ਯੂਜ਼ਰਸ ਦੀ ਪਸੰਦ ਦੇ ਚੈਨਲ ਨਾ ਦਖਾਉਣ ਵਾਲੇ DTH ਆਪ੍ਰੇਟਰ ''ਤੇ ਹੋਵੇਗੀ ਕਾਰਵਾਈ

04/23/2019 11:13:24 PM

ਨਵੀਂ ਦਿੱਲੀ—ਦੂਰਸੰਚਾਰ ਰੈਗੂਲਟੇਰੀ ਅਥਾਰਟੀ ਆਫ ਇੰਡੀਆ (ਟਰਾਈ) ਨੇ ਨਿਯਮਾਂ ਦਾ ਉਲੰਘਣ ਕਰਨ 'ਤੇ ਗਾਹਕਾਂ ਨੂੰ ਉਨ੍ਹਾਂ ਦੀ ਰੂਚੀ ਦੇ ਹਿਸਾਬ ਨਾਲ ਚੈਨਲ ਚੁਣਨ ਦੀ ਸੁਵਿਧਾ ਨਾ ਦੇਣ ਵਾਲੇ ਕੇਬਲ ਟੀ.ਵੀ. ਅਤੇ ਡੀ.ਟੀ.ਐੱਚ. (ਡਾਈਰੈਕਟ ਟੂ ਹੋਮ) ਸੇਵਾ ਦੇਣ ਵਾਲੀ ਕੰਪਨੀਆਂ ਨੂੰ ਸੋਮਵਾਰ ਨੂੰ ਸਖਤ ਕਾਰਵਾਈ ਦੀ ਚਿਤਾਵਨੀ ਦਿੱਤੀ। ਰੈਗੂਲੇਟਰ ਨੇ ਕਿਹਾ ਕਿ ਜੋ ਵੀ ਨਵੇਂ ਸ਼ੁਲਕ ਆਦੇਸ਼ ਅਤੇ ਰੈਗੂਲੇਟਰੀ ਵਿਵਸਥਾਵਾਂ ਦਾ ਉਲੰਘਣ ਕਰਨਾ ਪਾਇਆ ਜਾਵੇਗਾ ਤਾਂ ਉਨ੍ਹਾਂ ਨੂੰ ਬਣਦਾ ਭੁਗਤਾਨ ਕਰਨਾ ਪਵੇਗਾ। ਟਰਾਈ ਉਨ੍ਹਾਂ ਇਕਾਈਆਂ ਦੇ ਮਾਮਲਿਆਂ 'ਚ ਜਲਦ ਹੀ ਗਾਹਕਾਂ ਲਈ ਸੇਵਾ ਪ੍ਰਬੰਧਨ ਅਤੇ ਹੋਰ ਆਈ.ਟੀ. ਪ੍ਰਣਾਲੀ ਦੀ ਆਡਿਟ ਵੀ ਸ਼ੁਰੂ ਕਰੇਗਾ ਜੋ ਰੈਗੂਲੇਟਰ ਵਿਵਸਥਾ ਦਾ ਉਲੰਘਣ ਕਰ ਰਹੀ ਹੈ।

ਦੂਰਸੰਚਾਰ ਰੈਗੂਲੇਟਰ ਅਥਾਰਿਟੀ ਦੇ ਚੇਅਰਮੈਨ ਆਰ.ਐੱਸ. ਸ਼ਰਮਾ ਨੇ ਕਿਹਾ ਕਿ ਉਪਭੋਗਤਾਵਾਂ ਦੀ ਦਿਲਚਸਪੀ ਅਤੇ ਹਿੱਤਾ ਦਾ ਅਧਿਕਾਰ ਹੈ ਅਤੇ ਉਸ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਜਿਹੜੀਆਂ ਕੰਪਨੀਆਂ ਨਿਯਮਾਂ ਦਾ ਪਾਲਣ ਨਹੀਂ ਕਰ ਰਹੀਆਂ ਹਨ ਉਨ੍ਹਾਂ ਨੂੰ ਆਪਣੇ ਨਤੀਜੇ ਭੁਗਤਨੇ ਹੋਣਗੇ। ਸ਼ਰਮਾ ਨੇ ਕਿਹਾ ਕਿ ਸਾਨੂੰ ਗਾਹਕਾਂ ਨੂੰ ਹੋ ਰਹੀਆਂ ਅਸੁਵਿਧਾ ਦੇ ਬਾਰੇ 'ਚ ਸ਼ਿਕਾਇਤ ਮਿਲ ਰਹੀਆਂ ਹਨ। ਇਹ ਸ਼ਿਕਾਇਤਾਂ ਸਾਫਟਵੇਅਰ ਅਤੇ ਪ੍ਰਣਾਲੀ ਨਾਲ ਜੁੜੀਆਂ ਹਨ। ਇਸ ਨਾਲ ਗਾਹਕਾਂ ਨੂੰ ਉਨ੍ਹਾਂ ਦੀ ਪਸੰਦ ਦੇ ਅਨੁਮਾਨ ਵਿਕਲਪ ਨਹੀਂ ਮਿਲ ਰਹੇ ਜਦਕਿ ਰੂਪਰੇਖਾ ਦਾ ਮਕੱਸਦ ਇਹ ਹੀ ਹੈ। ਜੇਕਰ ਰੂਚੀ ਮੁਤਾਬਕ ਚੈਨਲ 'ਤੇ ਪਾਬੰਦੀ ਹੈ ਤਾਂ ਮੂਲ ਰੂਪ ਨਾਲ ਤੁਹਾਡਾ ਇਰਾਦਾ ਪੈਕੇਜ ਅਤੇ ਆਪਣੇ ਏਜੇਂਡੇ ਨੂੰ ਅਗੇ ਵਧਾਉਣਾ ਹੈ। ਇਹ ਰੈਗੂਲੇਟਰੀ ਰੂਪਰੇਖਾ ਦੀ ਭਾਵਨਾ ਦੇ ਅਨੁਰੂਪ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ ਗਾਹਕ ਜੇਕਰ ਚੈਨਲ ਪੈਕੇਜ ਚੁਣਦੇ ਹਨ ਤਾਂ ਠੀਕ ਹੈ ਪਰ ਕਿਹੜਾ ਚੈਨਲ ਦੇਖਣਾ ਹੈ, ਇਹ ਵਿਕਲਪ ਗਾਹਕਾਂ ਕੋਲ ਹੈ ਅਤੇ ਉਨ੍ਹਾਂ ਨੂੰ ਇਸ ਦੀ ਸੁਵਿਧਾ ਮਿਲਣੀ ਚਾਹੀਦੀ ਹੈ। ਟਰਾਈ ਪ੍ਰਮੁੱਖ ਨੇ ਕਿਹਾ ਕਿ ਜੇਕਰ ਤੁਸੀਂ ਗਾਹਕਾਂ ਨੂੰ ਉਨ੍ਹਾਂ ਦੀ ਰੂਚੀ ਦੇ ਹਿਸਾਬ ਨਾਲ ਚੈਨਲ ਦੀ ਚੋਣ ਦੀ ਅਨੁਮਤਿ ਨਹੀਂ ਦਿੰਦੇ ਹਨ ਤਾਂ ਇਹ ਨਿਯਮਾਂ ਦਾ ਉਲੰਘਣ ਹੋਵੇਗਾ। ਅਸੀਂ ਇਨ੍ਹਾਂ ਚੀਜਾਂ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਕਈ ਵਿਤਰਕਾਂ ਨੂੰ ਕਾਰਨ ਦੱਸੋ ਨੋਟਿਸ ਦਿੱਤਾ ਹੈ। ਸ਼ਰਮਾ ਨੇ ਇਹ ਵੀ ਕਿਹਾ ਕਿ ਜੇਕਰ ਤੁਸੀਂ ਕਿਸੇ ਵੀ ਤਰੀਕੇ ਨਾਲ ਗਾਹਕਾਂ ਨੂੰ ਉਨ੍ਹਾਂ ਦੀ ਰੂਚੀ ਦੇ ਹਿਸਾਬ ਨਾਲ ਚੈਨਲ ਚੋਣ ਨੂੰ ਰੋਕਦੇ ਹਨ ਤਾਂ ਅਸੀਂ ਰੈਗੂਲੇਟਰ ਸ਼ਕਤੀ ਦੀ ਵਰਤੋਂ ਕਰਾਂਗੇ ਤਾਂ ਕਿ ਇਕਾਈਆਂ ਨਿਯਮਾਂ ਦਾ ਪਾਲਣ ਠੀਕ ਕਰ ਸਕੀਏ। ਟਰਾਈ ਆਡਿਟ ਏਜੰਸੀਆਂ ਨੂੰ ਪੈਨਲ ਬਣਾਉਣ ਦੀ ਪ੍ਰਕਿਰਿਆ 'ਚ ਹੈ ਅਤੇ ਜਲਦ ਹੀ ਉਨ੍ਹਾਂ ਕੰਪਨੀ ਦੇ ਮਾਮਲੇ 'ਚ ਗਾਹਕਾਂ ਲਈ ਸੇਵਾ ਪ੍ਰਬੰਧਨ ਅਤੇ ਹੋਰ ਆਈ.ਟੀ. ਪ੍ਰਣਾਲੀ ਦੀ ਆਡਿਟ ਵੀ ਸ਼ੁਰੂ ਕਰੇਗਾ, ਜੋ ਰੈਗੂਲੇਟਰ ਵਿਵਸਥਾ ਦਾ ਉਲੰਘਣ ਕਰ ਰਹੀਆਂ ਹਨ।


Karan Kumar

Content Editor

Related News