ਕੇਸਰ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਪੰਪੋਰ 'ਚ ਲਗਾਇਆ ਗਿਆ ਸਿਖਲਾਈ ਕੈਂਪ

Tuesday, Sep 20, 2022 - 05:22 PM (IST)

ਕੇਸਰ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਪੰਪੋਰ 'ਚ ਲਗਾਇਆ ਗਿਆ ਸਿਖਲਾਈ ਕੈਂਪ

ਸ੍ਰੀਨਗਰ : ਸਰਕਾਰ ਕਸ਼ਮੀਰੀ ਕੇਸਰ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਯਤਨ ਕਰ ਰਹੀ ਹੈ। ਇਸ ਤਹਿਤ ਪੰਪੋਰ ਵਿਖੇ ਜਾਗਰੂਕਤਾ ਅਤੇ ਸਿਖਲਾਈ ਕੈਂਪ ਲਗਾਇਆ ਗਿਆ।

ਕੈਂਪ ਦਾ ਆਯੋਜਨ ਐਡਵਾਂਸ ਰਿਸਰਚ ਸਟੇਸ਼ਨ ਫਾਰ ਕੇਸਰ ਐਂਡ ਸੀਡ ਸਪਾਈਸਜ਼, ਡਿਪਾਰਟਮੈਂਟ ਆਫ ਰੂਰਲ ਡਿਵੈਲਪਮੈਂਟ, ਨੈਸ਼ਨਲ ਬੈਂਕ ਆਫ ਐਗਰੀਕਲਚਰ, ਸ਼ੇਰੇ ਕਸ਼ਮੀਰ ਯੂਨੀਵਰਸਿਟੀ ਆਫ ਐਗਰੀਕਲਚਰਲ ਐਂਡ ਸਾਇੰਸਿਜ਼ ਵੱਲੋਂ ਕੀਤਾ ਗਿਆ।

ਕਸ਼ਮੀਰੀ ਕੇਸਰ ਦੁਨੀਆ ਭਰ ਵਿੱਚ ਮਸ਼ਹੂਰ ਹੈ। ਇਸਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਬਹੁਤ ਮੰਗ ਹੈ। ਸੁਕਾਸਤ ਦੇ ਪ੍ਰੋਫ਼ੈਸਰ ਦਿਲ ਮੁਹੰਮਦ ਮਖਦੂਮੀ ਨੇ ਕਿਹਾ ਕਿ ਕਸ਼ਮੀਰੀ ਕੇਸਰ ਬਹੁਤ ਮਸ਼ਹੂਰ ਹੈ ਅਤੇ ਸਰਕਾਰ ਚਾਹੁੰਦੀ ਹੈ ਕਿ ਇਸ ਦੇ ਉਤਪਾਦਨ ਨੂੰ ਬਜ਼ਾਰ ਅਨੁਸਾਰ ਹੋਰ ਅੱਗੇ ਵਧਾਇਆ ਜਾਵੇ।

ਇਹ ਵੀ ਪੜ੍ਹੋ : ਅੱਧੀ ਰਹਿ ਗਈ Mark Zuckerberg ਦੀ ਜਾਇਦਾਦ, ਅਰਬਪਤੀਆਂ ਦੀ ਸੂਚੀ 'ਚ 20ਵੇਂ ਸਥਾਨ 'ਤੇ ਪਹੁੰਚੇ

ਇਸ ਮੌਕੇ ਕਿਸਾਨਾਂ ਨੂੰ ਮੁਫ਼ਤ ਕੇਸਰ ਬਲਬ ਵੀ ਦਿੱਤੇ ਗਏ। ਇਰਸ਼ਾਦ ਅਹਿਮਦ ਨਾਂ ਦੇ ਕਿਸਾਨ ਨੇ ਦੱਸਿਆ ਕਿ ਸਰਕਾਰ ਦਾ ਅਜਿਹਾ ਪਹਿਲਾ ਉਪਰਾਲਾ ਹੈ। ਸਾਨੂੰ ਖੁਸ਼ੀ ਹੈ ਕਿ ਸਰਕਾਰ ਕੇਸਰ ਨੂੰ ਲੈ ਕੇ ਅਹਿਮ ਕਦਮ ਚੁੱਕ ਰਹੀ ਹੈ।

ਇਸ ਕੈਂਪ ਦਾ ਮੁੱਖ ਮੰਤਵ ਕਿਸਾਨਾਂ ਨੂੰ ਕੇਸਰ ਦੀ ਕਾਸ਼ਤ ਦੀਆਂ ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾਉਣਾ ਸੀ ਤਾਂ ਜੋ ਉਹ ਭਵਿੱਖ ਵਿੱਚ ਚੰਗੀ ਫ਼ਸਲ ਲੈ ਸਕਣ। ਇਸ ਪ੍ਰੋਗਰਾਮ ਵਿੱਚ ਬਹੁਤ ਸਾਰੇ ਉੱਨਤ ਕਿਸਾਨਾਂ ਨੇ ਭਾਗ ਲਿਆ। ਉਨ੍ਹਾਂ ਨੂੰ ਇਨਡੋਰ ਫਾਰਮਿੰਗ ਬਾਰੇ ਵੀ ਦੱਸਿਆ ਗਿਆ।

ਪੰਪੋਰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਵੀ ਹੈ। ਕਸ਼ਮੀਰ ਦੀ ਸਭ ਤੋਂ ਵਧੀਆ ਕੇਸਰ ਦੀ ਫਸਲ ਪੰਪੋਰ ਵਿੱਚ ਪਾਈ ਜਾਂਦੀ ਹੈ। ਜਦੋਂ ਇਸ ਦੀ ਧਰਤੀ 'ਤੇ ਕੇਸਰ ਦੇ ਫੁੱਲ ਲਗਦੇ ਹਨ, ਤਾਂ ਪੰਪੋਰ ਦੀ ਸੁੰਦਰਤਾ ਨਿਖ਼ਰ ਜਾਂਦੀ ਹੈ।

ਇਹ ਵੀ ਪੜ੍ਹੋ : ਦੇਸ਼ 'ਚ ਕਣਕ ਦਾ ਢੁਕਵਾਂ ਸਟਾਕ, ਲੋੜ ਪੈਣ 'ਤੇ ਭੰਡਾਰ ਕਰਨ ਵਾਲਿਆਂ ਖ਼ਿਲਾਫ ਹੋਵੇਗੀ ਕਾਰਵਾਈ : ਖੁਰਾਕ ਸਕੱਤਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News