ਰੇਲ ਯਾਤਰੀਆਂ ਲਈ ਅਹਿਮ ਖ਼ਬਰ, IRCTC ਦੀ ਵੈੱਬਸਾਈਟ 'ਤੇ ਟਿਕਟਾਂ ਦੀ ਬੁਕਿੰਗ ਹੋਈ ਬੰਦ
Monday, Dec 09, 2024 - 12:39 PM (IST)
ਨਵੀਂ ਦਿੱਲੀ - ਰੇਲ ਦੀਆਂ ਟਿਕਟਾਂ ਬੁੱਕ ਕਰਵਾਉਣ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ ਹੈ। ਜਾਣਕਾਰੀ ਮੁਤਾਬਕ IRCTC ਦੀ ਵੈੱਬਸਾਈਟ ਅਗਲੇ ਇੱਕ ਘੰਟੇ ਲਈ ਬੰਦ ਹੋ ਜਾਣ ਕਾਰਨ ਰੇਲਵੇ ਟਿਕਟਾਂ ਦੀ ਬੁਕਿੰਗ ਪ੍ਰਭਾਵਿਤ ਹੋਈ ਹੈ। ਇਸ ਕਾਰਨ ਯਾਤਰੀਆਂ ਨੂੰ ਟਿਕਟਾਂ ਦੀ ਬੁਕਿੰਗ ਕਰਨ ਸਮੇਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਭ ਤੋਂ ਵੱਡੀ ਸਮੱਸਿਆ ਤਤਕਾਲ ਟਿਕਟ ਬੁਕਿੰਗ ਕਰਵਾਉਣ ਵਾਲੇ ਯਾਤਰੀਆਂ ਲਈ ਹੈ। ਜਾਣਕਾਰੀ ਮੁਤਾਬਕ ਆਈਆਰਸੀਟੀਸੀ ਦੀ ਸਾਈਟ ਠੱਪ ਹੋ ਗਈ। IRCTC ਨੇ ਬਿਆਨ ਜਾਰੀ ਕਰਕੇ ਦੱਸਿਆ ਹੈ ਕਿ ਸਾਈਟ ਦਾ ਮੇਨਟੇਨਸ ਦਾ ਕੰਮ ਚੱਲ ਰਿਹਾ ਹੈ। ਇਸ ਕਾਰਨ ਅਗਲੇ 1 ਘੰਟੇ ਲਈ ਕੋਈ ਬੁਕਿੰਗ ਨਹੀਂ ਹੋਵੇਗੀ।
ਇਹ ਵੀ ਪੜ੍ਹੋ : 31 ਦਸੰਬਰ ਤੱਕ ਨਹੀਂ ਕੀਤਾ ਇਹ ਕੰਮ ਤਾਂ ਲੱਗੇਗਾ 10,000 ਰੁਪਏ ਦਾ ਜੁਰਮਾਨਾ
IRCTC ਦੀ ਵੈੱਬਸਾਈਟ ਦੀ ਬੁਕਿੰਗ ਸੇਵਾ ਬੰਦ ਹੋਣ ਕਾਰਨ ਤਤਕਾਲ ਟਿਕਟਾਂ ਦੀ ਬੁਕਿੰਗ ਕਰਨ ਵਾਲਿਆਂ ਨੂੰ ਵੱਡੀ ਪਰੇਸ਼ਾਨੀ ਹੋਈ ਹੈ। ਯਾਤਰੀ ਸੋਸ਼ਲ ਮੀਡੀਆ 'ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ IRCTC ਨੂੰ ਟੈਗ ਕਰਕੇ ਆਪਣੀ ਪਰੇਸ਼ਾਨੀ ਦੱਸ ਰਹੇ ਹਨ।
ਇਹ ਵੀ ਪੜ੍ਹੋ : Public Holiday: 12 ਦਸੰਬਰ ਨੂੰ ਬੰਦ ਰਹਿਣਗੇ ਬੈਂਕ, ਸਕੂਲ ਤੇ ਸਰਕਾਰੀ ਦਫ਼ਤਰ, ਜਾਣੋ ਕਾਰਨ
ਆਮਤੌਰ 'ਤੇ IRCTC ਵੈੱਬਸਾਈਟ ਦੀ ਮੇਨਟੇਨੈਂਸ ਦਾ ਕੰਮ 11 ਵਜੇ ਤੋਂ ਬਾਅਦ ਕੀਤਾ ਜਾਂਦਾ ਹੈ ਪਰ ਅੱਜ ਪਹਿਲਾਂ ਹੀ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਏਸੀ ਤਤਕਾਲ ਲਈ ਟਿਕਟ ਬੁਕਿੰਗ 10 ਵਜੇ ਤੋਂ ਸ਼ੁਰੂ ਹੁੰਦੀ ਹੈ ਜਦੋਂ ਕਿ ਨਾਨ-ਏਸੀ ਟਿਕਟ ਦੀ ਬੁਕਿੰਗ 11 ਵਜੇ ਤੋਂ ਸ਼ੁਰੂ ਹੁੰਦੀ ਹੈ। IRCTC ਬੁਕਿੰਗ ਸੇਵਾ ਬੰਦ ਹੋਣ ਕਾਰਨ ਦੋਵਾਂ ਤਰ੍ਹਾਂ ਦੀਆਂ ਟਿਕਟਾਂ ਦੀ ਬੁਕਿੰਗ ਬੰਦ ਹੋ ਗਈ ਹੈ ਜਿਸ ਕਾਰਨ ਯਾਤਰੀ ਪਰੇਸ਼ਾਨ ਹੋ ਕੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਆਪਣੀ ਸਮੱਸਿਆ ਸਾਂਝੀ ਕਰ ਰਹੇ ਹਨ।
ਇਹ ਵੀ ਪੜ੍ਹੋ : SBI Vacancy: ਕੀ ਤੁਸੀਂ ਵੀ ਬਣਨਾ ਚਾਹੁੰਦੇ ਹੋ SBI ਕਲਰਕ ? ਜਾਣੋ ਅਰਜ਼ੀ ਦੇਣ ਦੀ ਤਾਰੀਖ਼ ਸਮੇਤ ਹੋਰ ਵੇਰਵੇ
ਇਹ ਵੀ ਪੜ੍ਹੋ : Paytm ਸ਼ੇਅਰਾਂ 'ਚ ਉਛਾਲ, ਸਟਾਕ 52 ਹਫਤੇ ਦੇ ਉੱਚੇ ਪੱਧਰ 'ਤੇ ਪਹੁੰਚਿਆ... ਇਸ ਡੀਲ ਦੀ ਖਬਰ ਤੋਂ ਨਿਵੇਸ਼ਕ ਉਤਸ਼ਾਹਿਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8