ਮੋਬਾਈਲ ਬਿੱਲ ਨੂੰ ਲੈ ਕੇ TRAI ਨੇ ਲਿਆ ਵੱਡਾ ਫ਼ੈਸਲਾ, ਮਹਿੰਗੇ ਬਿੱਲ ਤੋਂ ਬਚਾਉਣ ਲਈ ਬਦਲੇ ਨਿਯਮ
Thursday, Oct 01, 2020 - 01:02 PM (IST)
ਨਵੀਂ ਦਿੱਲੀ — ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਨੇ ਬੁੱਧਵਾਰ ਨੂੰ ਅੰਤਰਰਾਸ਼ਟਰੀ ਮੋਬਾਈਲ ਰੋਮਿੰਗ ਸੇਵਾਵਾਂ ਦੇ ਨਿਯਮਾਂ ਵਿਚ ਤਬਦੀਲੀ ਕੀਤੀ ਹੈ। ਟ੍ਰਾਈ ਨੇ ਦੂਰਸੰਚਾਰ ਆਪਰੇਟਰਾਂ ਨੂੰ ਇਹ ਨਿਸ਼ਚਤ ਕਰਨ ਲਈ ਲਾਜ਼ਮੀ ਬਣਾਇਆ ਕਿ ਉਹ ਅੰਤਰਰਾਸ਼ਟਰੀ ਮੋਬਾਈਲ ਰੋਮਿੰਗ ਨੂੰ ਮੂਲ ਰੂਪ ਵਿਚ ਸਰਗਰਮ ਨਹੀਂ ਕਰ ਸਕਦੇ। ਇਹ ਸੇਵਾ ਸਿਰਫ ਉਪਭੋਗਤਾ ਦੀ ਮੰਗ 'ਤੇ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਜੇ ਗਾਹਕ ਇਸ ਸੇਵਾ ਲਈ ਮੰਗ ਕਰਦਾ ਹੈ ਤਾਂ ਹੀ ਉਸ ਗਾਹਕ ਨੂੰ ਇਸ ਸੇਵਾ ਦਾ ਲਾਭ ਦਿੱਤਾ ਜਾਵੇ। ਜੇਕਰ ਗਾਹਕ ਇਸ ਸੇਵਾ ਨੂੰ ਸ਼ੁਰੂ ਕਰਵਾਉਂਦਾ ਹੈ ਤਾਂ ਉਸ ਦੀ ਬੇਨਤੀ 'ਤੇ ਇਸ ਸੇਵਾ ਨੂੰ ਡੀਐਕਟੀਵੇਟ ਕੀਤਾ ਜਾ ਸਕਦਾ ਹੈ। ਇਨ੍ਹਾਂ ਸ਼ਰਤਾਂ ਨੂੰ ਇਸ ਨੋਟੀਫਿਕੇਸ਼ਨ ਦੇ 30 ਦਿਨਾਂ ਦੇ ਅੰਦਰ ਲਾਗੂ ਕੀਤਾ ਜਾਣਾ ਹੈ। ਟ੍ਰਾਈ ਨੇ ਮਈ ਵਿਚ ਇਸ ਲਈ ਸਲਾਹ-ਮਸ਼ਵਰਾ ਪੱਤਰ ਜਾਰੀ ਕੀਤਾ ਸੀ।
ਗਾਹਕ ਨੂੰ ਸੂਚਿਤ ਕਰਨਾ ਮਹੱਤਵਪੂਰਨ
ਟਰਾਈ ਦੇ ਨਿਯਮਾਂ ਅਨੁਸਾਰ ਦੂਰਸੰਚਾਰ ਕੰਪਨੀ ਨੂੰ ਅੰਤਰਰਾਸ਼ਟਰੀ ਮੋਬਾਈਲ ਰੋਮਿੰਗ ਦੇ ਕਿਰਿਆਸ਼ੀਲ ਹੁੰਦੇ ਹੀ ਉਪਭੋਗਤਾਵਾਂ ਨੂੰ ਸੂਚਿਤ ਕਰਨਾ ਹੋਵੇਗਾ। ਐਸ.ਐਮ.ਐਸ., ਈ-ਮੇਲ ਜਾਂ ਮੋਬਾਈਲ ਐਪ ਦੇ ਜ਼ਰੀਏ, ਖਪਤਕਾਰਾਂ ਨੂੰ ਸੇਵਾਵਾਂ ਨੂੰ ਸਰਗਰਮ ਕਰਨ ਅਤੇ ਲਾਗੂ ਟੈਰਿਫਾਂ ਬਾਰੇ ਜਾਣਕਾਰੀ ਪ੍ਰਦਾਨ ਕਰਨੀ ਹੋਵੇਗੀ। ਇਹ ਟੈਰਿਫ ਇਕ ਵਾਰ ਜਾਂ ਬਾਰ ਬਾਰ(recurring) ਇਸ ਬਾਰੇ ਉਪਭੋਗਤਾਵਾਂ ਨੂੰ ਸੂਚਿਤ ਕਰਨਾ ਹੋਵੇਗਾ। ਇਸ ਨਾਲ ਟ੍ਰਾਈ ਨੇ ਖਪਤਕਾਰਾਂ ਨੂੰ ਅੰਤਰਰਾਸ਼ਟਰੀ ਰੋਮਿੰਗ 'ਤੇ ਬਿੱਲ ਦੇ ਝਟਕੇ ਤੋਂ ਬਚਣ ਲਈ ਵਰਤੀ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਦੱਸਿਆ ਹੈ। ਜੇ ਤੁਸੀਂ ਮੋਬਾਈਲ ਦਾ ਪੋਸਟਪੇਡ ਕੁਨੈਕਸ਼ਨ ਵਰਤ ਰਹੇ ਹੋ ਤਾਂ ਤੁਹਾਨੂੰ ਬਿੱਲ ਬਾਰੇ ਵਧੇਰੇ ਚੌਕਸ ਰਹਿਣਾ ਚਾਹੀਦਾ ਹੈ। ਟ੍ਰਾਈ ਨੇ ਇਹ ਜਾਣਕਾਰੀ ਜਨਹਿੱਤ ਲਈ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ: - ਅੱਜ ਤੋਂ ਦੇਸ਼ਭਰ 'ਚ ਬਦਲ ਰਹੇ ਹਨ ਇਹ ਨਿਯਮ, ਜਾਣੋ ਤੁਹਾਡੇ 'ਤੇ ਕੀ ਪਏਗਾ ਅਸਰ
ਬਿਲ ਦੇ ਝਟਕੇ ਤੋਂ ਬਚਾਉਣ ਲਈ ਜਾਰੀ ਕੀਤੇ ਗਏ ਨਿਯਮ
ਰਿਲਾਇੰਸ ਜਿਓ, ਏਅਰਟੈਲ ਅਤੇ ਵੋਡਾਫੋਨ ਨੇ ਟਰਾਈ ਨੂੰ ਇਸ ਬਾਰੇ ਦੱਸਿਆ ਹੈ ਕਿ ਰੋਮਿੰਗ ਚਾਰਜ 'ਤੇ ਕੋਈ ਫੈਸਲਾ ਨਹੀਂ ਹੋਣਾ ਚਾਹੀਦਾ। ਜੇ ਇਸ ਨੂੰ ਨਿਯਮਿਤ ਕੀਤਾ ਜਾਵੇਗਾ ਤਾਂ ਇਹ ਸੇਵਾ ਨੂੰ ਪ੍ਰਭਾਵਤ ਕਰੇਗਾ। ਦੱਸ ਦੇਈਏ ਕਿ ਟ੍ਰਾਈ ਨੇ ਦੂਰਸੰਚਾਰ ਖਪਤਕਾਰਾਂ ਨੂੰ ਬਿੱਲ ਦੇ ਝਟਕੇ ਤੋਂ ਬਚਾਉਣ ਲਈ ਅੰਤਰਰਾਸ਼ਟਰੀ ਰੋਮਿੰਗ 'ਤੇ ਇਹ ਨਿਯਮ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ ਜੀਓ ਨੇ ਉਡਾਣਾਂ ਵਿਚ ਕੁਨੈਕਟੀਵਿਟੀ ਦੇਣ ਦੀ ਘੋਸ਼ਣਾ ਕੀਤੀ ਸੀ।
ਇਹ ਵੀ ਪੜ੍ਹੋ: - ਲਗਾਤਾਰ ਘੱਟ ਹੋ ਰਹੀਆਂ ਹਨ ਸੋਨੇ ਦੀਆਂ ਕੀਮਤਾਂ, ਚਾਂਦੀ ਹੋਈ ਮਹਿੰਗੀ