ਭਾਰਤੀ ਏਅਰਟੈੱਲ ''ਫਿਕਸਡ ਫਾਰਮੈਟ'' ਵਿਚ ਰਿਆਇਤੀ ਪੇਸ਼ਕਸ਼ ਦੀ ਜਾਣਕਾਰੀ ਦੇਵੇ : ਟਰਾਈ

05/02/2019 10:10:45 PM

ਨਵੀਂ ਦਿੱਲੀ-ਦੂਰਸੰਚਾਰ ਰੈਗੂਲੇਟਰੀ ਟਰਾਈ ਨੇ ਭਾਰਤੀ ਏਅਰਟੈੱਲ ਨੂੰ ਉਸ ਦੀਆਂ ਰਿਆਇਤੀ ਪੇਸ਼ਕਸ਼ਾਂ ਨਾਲ ਜੁੜੀ ਵਾਧੂ ਜਾਣਕਾਰੀ ਨੂੰ 'ਵਿਜ਼ੀਬਲ ਫਾਰਮੈਟ' ਵਿਚ ਦੇਣ ਦਾ ਨਿਰਦੇਸ਼ ਦਿੱਤਾ ਹੈ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਪਿਛਲੇ ਮਹੀਨੇ ਦੂਰਸੰਚਾਰ ਸੇਵਾਦਾਤਿਆਂ ਨੂੰ ਅਪ੍ਰੈਲ 2018 ਤੋਂ ਮਾਰਚ 2019 ਦਰਮਿਆਨ ਗਾਹਕਾਂ ਨੂੰ ਦਿੱਤੀਆਂ ਜਾ ਰਹੀਆਂ ਰਿਆਇਤੀ ਪੇਸ਼ਕਸ਼ਾਂ ਦੀ ਜਾਣਕਾਰੀ ਦੇਣ ਦਾ ਨਿਰਦੇਸ਼ ਦਿੱਤਾ ਸੀ। ਇਕ ਪਾਸੇ ਜਿੱਥੇ ਭਾਰਤੀ ਏਅਰਟੈੱਲ ਨੇ ਕੁਝ ਵੇਰਵੇ ਸਾਂਝੇ ਕੀਤੇ ਹਨ, ਉਥੇ ਹੀ ਵੋਡਾਫੋਨ-ਆਈਡੀਆ ਨੇ ਇਸ ਦੇ ਲਈ 2 ਹੋਰ ਹਫ਼ਤਿਆਂ ਦਾ ਸਮਾਂ ਮੰਗਿਆ ਹੈ। ਉਸ ਨੇ ਹਾਲ 'ਚ ਦੋਵਾਂ ਕੰਪਨੀਆਂ ਦੇ ਰਲੇਵੇਂ ਅਤੇ ਵੇਰਵੇ ਦੇ ਆਕਾਰ ਦਾ ਜ਼ਿਕਰ ਕਰਦਿਆਂ ਵਾਧੂ ਸਮਾਂ ਦੇਣ ਦੀ ਅਪੀਲ ਕੀਤੀ ਹੈ। ਭਾਰਤੀ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਦੋਵਾਂ ਨੇ ਇਸ ਸਬੰਧ 'ਚ ਭੇਜੇ ਗਏ ਈ-ਮੇਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।


Karan Kumar

Content Editor

Related News