ਫਿਊਲ ਪੰਪ ’ਚ ਖਰਾਬੀ ਕਾਰਨ ਟੋਇਟਾ ਨੇ ਵਾਪਸ ਮੰਗਾਈਆਂ 7 ਲੱਖ ਕਾਰਾਂ

01/16/2020 12:34:43 PM

ਆਟੋ ਡੈਸਕ– ਕਾਰ ਨਿਰਮਾਤਾ ਕੰਪਨੀ ਟੋਇਟਾ ਨੇ ਬੁੱਧਵਾਰ ਨੂੰ ਸੇਫਟੀ ਇਸ਼ੂ ਦੇ ਚੱਲਦੇ ਕਰੀਬ 6,96,000 ਵਾਹਨਾਂ ਨੂੰ ਰੀਕਾਲ ਕੀਤਾ ਹੈ, ਜਿਨ੍ਹਾਂ ਵਾਹਨਾਂ ਨੂੰ ਰੀਕਾਲ ਕੀਤਾ ਗਿਆ ਹੈ, ਉਨ੍ਹਾਂ ’ਚ ਕਰਾਸਓਵਰ ਅਤੇ ਐੱਸ.ਯੂ.ਵੀ. ਸ਼ਾਮਲ ਹਨ। ਇਨ੍ਹਾਂ ਵਾਹਨਾਂ ਦਾ ਨਿਰਮਾਣ ਸਾਲ 2018 ਅਤੇ 2019 ਦੌਰਾਨ ਹੋਇਆ ਹੈ। ਕੰਪਨੀ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਨੂੰ ਦੂਰ ਕਰਨ ਦੇ ਉਪਾਅ ਲੱਭ ਰਹੀ ਹੈ। ਗਾਹਕਾਂ ਨੂੰ ਜਲਦੀ ਹੀ ਇਸ ਬਾਰੇ ਸੂਚਨਾ ਦਿੱਤੀ ਜਾਵੇਗੀ। 

ਫ੍ਰੀ ’ਚ ਠੀਕ ਹੋਵੇਗੀ ਖਰਾਬੀ
ਕੰਪਨੀ ਨੇ ਐਲਾਨ ਕੀਤਾ ਹੈ ਕਿ ਇੰਜਣ ’ਚ ਖਰਾਬੀ ਨੂੰ ਠੀਕ ਕਰਨ ਲਈ ਕੰਪਨੀ ਗਾਹਕਾਂ ਕੋਲੋਂ ਕਿਸੇ ਤਰ੍ਹਾਂ ਦਾ ਚਾਰਜ ਨਹੀਂ ਲਵੇਗੀ। ਜਿਨ੍ਹਾਂ ਟੋਇਟਾ ਵਾਹਨਾਂ ਦੇ ਇੰਜਣ ’ਚ ਖਰਾਬੀ ਹੋਵੇਗੀ, ਉਨ੍ਹਾਂ ਨੂੰ ਮਾਰਚ ਤਕ ਕੰਪਨੀ ਵਲੋਂ ਇਕ ਮੇਲ ਆਏਗੀ ਅਤੇ ਗਾਹਕ ਆਪਣੇ ਨਜ਼ਦੀਕੀ ਡੀਲਰਸ਼ਿਪ ਸਟੋਰ ’ਤੇ ਜਾ ਕੇ ਆਪਣਾ ਵਾਹਨ ਠੀਕ ਕਰਵਾ ਸਕਣਗੇ। ਈ.ਟੀ. ਦੀ ਖਬਰ ਮੁਤਾਬਕ, ਕੰਪਨੀ ਦੇ ਵਾਹਨਾਂ ਦੇ ਫਿਊਲ ਪੰਪ ’ਚ ਖਰਾਬੀ ਦੇ ਚੱਲਦੇ ਵਾਹਨਾਂ ਨੂੰ ਰੀਕਾਲ ਕਰਨ ਦਾ ਫੈਸਲਾ ਲਿਆ ਹੈ। ਫਿਊਲ ਪੰਪ ’ਚ ਖਰਾਬੀ ਦੇ ਚੱਲਦੇ ਇੰਜਣ ਕੰਮ ਕਰਨਾ ਬੰਦ ਕਰ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸਟਰੂਮੈਂਟ ਪੈਨਲ ’ਤੇ ਇਕ ਵਾਪਨਿੰਗ ਲਾਈਟ ਅਤੇ ਮੈਸੇਜ ਆਏਗਾ ਅਤੇ ਇੰਜਣ ਚੱਲਣ ’ਚ ਸਮੱਸਿਆ ਕਰਨ ਲੱਗੇਗਾ। ਇਸ ਕਾਰਨ ਕਾਰ ਰੁੱਕ ਸਕਦੀ ਹੈ ਅਤੇ ਦੁਬਾਰਾ ਸਟਾਰਟ ਵੀ ਨਹੀਂ ਹੋਵੇਗੀ। ਉਥੇ ਹੀ ਜੇਕਰ ਵਾਹਨ ਤੇਜ਼ ਡਰਾਈਵਿੰਗ ਦੌਰਾਨ ਰੁਕ ਜਾਂਦਾ ਹੈ ਤਾਂ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ। 

ਇਨ੍ਹਾਂ ਕਾਰਾਂ ’ਚ ਮਿਲੀ ਖਰਾਬੀ

- ਟੋਇਟਾ 4 ਰਨਰ
- ਕੈਮਰੀ
- ਹਾਈਲੈਂਡਰ
- ਲੈਂਡ ਕਰੂਜ਼ਰ
- Sequoir
- Sienna
- ਟਕੋਮਾ
- ਐਵਾਲੋਨ
- ਕੋਰੋਲਾ
- ਟੁੰਡਰਾ
- ਲੈਕਸਸ ਐੱਲ.ਐੱਸ. 500 
- ES 350
- LX 570
- GX 460


Related News