ਟਰਾਈ ਦਾ ਟੈਲੀਕਾਮ ਫਰਮਾਂ ਨੂੰ ਫੋਨ 'ਤੇ ਇਹ ਸੇਵਾ ਬੰਦ ਕਰਨ ਦਾ ਹੁਕਮ ਜਾਰੀ

Wednesday, Sep 30, 2020 - 11:41 PM (IST)

ਟਰਾਈ ਦਾ ਟੈਲੀਕਾਮ ਫਰਮਾਂ ਨੂੰ ਫੋਨ 'ਤੇ ਇਹ ਸੇਵਾ ਬੰਦ ਕਰਨ ਦਾ ਹੁਕਮ ਜਾਰੀ

ਨਵੀਂ ਦਿੱਲੀ— ਜੇਕਰ ਤੁਸੀਂ ਮੋਬਾਇਲ ਪੋਸਟਪੇਡ ਕੁਨੈਕਸ਼ਨ ਦਾ ਇਸਤੇਮਾਲ ਕਰ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਭਾਰਤੀ ਦੂਰਸੰਚਾਰ ਨਿਗਰਾਨ ਅਥਾਰਟੀ (ਟਰਾਈ) ਨੇ ਦੂਰਸੰਚਾਰ ਸੇਵਾਵਾਂ ਪ੍ਰਦਾਤਾ ਕੰਪਨੀਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਸਾਰੇ ਗਾਹਕਾਂ ਦੀ ਕੌਮਾਂਤਰੀ ਰੋਮਿੰਗ ਡਿਫਾਲਟ ਤੌਰ 'ਤੇ ਬੰਦ ਕਰਨ।

ਟਰਾਈ ਨੇ ਇਹ ਗਾਹਕਾਂ ਨੂੰ ਬਿੱਲ ਦੇ ਅਚਾਨਕ ਝਟਕੇ ਤੋਂ ਬਚਾਉਣ ਲਈ ਕਿਹਾ ਹੈ। ਦੂਰਸੰਚਾਰ ਨਿਗਰਾਨ ਅਥਾਰਟੀ ਨੇ ਕਿਹਾ ਹੈ ਕਿ ਗਾਹਕਾਂ ਤੋਂ ਸਪੱਸ਼ਟ ਤੌਰ 'ਤੇ ਇਸ ਨੂੰ ਚਾਲੂ ਕਰਨ ਦੀ ਮੰਗ ਕਰੇ ਤੱਦ ਹੀ ਇਸ ਸੇਵਾ ਨੂੰ ਉਸ ਲਈ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ।

ਟੈਲੀਕਾਮਸ ਨੂੰ ਇਸ ਨੋਟੀਫਿਕੇਸ਼ਨ ਦੇ 30 ਦਿਨਾਂ ਦੇ ਅੰਦਰ-ਅੰਦਰ ਇਨ੍ਹਾਂ ਸ਼ਰਤਾਂ ਨੂੰ ਲਾਗੂ ਕਰਨਾ ਹੋਵੇਗਾ। ਟਰਾਈ ਨੇ ਮਈ 'ਚ ਇਸ ਲਈ ਸਲਾਹ-ਮਸ਼ਵਰਾ ਪੇਪਰ ਜਾਰੀ ਕੀਤਾ ਸੀ।

ਟਰਾਈ ਨੇ ਇਹ ਵੀ ਸਪੱਸ਼ਟ ਕਿਹਾ ਹੈ ਕਿ ਫਿਲਹਾਲ ਇਸ ਤਰ੍ਹਾਂ ਦੀਆਂ ਸੇਵਾਵਾਂ ਦੀਆਂ ਦਰਾਂ ਦੇ ਮਾਮਲੇ 'ਚ ਉਸ ਦੀ ਸਿੱਧੀ ਦਖ਼ਲਅੰਦਾਜ਼ੀ ਦੀ ਜ਼ਰੂਰਤ ਨਹੀਂ ਹੈ। ਹਾਲਾਂਕਿ, ਇਸ ਮਾਮਲੇ 'ਤੇ ਨਜ਼ਰ ਬਣਾਈ ਰੱਖੇਗਾ ਅਤੇ ਭਵਿੱਖ 'ਚ ਇਸ ਦੀ ਸਮੀਖਿਆ ਕਰੇਗਾ। ਗੌਰਤਲਬ ਹੈ ਕਿ ਕੌਮਾਂਤਰੀ ਰੋਮਿੰਗ ਦੀ ਸੇਵਾ ਬੰਦ ਹੋਣ ਨਾਲ ਪੋਸਟਪੇਡ ਗਾਹਕਾਂ ਨੂੰ ਬਿੱਲ ਦੇ ਅਚਾਨਕ ਵੱਧ ਜਾਣ ਦਾ ਝਟਕਾ ਨਹੀਂ ਲੱਗੇਗਾ, ਉਹ ਜ਼ਰੂਰਤ ਪੈਣ 'ਤੇ ਇਸ ਨੂੰ ਚਾਲੂ ਕਰ ਸਕਣਗੇ।


author

Sanjeev

Content Editor

Related News