ਟੀ. ਟੀ. ਕੇ ਪ੍ਰੈਸਟੀਜ ਦਾ ਮੁਨਾਫਾ 11.3 ਫੀਸਦੀ ਵਧਿਆ
Tuesday, Oct 24, 2017 - 04:13 PM (IST)

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਟੀ. ਟੀ. ਕੇ ਪ੍ਰੈਸਟੀਜ ਦਾ ਮੁਨਾਫਾ 11.3 ਫੀਸਦੀ ਚੜ੍ਹ ਕੇ 43.3 ਕਰੋੜ ਰੁਪਏ ਰਿਹਾ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਟੀ. ਟੀ. ਕੇ ਪ੍ਰੈਸਟੀਜ ਦਾ ਮੁਨਾਫਾ 38.9 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਟੀ. ਟੀ. ਕੇ ਪ੍ਰੈਸਟੀਜ ਦੀ ਆਮਦਨ 8.8 ਫੀਸਦੀ ਵਧ ਕੇ 545.1 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਟੀ. ਟੀ. ਕੇ ਪ੍ਰੈਸਟੀਜ ਦੀ ਆਮਦਨ 501 ਕਰੋੜ ਰੁਪਏ ਰਹੀ ਸੀ।
ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਟੀ. ਟੀ. ਕੇ ਪ੍ਰੈਸਟੀਜ ਦਾ ਐਬਿਟਡਾ 62.1 ਕਰੋੜ ਰੁਪਏ ਤੋਂ ਵਧ ਕੇ 68.3 ਕਰੋੜ ਰੁਪਏ ਹੋ ਗਿਆ ਹੈ। ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਟੀ. ਟੀ. ਕੇ ਪ੍ਰੈਸਟੀਜ ਦਾ ਐਬਿਟਡਾ ਮਾਰਜਨ 12.4 ਫੀਸਦੀ ਤੋਂ ਵਧ ਕੇ 12.5 ਫੀਸਦੀ ਹੋ ਗਿਆ ਹੈ।