ਕੇਂਦਰ ਸਰਕਾਰ ਬਣਾ ਰਹੀ ਯੋਜਨਾ, ਦੇਸ਼ ਭਰ ''ਚ ਯਾਤਰਾ ਕਰਨੀ ਹੋਵੇਗੀ ਆਸਾਨ
Sunday, Aug 13, 2023 - 01:26 PM (IST)
ਨਵੀਂ ਦਿੱਲੀ - ਸੋਸ਼ਲ ਮੀਡੀਆ ਨੇ ਦੁਨੀਆ ਭਰ ਵਿਚ ਪਹੁੰਚ ਨੂੰ ਅਸਾਨ ਬਣਾ ਦਿੱਤਾ ਹੈ। ਦੁਨੀਆ ਦੇ ਕਿਸੇ ਦੀ ਸਥਾਨ ਦੀ ਖੋਜ ਜਾਂ ਜਾਣਕਾਰੀ ਲੈਣਾ ਆਸਾਨ ਹੋ ਗਿਆ ਹੈ। ਇਸ ਲਈ ਕੇਂਦਰ ਸਰਕਾਰ ਦੇਸ਼ ਭਰ ਵਿਚ ਆਵਾਜਾਈ ਨੂੰ ਆਸਾਨ ਬਣਾਉਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਜਨਤਕ ਆਵਾਜਾਈ ਨੂੰ ਉਪਯੋਗੀ ਬਣਾਉਣ ਲਈ ਕੇਂਦਰ ਸਰਕਾਰ ਇੱਕ ਏਕੀਕ੍ਰਿਤ ਆਵਾਜਾਈ ਯੋਜਨਾ ਬਣਾ ਰਹੀ ਹੈ। ਇਸ ਯੋਜਨਾ ਦਾ ਉਦੇਸ਼ ਰੇਲ , ਸੜਕ ਅਤੇ ਹਵਾਈ ਆਵਾਜਾਈ ਦੀ ਪ੍ਰਣਾਲੀਆਂ ਦੀ ਵਰਤੋਂ ਨੂੰ ਤਰਕਸੰਗਤ ਬਣਾਉਣਾ ਹੈ। ਇਸ ਯੋਜਨਾ ਦੇ ਲਾਗੂ ਹੋਣ ਤੋਂ ਬਾਅਦ ਕੋਈ ਵੀ ਯਾਤਰੀ ਆਵਾਜਾਈ ਦੇ ਕਿਸੇ ਇੱਕ ਵਿਕਲਪ ਦੀ ਚੋਣ ਆਪਣੀ ਸਹੂਲਤ ਮੁਤਾਬਕ ਕਰਨ ਦੇ ਯੋਗ ਹੋਵੇਗਾ। ਯਾਤਰਾ ਦਰਮਿਆਨ ਸੀਟਾਂ, ਬੁਕਿੰਗ, ਮੰਗ , ਜ਼ਿਆਦਾ ਭੀੜ ਵਾਲੀ ਸਥਿਤੀ ਤੋਂ ਵੀ ਬਚਿਆ ਜਾ ਸਕੇਗਾ। ਇਸ ਦੇ ਨਾਲ ਸਮੇਂ ਦੀ ਬਚਤ ਹੋਵੇਗੀ।
ਇਹ ਵੀ ਪੜ੍ਹੋ : ਸੁਤੰਤਰਤਾ ਦਿਵਸ ਮੌਕੇ ਵਿਭਾਗ ਚੌਕਸ, ਦਿੱਲੀ ਹਵਾਈ ਅੱਡੇ 'ਤੇ ਇਨ੍ਹਾਂ ਉਡਾਣਾਂ ਦੇ ਸੰਚਾਲਨ 'ਤੇ ਹੋਵੇਗੀ ਪਾਬੰਦੀ
ਬਣਾਈ ਜਾ ਰਹੀ ਹੈ ਐਪ
ਸੂਤਰਾਂ ਮੁਤਾਬਕ ਦੇਸ਼ ਦੇ ਤਿੰਨ ਆਵਾਜਾਈ ਸਾਧਨ ਸੜਕੀ ਆਵਾਜਾਈ, ਰੇਲ ਅਤੇ ਹਵਾਈ ਯਾਤਰਾ ਮਾਹਿਰਾਂ ਦੀ ਟੀਮ 'ਵਨ ਇੰਡੀਆ, ਏਕੀਕ੍ਰਿਤ ਟਰਾਂਸਪੋਰਟ ਯੋਜਨਾ' 'ਤੇ ਕੰਮ ਕਰ ਰਹੀ ਹੈ। ਇਸਦੇ ਤਹਿਤ ਇੱਕ ਏਕੀਕ੍ਰਿਤ ਟਰਾਂਸਪੋਰਟ ਐਪ ਤਿਆਰ ਕੀਤਾ ਜਾਵੇਗਾ। ਐਪ ਮੁਸਾਫਰਾਂ ਨੂੰ ਮੰਜ਼ਿਲ ਤੱਕ ਪਹੁੰਚਾਉਣ ਦੇ ਸਭ ਤੋਂ ਵਧੀਆ ਅਤੇ ਆਸਾਨ ਵਿਕਲਪ ਦਾ ਸੁਝਾਅ ਦੇਵੇਗੀ। ਰੇਲ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਦੇਸ਼ ਵਿਚ ਜ਼ਿਆਦਾਤਰ ਥਾਵਾਂ 'ਤੇ ਹੁਣ ਬੱਸ, ਜਹਾਜ਼ ਅਤੇ ਰੇਲਗੱਡੀ ਦੀ ਸਹੂਲਤ ਮੌਜੂਦ ਹੈ। 200-400 ਕਿਲੋਮੀਟਰ ਦੇ ਸਫਰ ਲਈ ਬੱਸ ਬਿਹਤਰ ਵਿਕਲਪ ਮੰਨਿਆ ਜਾਂਦਾ ਹੈ। 400-600 ਕਿਲੋਮੀਟਰ ਲਈ ਕਾਰ ਅਤੇ 500 ਤੋਂ 1000 ਕਿਲੋਮੀਟਰ ਲਈ ਰੇਲ ਗੱਡੀ ਢੁਕਵਾਂ ਵਿਕਲਪ ਹੈ। 1000 ਕਿਲੋਮੀਟਰ ਤੋਂ ਵੱਧ ਸਫ਼ਰ ਕਰਨ ਲਈ ਹਵਾਈ ਯਾਤਰਾ ਸਭ ਤੋਂ ਵਧੀਆ ਵਿਕਲਪ ਹੈ। ਨਵੀਂ ਐਪ ਜ਼ਰੀਏ ਇਨ੍ਹਾਂ ਵਿਕਲਪਾਂ ਬਾਰੇ ਜਾਣਕਾਰੀ ਲੈਣਾ ਅਤੇ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਲੈਣਾ ਆਸਾਨ ਹੋ ਜਾਵੇਗਾ।
ਇਹ ਵੀ ਪੜ੍ਹੋ : UPI ਨਾਲ ਜੁੜੇ ਨਿਯਮ ਬਦਲੇ, ਲੈਣ-ਦੇਣ ਦੀ ਸੀਮਾ ਵਧੀ, ਜਲਦ ਮਿਲੇਗੀ ਆਫਲਾਈਨ ਪੇਮੈਂਟ ਦੀ ਸਹੂਲਤ
ਮੰਨ ਲਓ ਕਿ ਤੁਸੀਂ ਜੰਮੂ-ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦਾ ਸਫਰ ਕਰਨਾ ਹੈ। ਇਸਦੇ ਲਈ ਤੁਹਾਨੂੰ ਐਪ ਵਿੱਚ ਯਾਤਰਾ ਕਰਨ ਵਾਲੇ ਯਾਤਰੀਆਂ ਦਾ ਵੇਰਵਾ ਦਰਜ ਕਰਨਾ ਹੋਵੇਗਾ। ਮੰਜ਼ਿਲ ਅਤੇ ਯਾਤਰਾ ਦੀ ਮਿਤੀ ਬਾਰੇ ਜਾਣਕਾਰੀ ਦਰਜ ਕਰਨੀ ਹੋਵੇਗੀ। ਇਸ ਤੋਂ ਬਾਅਦ ਐਪ ਵਿਚ ਤੁਹਾਨੂੰ ਬੱਸ, ਰੇਲ ਜਾਂ ਫਲਾਈਟ ਦੇ ਸਭ ਤੋਂ ਢੁਕਵੇਂ ਵਿਕਲਪ ਬਾਰੇ ਜਾਣਕਾਰੀ ਪੇਸ਼ ਕਰੇਗੀ। ਇਸ ਤੋਂ ਬਾਅਦ ਤੁਸੀਂ ਜਿਹੜੇ ਵਿਕਲਪ ਨੂੰ ਚੁਣਦੇ ਹੋ ਉਸ ਮੁਤਾਬਕ ਐਪ ਤੁਹਾਨੂੰ ਅੱਗੇ ਦੀ ਕਾਰਵਾਈ ਲਈ ਟਿਕਟ ਬੁੱਕ ਤੋਂ ਲੈ ਕੇ ਹੋਰ ਜ਼ਰੂਰੀ ਸੇਵਾਵਾਂ ਦੇ ਵਿਕਲਪ ਪੇਸ਼ ਕਰੇਗੀ। ਯਾਤਰੀ ਐਪ ਜ਼ਰੀਏ ਟਰਾਂਸਪੋਰਟ ਦੇ ਬਿਹਤਰੀਨ ਮੋਡ 'ਤੇ ਸੁਝਾਅ ਅਤੇ ਜਾਣਕਾਰੀ ਪ੍ਰਦਾਨ ਕਰੇਗੀ। ਭਾਵ ਕਿਸ ਰੂਟ 'ਤੇ ਕਿੰਨੇ ਵਜੇ ਕਿਹੜੀ ਆਵਾਜਾਈ ਸਹੂਲਤ ਉਪਲੱਬਧ ਹੋਵੇਗੀ।
ਦੇਸ਼ ਵਿਚ ਅਜੇ ਵੀ ਕਈ ਲੋਕ ਜ਼ਿਆਦਾ ਵਿਕਲਪਾਂ ਦੀ ਜਾਣਕਾਰੀ ਨਾ ਹੋਣ ਕਾਰਨ ਸਿੱਧੇ ਰੇਲ ਜਾਂ ਜਹਾਜ਼ ਦੀਆਂ ਟਿਕਟਾਂ ਬੁੱਕ ਕਰ ਰਹੇ ਹਨ। ਪ੍ਰਸਤਾਵਿਤ ਐਪ ਜ਼ਰੀਏ ਉਹ ਯਾਤਰਾ ਦੇ ਵੱਖ-ਵੱਖ ਵਿਕਲਪਾਂ ਅਤੇ ਸਹੂਲਤਾਂ ਬਾਰੇ ਜਾਣਕਾਰੀ ਲੈ ਸਕਣਗੇ। ਇਸ ਐਪ ਨੂੰ ਰੇਲਵੇ, ਹਵਾਈ ਅਤੇ ਸੜਕੀ ਆਵਾਜਾਈ ਦੀ ਸਾਈਟ ਨਾਲ ਜੋੜਿਆ ਜਾਵੇਗਾ। ਅਜਿਹੇ 'ਚ ਜੇਕਰ ਯਾਤਰੀ ਰੇਲਵੇ ਸਾਈਟ 'ਤੇ ਜਾਂਦਾ ਹੈ ਤਾਂ ਉਸ ਨੂੰ ਵਿਕਲਪਿਕ ਯਾਤਰਾ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਕਰਜ਼ਾ ਲੈਣ ਵਾਲਿਆਂ ਲਈ ਝਟਕਾ, ਜਨਤਕ ਖੇਤਰ ਦੇ ਕਈ ਬੈਂਕਾਂ ਨੇ ਵਧਾਈਆਂ ਵਿਆਜ ਦਰਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8