜ੍ਹੋ : ਜਲਦ ਹੀ ਵਿਕੇਗੀ DHFL, ਇਸ ਕੰਪਨੀ ਨੇ ਲਗਾਈ 37,250 ਕਰੋੜ ਰੁਪਏ ਦੀ ਬੋਲੀ
ਇਸ ਤੋਂ ਪਹਿਲਾਂ ਭਾਰਤੀ ਟੀਮ ਇੱਕ ਚਾਰਟਰਡ ਜਹਾਜ਼ ਰਾਹੀਂ ਕੈਰੀਬੀਆਈ ਦੇਸ਼ ਡੋਮੀਨਿਕਾ ਵਿੱਚ ਫੜੇ ਗਏ ਚੋਕਸ ਦੇ ਖਿਲਾਫ ਸਬੂਤ ਦੇ ਦਸਤਾਵੇਜ਼ ਨਾਲ ਉਥੇ ਪਹੁੰਚੀ ਸੀ ਤਾਂ ਕਿ ਉਸਨੂੰ ਭਾਰਤ ਲਿਆਂਦਾ ਜਾ ਸਕੇ। ਹੁਣ ਜਦੋਂ ਇਹ ਮਾਮਲਾ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜ੍ਹੇ ਹੋ ਰਹੇ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਚੋਕਸੀ ਦੇ ਵਕੀਲ ਅਦਾਲਤ ਉੱਤੇ ਦਬਾਅ ਬਣਾਉਣ ਵਿਚ ਸਫਲ ਰਹੇ। ਐਂਟੀਗੁਆ ਤੋਂ ਗੈਰ ਕਾਨੂੰਨੀ ਢੰਗ ਨਾਲ ਡੋਮੀਨਿਕਾ ਵਿਚ ਦਾਖਲ ਹੋਣ ਵਿਰੁੱਧ ਕਾਰਵਾਈ ਕਰਨ ਦੀ ਬਜਾਏ, ਅਦਾਲਤ ਨੇ ਵਕੀਲਾਂ ਦੀ ਇਹ ਅਪੀਲ ਸਵੀਕਾਰ ਕਰ ਲਈ ਕਿ ਚੋਕਸੀ ਨੂੰ ਅਗਵਾ ਕਰਕੇ ਲਿਆਂਦਾ ਗਿਆ ਸੀ । ਚੋਕਸੀ ਇਸ ਸਮੇਂ ਐਂਟੀਗੁਆ ਅਤੇ ਬਾਰਬੁਡਾ ਦਾ ਨਾਗਰਿਕ ਹੈ। ਉਸ ਨੂੰ ਪਿਛਲੇ ਹਫ਼ਤੇ ਐਂਟੀਗੁਆ ਤੋਂ ਡੋਮੀਨਿਕਾ ਵਿਚ ਗ਼ੈਰਕਾਨੂੰਨੀ ਤੌਰ 'ਤੇ ਦਾਖਲ ਹੋਣ ਲਈ ਗ੍ਰਿਫਤਾਰ ਕੀਤਾ ਗਿਆ ਸੀ। ਭਾਰਤ ਸਰਕਾਰ ਉਸਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ : ਸਟੈਚੂ ਆਫ ਯੂਨਿਟੀ ਬਣੇਗਾ ਦੇਸ਼ ਦਾ ਪਹਿਲਾ ਇਕਲੌਤਾ ਇਲੈਕਟ੍ਰਿਕ ਵਾਹਨ ਜ਼ੋਨ, ਜਾਣੋ ਸਰਕਾਰ ਦੀ ਯੋਜਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।