ਖਪਤਕਾਰਾਂ ਦੀ ਠੀਕ ਗਿਣਤੀ ਤੈਅ ਕਰਨ ਦਾ ਤਰੀਕਾ ਕੱਢਣ ''ਚ ਲੱਗੈ ਟਰਾਈ

06/16/2019 9:36:14 PM

ਨਵੀਂ ਦਿੱਲੀ-ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਦੇਸ਼ 'ਚ ਵਿਅਕਤੀਗਤ ਮੋਬਾਇਲ ਖਪਤਕਾਰਾਂ ਦੀ ਗਿਣਤੀ ਦਾ ਪਤਾ ਲਾਉਣ ਲਈ ਪ੍ਰਣਾਲੀ ਬਣਾਉਣ 'ਤੇ ਕੰਮ ਕਰ ਰਿਹਾ ਹੈ। ਇਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਟਰਾਈ ਦੇ ਅੰਕੜਿਆਂ ਅਨੁਸਾਰ 31 ਮਾਰਚ ਤੱਕ ਦੇਸ਼ 'ਚ ਮੋਬਾਇਲ ਖਪਤਕਾਰਾਂ ਦੀ ਗਿਣਤੀ 116.18 ਕਰੋੜ ਸੀ, ਜਦੋਂਕਿ ਵਾਇਰਲੈੱਸ ਫੋਨ ਏਰੀਆ 88.46 'ਤੇ ਸੀ।

ਖਪਤਕਾਰਾਂ ਦੀ ਗਿਣਤੀ ਨਾਲ ਹਾਲਾਂਕਿ ਸਰਗਰਮ ਅਤੇ ਅਯੋਗ ਕੁਨੈਕਸ਼ਨਾਂ ਦੀ ਠੀਕ ਤਸਵੀਰ ਦਾ ਪਤਾ ਨਹੀਂ ਚੱਲਦਾ ਹੈ ਕਿਉਂਕਿ ਇਸ 'ਚ ਇਕ ਵਿਅਕਤੀ ਦੇ ਇਕ ਤੋਂ ਜ਼ਿਆਦਾ ਸਿਮ ਅਤੇ ਫੋਨ ਕੁਨੈਕਸ਼ਨ ਸ਼ਾਮਲ ਕਰ ਲਏ ਜਾਂਦੇ ਹਨ। ਅਧਿਕਾਰੀ ਨੇ ਕਿਹਾ ਕਿ ਇਸ ਪੂਰੀ ਕਵਾਇਦ ਦਾ ਮਕਸਦ ਅਜਿਹੇ ਲੋਕਾਂ ਦੀ ਗਿਣਤੀ ਦਾ ਪਤਾ ਲਾਉਣਾ ਹੈ, ਜਿਨ੍ਹਾਂ ਕੋਲ ਕੋਈ ਫੋਨ ਕੁਨੈਕਸ਼ਨ ਨਹੀਂ ਹੈ। ਉਸ ਨੇ ਕਿਹਾ ਕਿ ਪ੍ਰਕਿਰਿਆ 'ਚ ਉਨ੍ਹਾਂ ਵੱਖ-ਵੱਖ ਖਪਤਕਾਰਾਂ ਜਾਂ ਅਜਿਹੇ ਖਪਤਕਾਰਾਂ ਦੀ ਗਿਣਤੀ ਦਾ ਪਤਾ ਚੱਲ ਸਕੇਗਾ ਜੋ ਫੋਨ ਕੁਨੈਕਸ਼ਨ ਨਾਲ ਜੁੜੇ ਹਨ। ਰਾਸ਼ਟਰੀ ਡਿਜੀਟਲ ਸੰਚਾਰ ਨੀਤੀ ਦਸਤਾਵੇਜ਼ 'ਚ ਵੀ 2020 ਤੱਕ ਵਿਸ਼ੇਸ਼ ਮੋਬਾਇਲ ਖਪਤਕਾਰ ਘੇਰੇ ਨੂੰ 55 ਫੀਸਦੀ ਅਤੇ 2022 ਤੱਕ 65 ਫੀਸਦੀ ਕਰਨ ਦਾ ਟੀਚਾ ਹੈ। ਅਧਿਕਾਰੀ ਨੇ ਕਿਹਾ ਕਿ ਫਿਲਹਾਲ ਖਪਤਕਾਰਾਂ ਦੀ ਗਿਣਤੀ ਦਾ ਮੁਲਾਂਕਣ ਸਿਮ ਦੀ ਗਿਣਤੀ ਦੇ ਆਧਾਰ 'ਤੇ ਕੀਤਾ ਜਾਂਦਾ ਹੈ। ਇਕ ਖਪਤਕਾਰ ਕੋਲ ਕਈ ਸਿਮ ਹੋ ਸਕਦੇ ਹਨ। ਅਸੀਂ ਅਸਲੀ ਖਪਤਕਾਰਾਂ ਦੀ ਗਿਣਤੀ ਦਾ ਪਤਾ ਲਾਉਣ ਦੇ ਤਰੀਕੇ 'ਤੇ ਕੰਮ ਕਰ ਰਹੇ ਹਾਂ। ਇਹ ਇਕ ਮੁਸ਼ਕਲ ਮੁੱਦਾ ਹੈ।


Karan Kumar

Content Editor

Related News