ਟਮਾਟਰ, ਤੇਲ ਅਤੇ LPG ਨੇ ਵਿਗਾੜਿਆ ਰਸੋਈ ਦਾ ਬਜਟ; ਜਾਣੋ ਕਿੰਨੀ ਮਹਿੰਗੀ ਹੋਈ ਤੁਹਾਡੀ ਥਾਲੀ

Saturday, May 09, 2026 - 06:03 PM (IST)

ਟਮਾਟਰ, ਤੇਲ ਅਤੇ LPG ਨੇ ਵਿਗਾੜਿਆ ਰਸੋਈ ਦਾ ਬਜਟ; ਜਾਣੋ ਕਿੰਨੀ ਮਹਿੰਗੀ ਹੋਈ ਤੁਹਾਡੀ ਥਾਲੀ

ਬਿਜ਼ਨੈੱਸ ਡੈਸਕ : ਦੇਸ਼ ਵਿੱਚ ਆਮ ਆਦਮੀ ਦੀ ਰਸੋਈ ਦਾ ਬਜਟ ਇੱਕ ਵਾਰ ਫਿਰ ਵਿਗੜਦਾ ਨਜ਼ਰ ਆ ਰਿਹਾ ਹੈ। ਅਪ੍ਰੈਲ ਮਹੀਨੇ ਦੌਰਾਨ ਘਰਾਂ ਵਿੱਚ ਬਣਨ ਵਾਲੀ ਸ਼ਾਕਾਹਾਰੀ ਅਤੇ ਮਾਸਾਹਾਰੀ ਦੋਵੇਂ ਤਰ੍ਹਾਂ ਦੀਆਂ ਥਾਲੀਆਂ ਮਹਿੰਗੀਆਂ ਹੋ ਗਈਆਂ ਹਨ। ਕ੍ਰਿਸਿਲ ਇੰਟੈਲੀਜੈਂਸ (CRISIL Intelligence) ਦੀ ਮਹੀਨਾਵਾਰ 'ਰੋਟੀ ਰਾਈਸ ਰੇਟ' (RRR) ਰਿਪੋਰਟ ਦੇ ਅਨੁਸਾਰ, ਸਾਲਾਨਾ ਆਧਾਰ 'ਤੇ ਥਾਲੀ ਦੀ ਲਾਗਤ ਵਿੱਚ ਲਗਭਗ 2% ਦਾ ਵਾਧਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ :  ਈਸ਼ਾ ਅੰਬਾਨੀ ਨੇ ਪਹਿਨੀ ਸੋਨੇ ਦੀ ਸਾੜੀ ਤੇ 200 ਕਰੋੜ ਦਾ ਬਲਾਊਜ਼, ਹੱਥ 'ਚ ਫੜਿਆ 'ਅੰਬ' ਬਣਿਆ ਚਰਚਾ ਦਾ ਵਿਸ਼ਾ

ਕਿਉਂ ਵਧੀਆਂ ਥਾਲੀ ਦੀਆਂ ਕੀਮਤਾਂ? 

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਸ ਵਾਧੇ ਦੇ ਪਿੱਛੇ ਟਮਾਟਰ, ਖਾਣ ਵਾਲੇ ਤੇਲ (ਵਨਸਪਤੀ ਤੇਲ) ਅਤੇ ਐਲ.ਪੀ.ਜੀ. (LPG) ਸਿਲੰਡਰ ਦੀਆਂ ਕੀਮਤਾਂ ਵਿੱਚ ਹੋਇਆ ਉਛਾਲ ਮੁੱਖ ਕਾਰਨ ਹੈ।

ਇਹ ਵੀ ਪੜ੍ਹੋ :  ਪਾਸਪੋਰਟ ਬਣਵਾਉਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ! ਹੁਣ ਸਿਰਫ਼ 5 ਦਿਨਾਂ 'ਚ ਮਿਲੇਗਾ ਪਾਸਪੋਰਟ

ਦੱਖਣੀ ਭਾਰਤ ਵਿੱਚ ਖੇਤੀ ਹੇਠ ਰਕਬਾ ਘਟਣ ਕਾਰਨ ਟਮਾਟਰ ਦੇ ਉਤਪਾਦਨ 'ਤੇ ਮਾੜਾ ਅਸਰ ਪਿਆ ਹੈ, ਜਿਸ ਕਾਰਨ ਇਸ ਦੀਆਂ ਕੀਮਤਾਂ ਵਿੱਚ 38% ਦਾ ਵੱਡਾ ਵਾਧਾ ਹੋਇਆ ਹੈ।

ਗਲੋਬਲ ਸਪਲਾਈ ਚੇਨ ਵਿੱਚ ਦਬਾਅ ਕਾਰਨ ਵਨਸਪਤੀ ਤੇਲ ਅਤੇ ਐਲ.ਪੀ.ਜੀ. ਸਿਲੰਡਰ ਵੀ 7-7% ਮਹਿੰਗੇ ਹੋ ਗਏ ਹਨ।

ਕ੍ਰਿਸਿਲ ਇੰਟੈਲੀਜੈਂਸ ਦੇ ਡਾਇਰੈਕਟਰ ਪੁਸ਼ਨ ਸ਼ਰਮਾ ਅਨੁਸਾਰ, ਖਾਣ-ਪੀਣ ਦੀਆਂ ਚੀਜ਼ਾਂ ਅਤੇ ਬਾਲਣ ਦੀ ਵਧਦੀ ਲਾਗਤ ਦਾ ਸਿੱਧਾ ਅਸਰ ਘਰਾਂ ਦੀ ਰਸੋਈ 'ਤੇ ਪੈ ਰਿਹਾ ਹੈ।

ਇਹ ਵੀ ਪੜ੍ਹੋ :    ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਆਪਣਾ ਪੂਰਾ ਕਰਜ਼ਾ ਮੁਆਫ਼ ਤਾਂ ਧਿਆਨ ਨਾਲ ਪੜ੍ਹ ਲਓ RBI ਦੀ ਇਹ ਸਲਾਹ

ਆਉਣ ਵਾਲੇ ਸਮੇਂ ਵਿੱਚ ਹੋਰ ਵਧ ਸਕਦੀਆਂ ਹਨ ਮੁਸ਼ਕਲਾਂ 

ਰਿਪੋਰਟ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਆਉਣ ਵਾਲੇ ਮਹੀਨਿਆਂ, ਖਾਸ ਕਰਕੇ ਜੁਲਾਈ ਅਤੇ ਅਗਸਤ ਦੌਰਾਨ ਟਮਾਟਰ ਦੀਆਂ ਕੀਮਤਾਂ ਵਿੱਚ ਹੋਰ ਤੇਜ਼ੀ ਆ ਸਕਦੀ ਹੈ। ਇਸ ਦੇ ਮੁੱਖ ਕਾਰਨ ਗਰਮੀਆਂ ਵਿੱਚ ਘੱਟ ਬਿਜਾਈ ਅਤੇ ਉੱਤਰੀ ਭਾਰਤ ਵਿੱਚ ਪੈਣ ਵਾਲੀ ਭਿਆਨਕ ਗਰਮੀ (ਹੀਟਵੇਵ) ਨੂੰ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋਟਰਾਂਸਪੋਰਟ ਸੈਕਟਰ ਨੂੰ ਲੱਗਿਆ ਵੱਡਾ ਝਟਕਾ : 80 ਹਜ਼ਾਰ ਟਰੱਕਾਂ ਦੇ ਪਹੀਏ ਜਾਮ, ਹਰ ਵਰਗ 'ਤੇ ਪੈ ਰਹੀ ਹੈ ਮਾਰ

ਪਿਆਜ਼ ਵੀ ਕੱਢਵਾ ਸਕਦਾ ਹੈ ਹੰਝੂ 

ਟਮਾਟਰ ਤੋਂ ਇਲਾਵਾ ਪਿਆਜ਼ ਦੀਆਂ ਕੀਮਤਾਂ ਵੀ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਸ ਸਾਲ ਰਬੀ ਦੀ ਫਸਲ ਦੇ ਉਤਪਾਦਨ ਵਿੱਚ 4 ਤੋਂ 6% ਦੀ ਗਿਰਾਵਟ ਆਉਣ ਦਾ ਅਨੁਮਾਨ ਹੈ, ਜਿਸ ਕਾਰਨ ਆਉਣ ਵਾਲੇ ਸਮੇਂ ਵਿੱਚ ਪਿਆਜ਼ ਦੇ ਭਾਅ ਉੱਚੇ ਰਹਿ ਸਕਦੇ ਹਨ।

ਇਹ ਵੀ ਪੜ੍ਹੋ : ਜ਼ਮੀਨ 'ਤੇ ਜਹਾਜ਼ ਚਲਾਉਣ ਲਈ ਏਅਰਲਾਈਨ ਲੱਭ ਰਹੀ ਪਾਇਲਟ, 95 ਲੱਖ ਰੁਪਏ ਮਿਲੇਗੀ ਤਨਖ਼ਾਹ

ਦਾਲਾਂ ਦੇ ਮੋਰਚੇ 'ਤੇ ਰਾਹਤ ਦੀ ਉਮੀਦ 

ਹਾਲਾਂਕਿ, ਖਪਤਕਾਰਾਂ ਲਈ ਇੱਕ ਚੰਗੀ ਖ਼ਬਰ ਇਹ ਹੈ ਕਿ ਦਾਲਾਂ ਦੀਆਂ ਕੀਮਤਾਂ ਵਿੱਚ ਨਰਮੀ ਰਹਿਣ ਦੀ ਸੰਭਾਵਨਾ ਹੈ। ਸਰਕਾਰ ਵੱਲੋਂ ਬਫਰ ਸਟਾਕ ਜਾਰੀ ਕੀਤੇ ਜਾਣ, ਅਨੁਕੂਲ ਆਯਾਤ ਹਾਲਾਤ ਅਤੇ ਬਾਜ਼ਾਰ ਵਿੱਚ ਲਗਾਤਾਰ ਸਪਲਾਈ ਬਣੇ ਰਹਿਣ ਕਾਰਨ ਦਾਲਾਂ ਦੀ ਉਪਲਬਧਤਾ ਕਾਫ਼ੀ ਰਹਿਣ ਦੀ ਉਮੀਦ ਜਤਾਈ ਗਈ ਹੈ।

ਇਹ ਵੀ ਪੜ੍ਹੋ :   ਦੋ ਦਿਨ ਦੀ ਦੇਸ਼ ਵਿਆਪੀ Bank Strike ਦਾ ਐਲਾਨ, ਪ੍ਰਭਾਵਿਤ ਹੋ ਸਕਦੀਆਂ ਹਨ ਬੈਂਕਿੰਗ ਸੇਵਾਵਾਂ

ਇਹ ਵੀ ਪੜ੍ਹੋ :  400 ਕਰੋੜ ਦੀ ਮਾਲਕਣ ਹੈ ਵਿਜੇ ਥਲਪਤੀ ਦੀ ਪਤਨੀ, ਫਿਰ ਹੈ ਕਰਜ਼ਦਾਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News