ਵੱਡੀ ਖ਼ੁਸ਼ਖ਼ਬਰੀ! ਹੁਣ 30 ਦਿਨਾਂ ਦੀ ਮਿਆਦ ਨਾਲ ਆਉਣਗੇ ਰੀਚਾਰਜ ਪਲਾਨ

Friday, Jan 28, 2022 - 12:41 PM (IST)

ਵੱਡੀ ਖ਼ੁਸ਼ਖ਼ਬਰੀ! ਹੁਣ 30 ਦਿਨਾਂ ਦੀ ਮਿਆਦ ਨਾਲ ਆਉਣਗੇ ਰੀਚਾਰਜ ਪਲਾਨ

ਗੈਜੇਟ ਡੈਸਕ– ਟੈਲੀਕਾਮ ਆਪਰੇਟਰਾਂ ਨੂੰ ਹੁਣ ਪ੍ਰੀਪੇਡ ਸੇਵਾਵਾਂ ਇਸਤੇਮਾਲ ਕਰਨ ਵਾਲੇ ਆਪਣੇ ਗਾਹਕਾਂ ਨੂੰ 30 ਦਿਨਾਂ ਦੀ ਮਿਆਦ ਵਾਲੇ ਰੀਚਾਰਜ ਪਲਾਨ ਮੁਹੱਈਆ ਕਰਵਾਉਣੇ ਹੋਣਗੇ। ਟੈਲੀਕਾਮ ਰੈਗੁਲੇਟਰੀ ਅਥਾਰਿਟੀ ਆਫ ਇੰਡੀਆ (TRAI) ਨੇ ਵੀਰਵਾਰ ਨੂੰ ਇਸ ਨਾਲ ਜੁੜਿਆ ਹੁਕਮ ਜਾਰੀ ਕੀਤਾ। ਮੰਨਿਆ ਜਾ ਰਿਹਾ ਹੈ ਕਿ ਇਸ ਫ਼ੈਸਲੇ ਤੋਂ ਬਾਅਦ ਗਾਹਕਾਂ ਵਲੋਂ ਇਕ ਸਾਲ ’ਚ ਕਰਵਾਏ ਜਾਣ ਵਾਲੇ ਰੀਚਾਰਜ ਦੀ ਗਿਣਤੀ ’ਚ ਕਮੀ ਆਏਗੀ। 

ਇਹ ਵੀ ਪੜ੍ਹੋ– 5,000 ਰੁਪਏ ਸਸਤਾ ਹੋਇਆ ਸੈਮਸੰਗ ਦਾ 32MP ਸੈਲਫੀ ਕੈਮਰੇ ਵਾਲਾ ਇਹ ਸਮਾਟਰਫੋਨ

PunjabKesari

ਇਹ ਵੀ ਪੜ੍ਹੋ– ਇਕ ਵਾਰ ਚਾਰਜ ਕਰਕੇ ਪੂਰਾ ਦਿਨ ਚੱਲੇਗੀ ਫੋਨ ਦੀ ਬੈਟਰੀ! ਅੱਜ ਹੀ ਫਾਲੋ ਕਰੋ ਇਹ 5 ਸਟੈੱਪ

ਮੌਜੂਦਾ ਸਮੇਂ ’ਚ ਟੈਲੀਕਾਮ ਆਪਰੇਟਰ ਪ੍ਰੀਪੇਡ ਗਾਹਕਾਂ ਨੂੰ ਜੋ ਪਲਾਨ ਮੁਹੱਈਆ ਕਰਵਾਉਂਦੇ ਹਨ ਉਨ੍ਹਾਂ ਦੀ ਮਿਆਦ 28 ਦਿਨਾਂ ਦੀ ਹੁੰਦੀ ਹੈ। ਇਸਦੇ ਚਲਦੇ ਮਹੀਨੇਵਾਰ ਰੀਚਾਰਜ ਕਰਵਾਉਣ ਵਾਲੇ ਲੋਕਾਂ ਨੂੰ ਹਰ ਸਾਲ ਘੱਟੋ-ਘੱਟ 13 ਰੀਚਾਰਜ ਕਰਵਾਉਣੇ ਪੈਂਦੇ ਹਨ। ਹਾਲਾਂਕਿ, ਟਰਾਈ ਦੀ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਹੁਣ ਹਰ ਟੈਲੀਕਾਮ ਸੇਵਾ ਪ੍ਰਦਾਤਾ ਨੂੰ ਘੱਟੋ-ਘੱਟ ਇਕ ਪਲਾਨ ਵਾਊਚਰ, ਇਕ ਸਪੈਸ਼ਲ ਟੈਰਿਫ ਵਾਊਚਰ ਅਤੇ ਇਕ ਕੰਬੋ (ਕਾਲ ਅਤੇ ਡਾਟਾ) ਵਾਊਚਰ ਰੱਖਣਾ ਹੋਵੇਗਾ, ਜਿਸਦੀ ਮਿਆਦ 30 ਦਿਨਾਂ ਦੀ ਹੋਵੇਗੀ।

ਇਹ ਵੀ ਪੜ੍ਹੋ– ਸੈਮਸੰਗ ਦਾ ਫੋਲਡੇਬਲ ਫੋਨ ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਿਹਾ ਬੰਪਰ ਡਿਸਕਾਊਂਟ

 

ਇਸ ਨੋਟੀਫਿਕੇਸ਼ਨ ਦੇ ਚਲਦੇ ਹੁਣ ਮੋਬਾਇਲ ਫੋਨ ’ਚ ਨੈੱਟਵਰਕ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਆਂ ਨੂੰ ਅਜਿਹੇ ਪਲਾਨ ਦੇਣੇ ਹੋਣਗੇ, ਜੋ ਮਹੀਨੇ ਦੀ ਉਸੇ ਤਾਰੀਖ਼ ’ਤੇ ਰੀਨਿਊ ਕਰਵਾਏ ਜਾ ਸਕਣਗੇ। ਇਸਤੋਂ ਇਲਾਵਾ ਟੈਲੀਕਾਮ ਕੰਪਨੀਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਇਸ ਆਦੇਸ਼ ਦੇ ਜਾਰੀ ਹੋਣ ਦੇ 60 ਦਿਨਾਂ ਦੇ ਅੰਦਰ ਇਸ ’ਤੇ ਜ਼ਰੂਰੀ ਕਾਰਵਾਈ ਕਰਨਗੀਆਂ।

ਇਹ ਵੀ ਪੜ੍ਹੋ– ਸ਼ਰਮਨਾਕ! ਗੈਂਗਰੇਪ ਤੋਂ ਬਾਅਦ ਕੱਟੇ ਔਰਤ ਦੇ ਵਾਲ, ਜੁੱਤੀਆਂ ਦਾ ਹਾਰ ਪਾ ਕੇ ਗਲੀ-ਗਲੀ ਘੁਮਾਇਆ


author

Rakesh

Content Editor

Related News