ਭ੍ਰਿਸ਼ਟਾਚਾਰ 'ਤੇ ਵੱਡੀ ਕਾਰਵਾਈ , 9 ਸੈਕਿੰਡ 'ਚ ਜ਼ਮੀਨਦੋਜ਼ ਹੋਇਆ Twin Tower

Sunday, Aug 28, 2022 - 06:48 PM (IST)

ਭ੍ਰਿਸ਼ਟਾਚਾਰ 'ਤੇ ਵੱਡੀ ਕਾਰਵਾਈ , 9 ਸੈਕਿੰਡ 'ਚ ਜ਼ਮੀਨਦੋਜ਼ ਹੋਇਆ Twin Tower

ਨੋਇਡਾ - ਭ੍ਰਿਸ਼ਟਾਚਾਰ ਵਿਰੁੱਧ ਅੱਜ ਦੇਸ਼ ਵਿਚ ਪਹਿਲੀ ਵਾਰ ਇੰਨੀ ਵੱਡੀ ਕਾਰਵਾਈ ਕੀਤੀ ਗਈ ਹੈ। ਨਿਯਮਾਂ ਨੂੰ ਤਾਕ 'ਤੇ ਰੱਖ ਕੇ ਬਣਾਏ ਗਏ ਸੁਪਰਟੈਕ ਦੇ ਟਵਿਨ ਟਾਵਰਾਂ ਨੂੰ ਅੱਜ ਢਾਹ ਦਿੱਤਾ ਗਿਆ ਹੈ। ਸਾਇਰਨ ਵੱਜਣ ਨਾਲ ਧਮਾਕਾ ਹੋਇਆ ਅਤੇ ਕੁਝ ਹੀ ਸਕਿੰਟਾਂ 'ਚ ਇਮਾਰਤ ਜ਼ਮੀਨ 'ਤੇ ਡਿੱਗ ਗਈ। ਧਮਾਕਾ ਦੂਰ-ਦੂਰ ਤੱਕ ਫੈਲ ਗਿਆ। ਸਮੇਂ 'ਤੇ ਸਾਇਰਨ ਵੱਜਣ ਨਾਲ ਧਮਾਕਾ ਹੋਇਆ ਅਤੇ ਕੁਝ ਹੀ ਸਕਿੰਟਾਂ 'ਚ ਇਮਾਰਤ ਜ਼ਮੀਨ 'ਤੇ ਡਿੱਗ ਗਈ। ਇਮਾਰਤ ਨੂੰ 3700 ਕਿਲੋਗ੍ਰਾਮ ਵਿਸਫੋਟਕਾਂ ਦੀ ਵਰਤੋਂ ਕਰਕੇ ਢਾਹ ਦਿੱਤਾ ਗਿਆ ਹੈ। ਕੁਝ ਸਮਾਂ ਪਹਿਲਾਂ ਤੱਕ ਕੁਤੁਬ ਮੀਨਾਰ ਤੋਂ ਉੱਚਾ ਦਿਖਾਈ ਦੇਣ ਵਾਲਾ ਟਵਿਨ ਟਾਵਰ ਹੁਣ ਮਲਬੇ ਵਿੱਚ ਬਦਲ ਚੁੱਕਾ ਹੈ। ਕੁੱਲ 950 ਫਲੈਟਾਂ ਦੇ ਇਨ੍ਹਾਂ 2 ਟਾਵਰਾਂ ਦੇ ਨਿਰਮਾਣ 'ਚ ਸੁਪਰਟੈਕ ਨੇ 200 ਤੋਂ 300 ਕਰੋੜ ਰੁਪਏ ਖ਼ਰਚ ਕੀਤੇ ਹਨ। ਢਾਹੁਣ ਦੇ ਹੁਕਮ ਜਾਰੀ ਹੋਣ ਤੋਂ ਪਹਿਲਾਂ ਇਨ੍ਹਾਂ ਫਲੈਟਾਂ ਦੀ ਬਾਜ਼ਾਰੀ ਕੀਮਤ 700 ਤੋਂ 800 ਕਰੋੜ ਰੁਪਏ ਹੋ ਗਈ ਸੀ।

ਇਹ ਵੀ ਪੜ੍ਹੋ : ਹਵਾਬਾਜ਼ੀ ਮੰਤਰਾਲੇ ਨੇ ਹੈਲੀਕਾਪਟਰ ਐਮਰਜੈਂਸੀ ਮੈਡੀਕਲ ਸੇਵਾ ਦੀ ਬਣਾਈ ਯੋਜਨਾ

 

PunjabKesari

ਟਵਿਨ ਟਾਵਰ ਦੇ ਡਿੱਗਣ ਤੋਂ ਬਾਅਦ ਧੂੜ  ਦੇ ਛੋਟੇ ਕਣ 3-4 ਦਿਨਾਂ ਤੱਕ ਹਵਾ ਵਿੱਚ ਰਹਿਣਗੇ

ਸੁਪਰਟੈਕ ਦੇ ਟਵਿਨ ਟਾਵਰ ਦੇ ਢਹਿ ਜਾਣ ਤੋਂ ਬਾਅਦ ਧੂੜ ਅਗਲੇ ਤਿੰਨ-ਚਾਰ ਦਿਨਾਂ ਤੱਕ ਲੋਕਾਂ ਨੂੰ ਪਰੇਸ਼ਾਨ ਕਰ ਸਕਦੀ ਹੈ। ਇਸ ਤੋਂ ਬਚਣ ਲਈ ਬੱਚਿਆਂ ਅਤੇ ਬਜ਼ੁਰਗਾਂ ਨੂੰ ਮਾਸਕ ਪਹਿਨਣ ਦੀ ਲੋੜ ਹੋਵੇਗੀ। ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਵਿਪੁਲ ਸਿੰਘ ਨੇ ਕਿਹਾ ਕਿ ਇਮਾਰਤ ਡਿੱਗਣ ਤੋਂ ਬਾਅਦ ਦੋ ਤਰ੍ਹਾਂ ਦੀ ਧੂੜ ਹਵਾ ਵਿੱਚ ਉੱਡਦੀ ਹੈ। ਧੂੜ ਦੇ ਮੋਟੇ ਕਣ ਤੁਰੰਤ ਜ਼ਮੀਨ 'ਤੇ ਡਿੱਗਣਗੇ ਪਰ ਜੋ ਛੋਟੇ ਕਣ ਹਨ ਉਹ ਹਵਾ ਵਿਚ ਲੰਬੇ ਸਮੇਂ ਤੱਕ ਰਹਿਣਗੇ ਕਿਉਂਕਿ ਹਵਾ ਵੀ ਚੱਲ ਰਹੀ ਹੈ।

PunjabKesari

ਟਵਿਨ ਟਾਵਰਾਂ ਨੂੰ ਢਾਹੁਣ ਤੋਂ ਪਹਿਲਾਂ ਐਡੀਫਿਸ ਕੰਪਨੀ ਨੇ ਕੀਤੀ ਮਹਾਪੂਜਾ 

ਨੋਇਡਾ ਵਿੱਚ ਟਵਿਨ ਟਾਵਰਾਂ ਨੂੰ ਢਾਹੁਣ ਤੋਂ ਪਹਿਲਾਂ ਐਡੀਫਿਸ ਕੰਪਨੀ ਦੀ ਪੂਜਾ ਕੀਤੀ ਗਈ ਸੀ। ਪੰਡਿਤ ਨੂੰ ਬੁਲਾ ਕੇ ਹਵਨ ਕਰਵਾਇਆ ਗਿਆ। ਟਵਿਨ ਟਾਵਰ ਨੂੰ ਢਾਹੁਣ ਲਈ ਕੀਤੀ ਗਈ ਇਸ ਪੂਜਾ ਵਿੱਚ ਛੇ ਲੋਕ ਮੌਜੂਦ ਸਨ, ਜਿਸ ਵਿੱਚ ਕੰਪਨੀ ਦੇ ਡਾਇਰੈਕਟਰ ਉਤਕਰਸ਼ ਮਹਿਤਾ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਸ਼ਾਮਲ ਹੋਏ। ਪੂਜਾ ਕਰੀਬ 1 ਘੰਟਾ ਚੱਲੀ।

ਇਹ ਵੀ ਪੜ੍ਹੋ : ਅਮਰੀਕਾ 'ਚ ਵਿਆਜ ਦਰਾਂ ਵਧਣ ਦੇ ਸਪੱਸ਼ਟ ਸੰਕੇਤ, ਮਹਿੰਗੇ ਕਰਜ਼ੇ ਤੋਂ ਨਹੀਂ ਮਿਲੇਗੀ ਰਾਹਤ

ਸੁਪਰੀਮ ਕੋਰਟ ਨੇ ਦਿੱਤਾ ਸੀ ਟਵਿਨ ਟਾਵਰਾਂ ਨੂੰ ਢਾਹੁਣ ਦਾ ਹੁਕਮ

ਟਵਿਨ ਟਾਵਰਾਂ ਵਿੱਚੋਂ ਇੱਕ 103 ਮੀਟਰ ਉੱਚਾ ਹੈ ਅਤੇ ਦੂਜਾ ਟਾਵਰ 97 ਮੀਟਰ ਉੱਚਾ ਹੈ, ਇਨ੍ਹਾਂ ਦੋਵਾਂ ਟਾਵਰਾਂ ਨੂੰ ਹੇਠਾਂ ਲਿਆਉਣ ਲਈ ਸੁਸਾਇਟੀ ਵਿੱਚ ਰਹਿਣ ਵਾਲੇ ਲੋਕਾਂ ਨੇ ਲੰਮੀ ਲੜਾਈ ਲੜੀ ਸੀ। ਪਹਿਲਾਂ ਇਹ ਮਾਮਲਾ ਇਲਾਹਾਬਾਦ ਹਾਈਕੋਰਟ ਪਹੁੰਚਿਆ, ਫਿਰ ਸੁਪਰੀਮ ਕੋਰਟ ਤੱਕ ਪਹੁੰਚ ਗਿਆ। ਦੋਵਾਂ ਅਦਾਲਤਾਂ ਨੇ ਇਸ ਟਾਵਰ ਨੂੰ ਢਾਹੁਣ ਦੇ ਹੁਕਮ ਦਿੱਤੇ ਸਨ।

ਪ੍ਰਦੂਸ਼ਣ ਮਾਪਣ ਵਾਲੀ ਡਸਟ ਮਸ਼ੀਨ

ਨੋਇਡਾ ਦੇ ਸੁਪਰਟੈਕ ਟਵਿਨ ਟਾਵਰ ਨੂੰ ਅੱਜ ਢਾਹ ਦਿੱਤਾ ਗਿਆ ਹੈ। ਢਾਹੁਣ ਤੋਂ ਬਾਅਦ ਪ੍ਰਦੂਸ਼ਣ ਦੇ ਪੱਧਰ 'ਤੇ ਨਜ਼ਰ ਰੱਖਣ ਲਈ ਢਾਹੁਣ ਵਾਲੀ ਥਾਂ 'ਤੇ ਇਕ ਵਿਸ਼ੇਸ਼ ਡਸਟ ਮਸ਼ੀਨ ਲਗਾਈ ਗਈ ਹੈ। ਜਦੋਂ ਇਮਾਰਤ ਟੁੱਟਦੀ ਹੈ ਤਾਂ ਉਸ ਵਿੱਚੋਂ ਸਾਰੀਆਂ ਗੈਸਾਂ ਨਿਕਲ ਜਾਂਦੀਆਂ ਹਨ। ਗੈਸਾਂ ਦਾ ਪ੍ਰਕੋਪ ਇੰਨਾ ਜ਼ਿਆਦਾ ਹੈ ਕਿ 300 ਤੋਂ 400 ਮੀਟਰ ਦੇ ਘੇਰੇ ਵਿਚ ਆਕਸੀਜਨ ਦੀ ਕਮੀ ਹੋ ਸਕਦੀ ਹੈ। ਇਸ ਤੋਂ ਨਿਕਲਣ ਵਾਲੀ ਕਾਰਬਨ ਮੋਨੋਆਕਸਾਈਡ, ਕਾਰਬਨ ਡਾਈਆਕਸਾਈਡ, ਨਾਈਟ੍ਰੋਜਨ ਡਾਈਆਕਸਾਈਡ, ਨਾਈਟਰਸ ਆਕਸਾਈਡ, ਸਲਫਰ ਡਾਈਆਕਸਾਈਡ ਗੈਸ ਸਿਹਤ ਲਈ ਹਾਨੀਕਾਰਕ ਹੁੰਦੀਆਂ ਹਨ। ਨਾਲ ਹੀ ਧੂੜ ਦੇ ਕਣ ਇੰਨੇ ਛੋਟੇ ਹੋਣਗੇ ਕਿ ਉਹ ਨਜ਼ਰ ਨਹੀਂ ਆਉਣਗੇ। ਅਜਿਹੇ 'ਚ ਅੱਖਾਂ 'ਚ ਇਨਫੈਕਸ਼ਨ, ਦਿਲ ਦੇ ਮਰੀਜ਼, ਘਬਰਾਹਟ, ਬੇਚੈਨੀ, ਅਸਥਮਾ ਦੇ ਮਰੀਜ਼, ਸਾਹ ਦੀ ਸਮੱਸਿਆ, ਗਰਭਵਤੀ ਔਰਤਾਂ ਦੇ ਬੱਚੇ 'ਤੇ ਵੀ ਅਸਰ ਪੈ ਸਕਦਾ ਹੈ।

ਇਹ ਵੀ ਪੜ੍ਹੋ : ਛੱਤ 'ਤੇ ਮੋਬਾਈਲ ਟਾਵਰ ਲਗਾਉਣਾ ਹੋਇਆ ਬਹੁਤ ਹੀ ਆਸਾਨ, ਜਾਣੋ ਬਦਲੇ ਨਿਯਮਾਂ ਬਾਰੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News