31 ਮਾਰਚ ਤੋਂ ਮਗਰੋਂ ਕਾਰ ਖ਼ਰੀਦਣ ਵਾਲੇ ਹੋ ਤਾਂ ਵਿਗੜ ਸਕਦਾ ਹੈ ਬੈਂਕ ਬੈਲੰਸ

Sunday, Mar 28, 2021 - 09:11 AM (IST)

31 ਮਾਰਚ ਤੋਂ ਮਗਰੋਂ ਕਾਰ ਖ਼ਰੀਦਣ ਵਾਲੇ ਹੋ ਤਾਂ ਵਿਗੜ ਸਕਦਾ ਹੈ ਬੈਂਕ ਬੈਲੰਸ

ਨਵੀਂ ਦਿੱਲੀ- ਨਵੀਂ ਕਾਰ ਖ਼ਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਈ. ਐੱਮ. ਆਈ. ਲਈ ਜ਼ਿਆਦਾ ਖ਼ਰਚ ਕਰਨਾ ਪੈ ਸਕਦਾ ਹੈ ਕਿਉਂਕਿ ਕਾਰਾਂ ਦੀ ਕੀਮਤ ਵਧਣ ਜਾ ਰਹੀ ਹੈ, ਯਾਨੀ ਤੁਹਾਡਾ ਬੈਂਕ ਬੈਲੰਸ ਵਿਗੜ ਸਕਦਾ ਹੈ। ਮਾਰੂਤੀ, ਨਿਸਾਨ ਤੋਂ ਬਾਅਦ ਟੋਇਟਾ ਨੇ ਵੀ ਕੀਮਤਾਂ ਵਿਚ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਹੈ। ਟੋਇਟਾ ਕਿਰਲੋਸਕਰ ਮੋਟਰ (ਟੀ. ਕੇ. ਐੱਮ.) ਨੇ ਕਿਹਾ ਹੈ ਕਿ ਉਹ ਅਗਲੇ ਮਹੀਨੇ ਤੋਂ ਆਪਣੇ ਮਾਡਲਾਂ ਦੀਆਂ ਕੀਮਤਾਂ ਵਿਚ ਵਾਧਾ ਕਰਨ ਜਾ ਰਹੀ ਹੈ। ਕੰਪਨੀ ਨੇ ਕਿਹਾ ਹੈ ਕਿ ਕੀਮਤਾਂ ਵਿਚ ਇਹ ਵਾਧਾ ਵਧੀ ਲਾਗਤ ਦਾ ਬੋਝ ਘੱਟ ਕਰਨ ਲਈ ਕੀਤਾ ਜਾ ਰਿਹਾ ਹੈ। ਟੀ. ਕੇ. ਐੱਮ. ਨੇ ਕਿਹਾ ਕਿ ਅਜਿਹੇ ਮੁਸ਼ਕਲ ਸਮੇਂ ਵਿਚ ਸਾਡਾ ਯਤਨ ਰਿਹਾ ਹੈ ਕਿ ਲਾਗਤ ਦਾ ਅਸਰ ਅੰਦਰੂਨੀ ਤੌਰ 'ਤੇ ਘੱਟ ਕੀਤਾ ਜਾਵੇ, ਇਸ ਲਈ ਕੀਮਤਾਂ ਵਿਚ ਵਾਧਾ ਅੰਸ਼ਕ ਤੌਰ 'ਤੇ ਕੀਤਾ ਜਾਵੇਗਾ।

ਹਾਲਾਂਕਿ, ਕੀਮਤਾਂ ਵਿਚ ਕਿੰਨਾ ਵਾਧਾ ਹੋਵੇਗਾ ਟੋਇਟਾ ਕਿਰਲੋਸਕਰ ਨੇ ਇਸ ਦੀ ਫਿਲਹਾਲ ਜਾਣਕਾਰੀ ਨਹੀਂ ਦਿੱਤੀ ਹੈ। ਟੋਇਟਾ ਕਿਰਲੋਸਕਰ ਮੋਟਰ ਨੇ ਕਿਹਾ ਕਿ ਕੰਪਨੀ ਨੇ ਫਰਵਰੀ 2021 ਵਿਚ ਕੁੱਲ 14,075 ਵਾਹਨ ਵੇਚੇ ਹਨ, ਜੋ ਕਿ ਫਰਵਰੀ 2020 ਦੇ ਮੁਕਾਬਲੇ 36 ਫ਼ੀਸਦੀ ਜ਼ਿਆਦਾ ਹਨ। ਇਸ ਤੋਂ ਪਹਿਲਾਂ ਮਾਰੂਤੀ ਸੁਜ਼ੂਕੀ ਨੇ ਵੀ ਅਪ੍ਰੈਲ ਤੋਂ ਵੱਖ-ਵੱਖ ਕਾਰਾਂ ਦੇ ਮਾਡਲਾਂ ਵਿਚ ਵਾਧਾ ਕਰਨ ਦਾ ਐਲਾਨ ਕੀਤਾ ਸੀ। 1ਮਾਰੂਤੀ ਸੁਜ਼ੂਕੀ ਨੇ 8 ਜਨਵਰੀ ਨੂੰ ਵੀ ਕੁਝ ਮਾਡਲਾਂ ਦੀ ਕੀਮਤ 34,000 ਰੁਪਏ ਤੱਕ ਵਧਾਈ ਸੀ।

ਇਹ ਵੀ ਪੜ੍ਹੋLIC ਦੇ ਆਈ. ਪੀ. ਓ. ਤੋਂ 1 ਲੱਖ ਕਰੋੜ ਰੁ: ਮਿਲਣ ਦੀ ਉਮੀਦ : ਸੁਬਰਾਮਣੀਅਮ

ਉੱਥੇ ਹੀ, ਨਿਸਾਨ ਵੀ ਕੀਮਤਾਂ ਵਧਾਉਣ ਜਾ ਰਹੀ ਹੈ। ਨਿਸਾਨ ਅਤੇ ਡੈਟਸਨ ਦੇ ਸਾਰੇ ਮਾਡਲਾਂ ਦੀਆਂ ਕੀਮਤਾਂ ਵਿਚ 1 ਅਪ੍ਰੈਲ 2021 ਤੋਂ ਵਾਧਾ ਹੋਵੇਗਾ। ਮੋਟਰਸਾਈਕਲ-ਸਕੂਟਰ ਕੰਪਨੀ ਹੀਰੋ ਮੋਟੋਕਾਰਪ ਵੀ ਐਲਾਨ ਕਰ ਚੁੱਕੀ ਹੈ ਕਿ ਉਹ 1 ਅਪ੍ਰੈਲ 2021 ਤੋਂ ਮੋਟਰਸਾਈਕਲਾਂ ਅਤੇ ਸਕੂਟਰਾਂ ਦੀਆਂ ਕੀਮਤਾਂ ਵਿਚ ਵਾਧਾ ਕਰੇਗੀ। ਹੀਰੋ ਮੋਟੋਕਾਰਪ ਮੁਤਾਬਕ, ਕੀਮਤਾਂ ਵਿਚ ਮਾਡਲਾਂ ਅਤੇ ਵਿਸ਼ੇਸ਼ ਬਾਜ਼ਾਰ ਦੇ ਹਿਸਾਬ ਨਾਲ 2,500 ਰੁਪਏ ਤੱਕ ਦਾ ਵਾਧਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ- Air India ਦੇ ਨਿੱਜੀਕਰਨ ਦੇ ਦਿਨ ਨੇੜੇ ਆਏ, ਇਨ੍ਹਾਂ 'ਚੋਂ ਹੋ ਸਕਦੈ ਨਵਾਂ ਮਾਲਕ!

►ਕਾਰਾਂ ਦੀ ਕੀਮਤ ਵਧਣ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ

 


author

Sanjeev

Content Editor

Related News