ਅੱਜ ਤੋਂ ਬਦਲ ਰਹੇ ਕਾਲਿੰਗ ਦੇ ਨਿਯਮ, TRAI ਨੇ Jio, ਏਅਰਟੈੱਲ, Vi ਅਤੇ BSNL ਨੂੰ ਜਾਰੀ ਕੀਤੇ ਨਿਰਦੇਸ਼

Friday, Nov 01, 2024 - 12:58 PM (IST)

ਅੱਜ ਤੋਂ ਬਦਲ ਰਹੇ ਕਾਲਿੰਗ ਦੇ ਨਿਯਮ, TRAI ਨੇ Jio, ਏਅਰਟੈੱਲ, Vi ਅਤੇ BSNL ਨੂੰ ਜਾਰੀ ਕੀਤੇ ਨਿਰਦੇਸ਼

ਨਵੀਂ ਦਿੱਲੀ - ਦੇਸ਼ ਭਰ ਵਿਚ ਸਾਈਬਰ ਫਰਾਡ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਹੈਕਰਸ ਆਮ ਲੋਕਾਂ ਨੂੰ ਧੋਖਾ ਦੇ ਰਹੇ ਹਨ ਅਤੇ ਫਰਜ਼ੀ ਕਾਲਾਂ ਅਤੇ ਸੰਦੇਸ਼ਾਂ ਰਾਹੀਂ ਉਨ੍ਹਾਂ ਦੇ ਬੈਂਕ ਖਾਤੇ ਖਾਲੀ ਕਰ ਰਹੇ ਹਨ। ਸਰਕਾਰ ਵੀ ਇਨ੍ਹਾਂ ਧੋਖਾਧੜੀਆਂ ਨੂੰ ਰੋਕਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (TRAI) ਯਾਨੀ ਟਰਾਈ ਨੇ ਟੈਲੀਕਾਮ ਆਪਰੇਟਰਾਂ ਨੂੰ ਸਿਮ ਕਾਰਡ ਉਪਭੋਗਤਾਵਾਂ ਦੇ ਡਾਟਾ ਨੂੰ ਸੁਰੱਖਿਅਤ ਰੱਖਣ ਲਈ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਰਕਾਰ ਦੇ ਇਸ ਫੈਸਲੇ ਨਾਲ ਰਿਲਾਇੰਸ ਜੀਓ, ਵੋਡਾਫੋਨ ਆਈਡੀਆ, ਏਅਰਟੈੱਲ ਅਤੇ ਬੀਐਸਐਨਐਲ ਦੇ ਗਾਹਕਾਂ ਲਈ ਧੋਖਾਧੜੀ ਤੋਂ ਬਚਣਾ ਆਸਾਨ ਹੋ ਜਾਵੇਗਾ। ਆਓ, ਇਸ ਬਾਰੇ ਵਿਸਥਾਰ ਨਾਲ ਜਾਣੀਏ।

ਇਹ ਵੀ ਪੜ੍ਹੋ :     ਧਨਤੇਰਸ ਅਤੇ ਦੀਵਾਲੀ ਮੌਕੇ ਖ਼ਰੀਦਣਾ ਚਾਹੁੰਦੇ ਹੋ ਸੋਨਾ, ਤਾਂ ਜਾਣੋ ਕਿੰਨਾ ਦੇਣਾ ਪਵੇਗਾ Tax?

ਸਰਕਾਰ ਨੇ ਜਾਰੀ ਕੀਤੇ ਨਿਰਦੇਸ਼

ਸਰਕਾਰ ਨੇ ਫਰਜ਼ੀ ਕਾਲਾਂ ਅਤੇ ਸੰਦੇਸ਼ਾਂ ਨੂੰ ਰੋਕਣ ਲਈ ਟੈਲੀਕਾਮ ਆਪਰੇਟਰਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਨਿਰਦੇਸ਼ਾਂ ਅਨੁਸਾਰ, ਫੋਨ 'ਤੇ ਆਉਣ ਵਾਲੀਆਂ ਕਾਲਾਂ ਅਤੇ ਸੰਦੇਸ਼ਾਂ ਨੂੰ ਟੈਲੀਕਾਮ ਆਪਰੇਟਰਾਂ ਦੁਆਰਾ ਪ੍ਰੀ-ਸਕ੍ਰੀਨ ਕੀਤਾ ਜਾਵੇਗਾ। ਇਨ੍ਹਾਂ ਨੰਬਰਾਂ ਦੇ ਕੁਝ ਕੀਵਰਡਸ ਦੀ ਪਛਾਣ ਕਰਕੇ, ਉਨ੍ਹਾਂ ਸੰਦੇਸ਼ਾਂ ਅਤੇ ਕਾਲਾਂ ਨੂੰ ਤੁਰੰਤ ਬਲੌਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜੇਕਰ ਸਿਮ ਕਾਰਡ ਯੂਜ਼ਰਸ ਸ਼ਿਕਾਇਤ ਕਰਦੇ ਹਨ ਤਾਂ ਵੀ ਉਨ੍ਹਾਂ ਦੇ ਮੈਸੇਜ ਅਤੇ ਕਾਲ ਨੰਬਰਾਂ ਨੂੰ ਬਲਾਕ ਕਰ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ :     Video ਲਾਈਕ ਕਰਦੇ ਹੀ ਵਿਅਕਤੀ ਦੇ ਖ਼ਾਤੇ 'ਚੋਂ ਉੱਡੇ 56 ਲੱਖ ਰੁਪਏ, ਜਾਣੋ ਕੀ ਹੈ ਮਾਮਲਾ

ਇਹ ਵੀ ਪੜ੍ਹੋ :     ਆਖ਼ਰ ਕੌਣ ਖ਼ਰੀਦ ਰਿਹੈ ਇੰਨਾ Gold, ਇਸ ਸਾਲ 35 ਵਾਰ ਤੋੜੇ ਸੋਨੇ ਨੇ ਰਿਕਾਰਡ
ਇਹ ਵੀ ਪੜ੍ਹੋ :     Bank Holidays in November : ਤਿਉਹਾਰਾਂ ਅਤੇ ਜਨਤਕ ਛੁੱਟੀਆਂ ਕਾਰਨ ਨਵੰਬਰ 'ਚ ਬੈਂਕ ਛੁੱਟੀਆਂ ਦੀ ਭਰਮਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News