OTT ਸੇਵਾਵਾਂ ਨੂੰ ਲੈ ਕੇ ਟਰਾਈ ਦਾ ਫੈਸਲਾ ਗਾਹਕਾਂ ਲਈ ਫਾਇਦੇਮੰਦ : ਬੀ. ਆਈ. ਐੱਫ.

09/15/2020 8:38:20 PM

ਨਵੀਂ ਦਿੱਲੀ- ਦੂਰਸੰਚਾਰ ਨਿਗਰਾਨ ਟਰਾਈ ਦਾ ਓ. ਟੀ. ਟੀ. ਸੰਚਾਰ ਸੇਵਾਵਾਂ ਦੇ ਰੈਗੂਲੇਸ਼ਨ ਨਾ ਕਰਨ ਦਾ ਫੈਸਲਾ ਗਾਹਕਾਂ ਦੇ ਹਿੱਤ ਵਿਚ ਹੋਰ ਅੱਗੇ ਦੀ ਸੋਚ ਰੱਖਣ ਵਾਲਾ ਹੈ।

ਬ੍ਰਾਡਬੈਂਡ ਇੰਡੀਆ ਫੋਰਮ ਨੇ ਮੰਗਲਵਾਰ ਨੂੰ ਇਸ ਦਾ ਸਵਾਗਤ ਕਰਦੇ ਹੋਏ ਇਸੇ ਖੇਤਰ ਦੀ ਤਰੱਕੀ ਵਿਚ ਮਦਦ ਕਰਨ ਵਾਲਾ ਦੱਸਿਆ। ਟਰਾਈ ਨੇ ਤਤਕਾਲ ਆਧਾਰ 'ਤੇ ਵਟਸਐਪ, ਗੂਗਲ ਡੂਓ, ਮੈਸੈਂਜਰ ਅਤੇ ਵਾਈਬਰ ਵਰਗੇ ਓਵਰ ਦਿ ਟਾਪ (ਓ. ਟੀ. ਟੀ. ) ਸੇਵਾਵਾਂ ਦੀ ਰੈਗੂਲੇਸ਼ਨ ਕਰਨ ਦੀਆਂ ਸੰਭਾਵਨਾਵਾਂ ਨੂੰ ਖਾਰਜ ਕੀਤਾ ਹੈ। ਓ. ਟੀ. ਟੀ. ਮੰਚ ਇੰਟਰਨੈੱਟ ਦੀ ਵਰਤੋਂ ਕਰਕੇ ਫੋਨ, ਮੈਸਜ, ਵੀਡੀਓ ਕਾਲ, ਮਨੋਰੰਜਨ ਸਮੱਗਰੀ ਉਪਲੱਬਧ ਕਰਵਾਉਂਦੇ ਹਨ। 

ਲੰਬੇ ਸਮੇਂ ਤੋਂ ਦੂਰਸੰਚਾਰ ਕੰਪਨੀਆਂ ਇਸ ਦੀ ਰੈਗੂਲੇਸ਼ਨ ਦੀ ਮੰਗ ਕਰਦੀਆਂ ਰਹੀਆਂ ਹਨ। ਟਰਾਈ ਨੇ ਕਿਹਾ ਕਿ ਇਹ ਓ. ਟੀ. ਟੀ. ਮੰਚ ਦੇ ਸਾਰੇ ਰੈਗੂਲੇਸ਼ਨ ਪ੍ਰਣਾਲੀ ਦੀ ਸਿਫ਼ਾਰਸ਼ ਕਰਨ ਲਈ ਸਹੀ ਸਮਾਂ ਨਹੀਂ ਹੈ। ਇਸ ਨਾਲ ਦੂਰਸੰਚਾਰ ਕੰਪਨੀਆਂ ਨੂੰ ਵੱਡਾ ਝਟਕਾ ਲੱਗਾ ਹੈ। ਟਰਾਈ ਦੇ ਇਸ ਫੈਸਲੇ ਨੂੰ ਬੀ. ਆਈ. ਐੱਫ. ਨੇ ਇਕ ਬਿਆਨ ਵਿਚ ਆਰਥਿਕ ਵਿਕਾਸ ਅਤੇ ਗਾਹਕਾਂ ਦੇ ਹਿੱਤ ਵਿਚ ਪ੍ਰਗਤੀਸ਼ੀਲ ਦੱਸਿਆ ਹੈ। 


Sanjeev

Content Editor

Related News