ਮਈ ''ਚ TVS ਮੋਟਰ ਦੀ ਵਾਹਨ ਵਿਕਰੀ ਮਈ ਚ 17 ਫੀਸਦੀ ਵਧੀ
Monday, Jun 02, 2025 - 11:34 AM (IST)

ਨਵੀਂ ਦਿੱਲੀ- ਟੀਵੀਐੱਸ ਮੋਟਰ ਕੰਪਨੀ ਦੀ ਮਈ 'ਚ ਕੁੱਲ ਵਿਕਰੀ 17 ਫੀਸਦੀ ਵਾਧੇ ਨਾਲ 4,31,275 ਇਕਾਈ ਰਹੀ ਹੈ। ਕੰਪਨੀ ਨੇ ਪਿਛਲੇ ਸਾਲ ਮਈ 'ਚ ਕੁੱਲ 3,69,914 ਵਾਹਨ ਵੇਚੇ। ਟੀਵੀਐੱਸ ਮੋਟਰ ਕੰਪਨੀ ਨੇ ਐਤਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਮਈ 'ਚ ਦੋਪਹੀਆ ਵਾਹਨਾਂ ਦੀ ਵਿਕਰੀ 16 ਫੀਸਦੀ ਵਧੀ ਹੈ। ਇਸ ਸੈਗਮੈਂਟ 'ਚ ਵਿਕਰੀ ਮਈ 2024 'ਚ ਵੱਧ ਕੇ 4,16,166 ਇਕਾਈਹੋ ਗਈ, ਜੋ ਮਈ 2024 'ਚ 3,59,590 ਇਕਾਈ ਸੀ।
ਘਰੇਲੂ ਦੋਪਹੀਆ ਵਾਹਨ ਸੈਗਮੈਂਟ 'ਚ ਵਿਕਰੀ 14 ਫੀਸਦੀ ਵਧ ਕੇ 3,09,287 ਇਕਾਈ ਹੋ ਗਈ, ਜੋ ਪਿਛਲੇ ਸਾਲ ਮਈ 'ਚ 2,71,140 ਇਕਾਈ ਸੀ। ਮਈ 'ਚ ਤਿੰਨ ਪਹੀਆ ਵਾਹਨਾਂ ਦੀ ਵਿਕਰੀ 46 ਫੀਸਦੀ ਵਧ ਕੇ 15,109 ਇਕਾਈ ਹੋ ਗਈ। ਮਈ 'ਚ ਕੰਪਨੀ ਦਾ ਕੁੱਲ ਨਿਰਯਾਤ 22 ਫੀਸਦੀ ਵਧ ਕੇ 1,18,437 ਇਕਾਈ ਹੋ ਗਿਆ, ਜਦੋਂ ਕਿ ਪਿਛਲੇ ਸਾਲ ਇਸੇ ਮਹੀਨੇ 96,966 ਗੱਡੀਆਂ ਦਾ ਨਿਰਯਾਤ ਹੋਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8