ਟਾਪ 7 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 1.40 ਲੱਖ ਕਰੋੜ ਰੁਪਏ ਵਧਿਆ, TCS ਨੂੰ ਸਭ ਤੋਂ ਜ਼ਿਆਦਾ ਲਾਭ

Monday, Aug 19, 2024 - 12:49 PM (IST)

ਟਾਪ 7 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 1.40 ਲੱਖ ਕਰੋੜ ਰੁਪਏ ਵਧਿਆ, TCS ਨੂੰ ਸਭ ਤੋਂ ਜ਼ਿਆਦਾ ਲਾਭ

ਨਵੀਂ ਦਿੱਲੀ (ਭਾਸ਼ਾ) - ਬੀਤੇ ਹਫਤੇ ਦੇਸ਼ ਦੀਆਂ ਟਾਪ 10 ਕੰਪਨੀਆਂ ’ਚੋਂ 7 ਦਾ ਬਾਜ਼ਾਰ ਪੂੰਜੀਕਰਨ ਸਾਂਝੇ ਰੂਪ ਨਾਲ 1,40,863.66 ਕਰੋੜ ਰੁਪਏ ਵਧਿਆ। ਬੀ. ਐੱਸ. ਈ. ਸੈਂਸੈਕਸ ’ਚ ਇਕ ਫੀਸਦੀ ਦੀ ਤੇਜ਼ੀ ਨਾਲ ਕੰਪਨੀਆਂ ਦਾ ਬਾਜ਼ਾਰ ਮੁਲਾਂਕਣ ਵਧਿਆ ਹੈ। ਬਿਹਤਰ ਕਾਰੋਬਾਰੀ ਉਮੀਦ ਦੇ ਨਾਲ ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਇਨਫੋਸਿਸ ਸਭ ਤੋਂ ਲਾਭ ’ਚ ਰਹੀਆਂ।

ਪਿਛਲੇ ਹਫਤੇ ਛੁੱਟੀ ਕਾਰਨ ਕਾਰੋਬਾਰੀ ਦਿਨ ਘੱਟ ਸੀ। ਸ਼ੁੱਕਰਵਾਰ ਨੂੰ ਉਛਾਲ ਨਾਲ ਬੀ. ਐੱਸ. ਈ. ਸੈਂਸੈਕਸ ਪਿਛਲੇ ਹਫਤੇ 730.93 ਅੰਕ ਯਾਨੀ 0.91 ਫੀਸਦੀ ਮਜ਼ਬੂਤ ਹੋਇਆ। ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਦਾ ਬਾਜ਼ਾਰ ਪੂੰਜੀਕਰਨ (ਐੱਮਕੈਪ) 67,477.33 ਕਰੋੜ ਰੁਪਏ ਵਧ ਕੇ 15,97,946.44 ਕਰੋੜ ਰੁਪਏ ਹੋ ਗਿਆ । ਉਥੇ ਹੀ ਇਨਫੋਸਿਸ ਦਾ ਮੁਲਾਂਕਣ 36,746.21 ਕਰੋੜ ਰੁਪਏ ਵਧ ਕੇ 7,72,023.49 ਕਰੋੜ ਰੁਪਏ ’ਤੇ ਪਹੁੰਚ ਗਿਆ।

ਭਾਰਤੀ ਏਅਰਟੈੱਲ ਦਾ ਐੱਮਕੈਪ 11,727.55 ਕਰੋਡ਼ ਰੁਪਏ ਵਧ ਕੇ 8,45,123.87 ਕਰੋੜ ਰੁਪਏ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਦਾ ਬਾਜ਼ਾਰ ਪੂੰਜੀਕਰਨ 10,913.96 ਕਰੋੜ ਰੁਪਏ ਵਧ ਕੇ 8,36,115.19 ਕਰੋੜ ਰੁਪਏ ਹੋ ਗਿਆ। ਆਈ. ਟੀ. ਸੀ. ਦਾ ਮੁਲਾਂਕਣ 8,569.73 ਕਰੋੜ ਰੁਪਏ ਵਧ ਕੇ 6,28,399.10 ਕਰੋੜ ਰੁਪਏ ਅਤੇ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ 5,311.4 ਕਰੋੜ ਰੁਪਏ ਵਧ ਕੇ 20,00,076.41 ਕਰੋੜ ਰੁਪਏ ਹੋ ਗਿਆ। ਹਿੰਦੁਸਤਾਨ ਯੂਨੀਲਿਵਰ ਦਾ ਐੱਮਕੈਪ 117.48 ਕਰੋੜ ਰੁਪਏ ਵਧ ਕੇ 6,45,926.13 ਕਰੋੜ ਰੁਪਏ ਰਿਹਾ।

ਹਾਲਾਂਕਿ, ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ. ਆਈ.) ਦਾ ਬਾਜ਼ਾਰ ਪੂੰਜੀਕਰਨ 47,943.48 ਕਰੋੜ ਰੁਪਏ ਘੱਟ ਕੇ 6,69,058.26 ਕਰੋੜ ਰੁਪਏ ’ਤੇ ਰਿਹਾ।


author

Harinder Kaur

Content Editor

Related News