ਵਪਾਰ ਘਾਟਾ 11.7 ਫ਼ੀਸਦੀ ਵਧ ਕੇ 15.33 ਅਰਬ ਡਾਲਰ ’ਤੇ

05/15/2019 11:11:34 PM

ਨਵੀਂ ਦਿੱਲੀ- ਕੱਚੇ ਤੇਲ ਅਤੇ ਸੋਨੇ ਦਾ ਇੰਪੋਰਟ ਵਧਣ ਨਾਲ ਚਾਲੂ ਵਿੱਤੀ ਸਾਲ ਦੇ ਪਹਿਲੇ ਮਹੀਨੇ ਅਪ੍ਰੈਲ ’ਚ ਚੀਜ਼ ਵਪਾਰ ਦੇ ਮਦ ’ਚ ਹੋਣ ਵਾਲਾ ਘਾਟਾ 11.7 ਫ਼ੀਸਦੀ ਵਧ ਕੇ 15.33 ਅਰਬ ਡਾਲਰ ’ਤੇ ਪਹੁੰਚ ਗਿਆ। ਪਿਛਲੇ ਸਾਲ ਅਪ੍ਰੈਲ ’ਚ ਇਹ ਅੰਕੜਾ 13.72 ਅਰਬ ਡਾਲਰ ਰਿਹਾ ਸੀ।

ਵਣਜ ਅਤੇ ਉਦਯੋਗ ਮੰਤਰਾਲਾ ਨੇ ਦੱਸਿਆ ਕਿ ਅਪ੍ਰੈਲ ’ਚ ਵਸਤੂ ਇੰਪੋਰਟ 41.40 ਅਰਬ ਡਾਲਰ ਰਿਹਾ ਜੋ ਅਪ੍ਰੈਲ 2018 ਦੇ ਮੁਕਾਬਲੇ 4.48 ਫ਼ੀਸਦੀ ਜਿਆਦਾ ਹੈ। ਪਿਛਲੇ ਸਾਲ ਅਪ੍ਰੈਲ ’ਚ ਇਹ 39.63 ਅਰਬ ਡਾਲਰ ਰਿਹਾ ਸੀ। ਇਸ ਦੌਰਾਨ ਵਸਤੂ ਐਕਸਪੋਰਟ 25.91 ਅਰਬ ਡਾਲਰ ਤੋਂ 0.64 ਫ਼ੀਸਦੀ ਵਧ ਕੇ 26.07 ਅਰਬ ਡਾਲਰ ’ਤੇ ਪਹੁੰਚ ਗਿਆ। ਇਸ ਤਰ੍ਹਾਂ ਐਕਸਪੋਰਟ ਦੇ ਮੁਕਾਬਲੇ ਇੰਪੋਰਟ ਜ਼ਿਆਦਾ ਵਧਣ ਕਾਰਨ ਵਪਾਰ ਘਾਟੇ ’ਚ ਵਾਧਾ ਹੋਇਆ ਹੈ।

ਸਮੀਖਿਆ ਅਧੀਨ ਮਹੀਨੇ ’ਚ ਕੱਚੇ ਤੇਲ ਦੇ ਇੰਪੋਰਟ ਦਾ ਬਿੱਲ 10.41 ਅਰਬ ਡਾਲਰ ਤੋਂ 9.26 ਫ਼ੀਸਦੀ ਵਧ ਕੇ 11.38 ਅਰਬ ਡਾਲਰ ’ਤੇ ਪਹੁੰਚ ਗਿਆ। ਸੋਨੇ ਦਾ ਇੰਪੋਰਟ ਵੀ 53.99 ਫ਼ੀਸਦੀ ਵਧ ਕੇ 397.23 ਕਰੋਡ਼ ਡਾਲਰ ’ਤੇ ਪਹੁੰਚ ਗਿਆ। ਅਪ੍ਰੈਲ 2018 ’ਚ 257.95 ਕਰੋਡ਼ ਡਾਲਰ ਦਾ ਸੋਨਾ ਇੰਪੋਰਟ ਕੀਤਾ ਗਿਆ ਸੀ।

ਕੱਚੇ ਤੇਲ ਅਤੇ ਸੋਨੇ ਤੋਂ ਇਲਾਵਾ ਹੋਰ ਵਸਤਾਂ ਦੇ ਇੰਪੋਰਟ ’ਚ ਕਮੀ ਆਈ ਹੈ। ਇਹ 26.63 ਅਰਬ ਡਾਲਰ ਤੋਂ 2.19 ਫ਼ੀਸਦੀ ਘਟ ਕੇ 26.05 ਅਰਬ ਡਾਲਰ ਰਹਿ ਗਿਆ।


satpal klair

Content Editor

Related News