ਪੈਪਸਿਕੋ ਇੰਡੀਆ ਜੂਸ ਬ੍ਰਾਂਡ ਟ੍ਰਾਪਿਕਾਨਾ ਨੂੰ ਨਵੇਂ ਰੂਪ-ਰੰਗ ''ਚ ਕਰੇਗੀ ਪੇਸ਼
Tuesday, Aug 25, 2020 - 06:56 PM (IST)

ਨਵੀਂ ਦਿੱਲੀ- ਪੈਪਸਿਕੋ ਇੰਡੀਆ ਨੇ ਅੱਜ ਆਪਣੇ ਮੁੱਖ ਜੂਸ ਬ੍ਰਾਂਡ ਟ੍ਰਾਪਿਕਾਨਾ ਨੂੰ ਨਵੇਂ ਰੂਪ-ਰੰਗ ਵਿਚ ਪੇਸ਼ ਕਰਨ ਦੀ ਘੋਸ਼ਣਾ ਕੀਤੀ ਹੈ।
ਕੰਪਨੀ ਨੇ ਇਹ ਜਾਰੀ ਬਿਆਨ ਵਿਚ ਕਿਹਾ ਕਿ ਸੁਆਦਲਾ ਅਤੇ ਤਾਜ਼ਾ ਟ੍ਰਾਪਿਕਾਨਾ ਜੂਸ ਹੁਣ ਨਵੀਂ ਅਤੇ ਖੂਬਸੂਰਤ ਪੀ. ਈ. ਟੀ. ਬੋਤਲ ਵਿਚ ਉਪਲੱਬਧ ਹੋਵੇਗਾ।
ਉਪਭੋਗਤਾ ਲਈ ਇਸ ਨੂੰ ਕਿਤੇ ਵੀ ਲੈ ਜਾਣਾ ਸੌਖਾ ਹੋਵੇਗਾ। ਇਸ ਦੇ ਇਲਾਵਾ ਟ੍ਰਾਪਿਕਾਨਾ ਨੇ ਇਕ ਨਵੀਂ ਮੁਹਿੰਮ "ਹਵਾਬਾਜ਼ੀ ਗੌਨ, ਅਸਲੀ ਆਨ'' ਵੀ ਸ਼ੁਰੂ ਕੀਤੀ ਹੈ। ਇਸ ਵਿਚ ਦੋ ਵੱਖ-ਵੱਖ ਵਿਅਕਤੀਆਂ ਤੇ ਦਿਖਾਵਾ ਕਰਨ ਵਾਲਿਆਂ ਦੇ ਅਸਲੀ ਵਿਅਕਤੀਤਵ ਨੂੰ ਸਾਹਮਣੇ ਲਿਆਂਦਾ ਗਿਆ ਹੈ। ਕੰਪਨੀ ਮੁਤਾਬਕ ਉਨ੍ਹਾਂ ਨੇ ਉਪਭੋਗਤਾਵਾਂ ਤੋਂ ਮਿਲੇ ਫੀਡਬੈਕ ਮੁਤਾਬਕ ਇਸ ਨੂੰ ਬਣਾਇਆ ਹੈ। ਟ੍ਰਾਪਿਕਾਨਾ ਐਸੇਪਟਿਕ ਪੀ. ਈ. ਟੀ. ਲਈ ਵਰਤੋਂ ਕੀਤੀ ਜਾਣ ਵਾਲੀ ਸਮੱਗਰੀ ਨੂੰ 100 ਫੀਸਦੀ ਰੀਸਾਈਕਲ ਕੀਤਾ ਜਾ ਸਕਦਾ ਹੈ।