ਕਈ ਸਰੋਤਾਂ ਨਾਲ ਚਿਪ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹਾਂ, ਸਪਲਾਈ ਪੱਖ ਦੀਆਂ ਦਿੱਕਤਾਂ ਕਾਇਮ : ਮਾਰੂਤੀ

Monday, May 01, 2023 - 12:42 PM (IST)

ਨਵੀਂ ਦਿੱਲੀ (ਭਾਸ਼ਾ) - ਦੇਸ਼ ਦੀ ਮੁੱਖ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਹਾਲਾਂਕਿ ਕਈ ਸਰੋਤਾਂ ਨਾਲ ਇਲੈਕਟ੍ਰਾਨਿਕਸ ਕਲਪੁਰਜ਼ੇ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਸਪਲਾਈ ਪੱਖ ਦੀਆਂ ਚੁਣੌਤੀਆਂ ਹੁਣ ਵੀ ਬਣੀਆਂ ਹੋਈਆਂ ਹਨ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਗੱਲ ਕਹੀ ਹੈ।

ਸੈਮੀ-ਕੰਡਕਟਰ ਦੀ ਕਮੀ ਕਾਰਨ ਪਿਛਲੇ ਵਿੱਤੀ ਸਾਲ ’ਚ ਕੰਪਨੀ ਨੂੰ ਲੱਗਭੱਗ 1.7 ਲੱਖ ਇਕਾਈ ਦੇ ਉਤਪਾਦਨ ਦਾ ਨੁਕਸਾਨ ਹੋਇਆ ਸੀ। ਕੰਪਨੀ ਆਪਣੀਆਂ ਕਾਰਾਂ ’ਚ ਕੁੱਝ ਤਰ੍ਹਾਂ ਦੀ ਚਿਪ ਦੇ ਇਸਤੇਮਾਲ ਨੂੰ ਘੱਟ ਕਰਨ ਦੀ ਵੀ ਕੋਸ਼ਿਸ਼ ਕਰ ਰਹੀ ਹੈ। ਮਾਰੂਤੀ ਸੁਜ਼ੂਕੀ ਇੰਡੀਆ ਦੇ ਕਾਰਜਕਾਰੀ ਅਧਿਕਾਰੀ (ਕਾਰਪੋਰੇਟ ਮਾਮਲੇ) ਰਾਹੁਲ ਭਾਰਤੀ ਨੇ ਵਿਸ਼ਲੇਸ਼ਕ ਕਾਲ ’ਚ ਕਿਹਾ,‘‘ਚਿਪ ਦੀ ਕਮੀ ਇਕ ਕੌਮਾਂਤਰੀ ਸਮੱਸਿਆ ਹੈ। ਇਹ ਵੱਖ-ਵੱਖ ਮਾਡਲ, ਵੱਖ-ਵੱਖ ਕੰਪਨੀਆਂ, ਵੱਖ-ਵੱਖ ਮਾਡਿਊਲ ਨੂੰ ਵੱਖ ਤਰੀਕੇ ਨਾਲ ਪ੍ਰਭਾਵਿਤ ਕਰ ਰਹੀ ਹੈ। ਸਾਡੀਆਂ ਸਾਰੀਆਂ ਕੋਸ਼ਿਸ਼ਾਂ ਕਈ ਸਰੋਤਾਂ ਤੋਂ ਸਪਲਾਈ ਨੂੰ ਸਹੀ ਕਰਨ ਉੱਤੇ ਹਨ।

ਉਨ੍ਹਾਂ ਕਿਹਾ ਕਿ ਕੰਪਨੀ ਕੁੱਝ ਮਾਡਲ/ਟ੍ਰਿਮਸ ’ਚ ਚਿਪ ਦੀ ਜ਼ਰੂਰਤ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ‘‘ਜੇਕਰ ਕਿਸੇ ਮਾਡਲ ਦੇ ਐਡੀਸ਼ਨ ’ਚ ਕਿਸੇ ਸੈਮੀ-ਕੰਡਕਟਰ ਦੀ ਬਹੁਤ ਜ਼ਰੂਰਤ ਨਹੀਂ ਹੈ, ਤਾਂ ਅਸੀਂ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਨਾਲ ਸਾਡੀ ਸੈਮੀ-ਕੰਡਕਟਰ ਦੀ ਖਪਤ ਘੱਟ ਹੋ ਸਕੇਗੀ। ਕੌਮਾਂਤਰੀ ਪੱਧਰ ਉੱਤੇ ਗੱਲਬਾਤ ਤੋਂ ਇਲਾਵਾ ਅਸੀਂ ਸਾਰੇ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ। ਹਾਲਾਂਕਿ, ਇਸ ਦੇ ਬਾਵਜੂਦ ਵੀ ਸਪਲਾਈ ਪੱਖ ਦੀਆਂ ਦਿੱਕਤਾਂ ਕਾਇਮ ਹਨ।


Harinder Kaur

Content Editor

Related News