ਟਮਾਟਰ ਦੀਆਂ ਕੀਮਤਾਂ 100 ਰੁਪਏ ਪਾਰ, ਵਿਗੜਿਆ ਸਬਜ਼ੀਆ ਦਾ ਸੁਆਦ

Wednesday, Jul 17, 2024 - 02:47 PM (IST)

ਨਵੀਂ ਦਿੱਲੀ — ਪੰਜਾਬ ਵਿਚ ਟਮਾਟਰ ਦੀਆਂ ਕੀਮਤਾਂ 'ਚ ਭਾਰੀ ਵਾਧਾ ਹੋ ਗਿਆ ਹੈ, ਜਿਸ ਕਾਰਨ ਬਾਜ਼ਾਰ 'ਚ ਹਲਚਲ ਮਚ ਗਈ ਹੈ। ਇਨ੍ਹੀਂ ਦਿਨੀਂ ਥੋਕ ਬਾਜ਼ਾਰ 'ਚ ਟਮਾਟਰ ਦੀ ਕੀਮਤ 80 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ, ਜਦਕਿ ਪ੍ਰਚੂਨ 'ਚ ਇਸ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਇਸ ਵਧਦੀਆਂ ਕੀਮਤਾਂ ਤੋਂ ਬਾਅਦ ਕਰਿਆਨਾ ਬਾਜ਼ਾਰ 'ਚ ਟਮਾਟਰ ਪਿਊਰੀ ਦੀ ਮੰਗ ਤੇਜ਼ੀ ਨਾਲ ਵਧ ਗਈ ਹੈ।

ਸਟੋਰਾਂ ਵਿੱਚ ਪੁਰਾਣੇ ਸਟਾਕ ਦੀ ਕਮੀ ਦੇ ਬਾਅਦ, ਪ੍ਰਚੂਨ ਵਿਕਰੇਤਾਵਾਂ ਤੋਂ ਸਾਰੇ ਆਕਾਰ ਵਿੱਚ ਪਿਊਰੀ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਵਾਰ ਮਹੀਨਾਵਾਰ ਰਾਸ਼ਨ 'ਚ ਟਮਾਟਰ ਪਿਊਰੀ ਦੀ ਮੰਗ ਪਹਿਲੀ ਵਾਰ ਇੰਨੀ ਤੇਜ਼ੀ ਨਾਲ ਵਧੀ ਹੈ।

ਅਗਸਤ 'ਚ ਬਾਜ਼ਾਰ 'ਚ ਨਾਸਿਕ ਤੋਂ ਟਮਾਟਰ ਦੀ ਸਪਲਾਈ ਵਧਣ ਦੀ ਉਮੀਦ ਹੈ, ਜਿਸ ਨਾਲ ਟਮਾਟਰਾਂ ਦੀਆਂ ਕੀਮਤਾਂ ਹੇਠਾਂ ਆ ਸਕਦੀਆਂ ਹਨ। ਬਰਸਾਤ ਕਾਰਨ ਹਿਮਾਚਲ ਤੋਂ ਆਉਣ ਵਾਲੇ ਸਮਾਨ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਕੀਮਤਾਂ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ।

ਕਾਰੋਬਾਰੀ ਅੰਕਿਤ ਸੇਤੀਆ ਮੁਤਾਬਕ ਪ੍ਰਚੂਨ ਬਾਜ਼ਾਰ 'ਚ ਗਾਹਕਾਂ ਦੀ ਮੰਗ ਦੁੱਗਣੀ ਹੋ ਗਈ ਹੈ, ਜਿਸ ਕਾਰਨ ਟਮਾਟਰ ਪਿਊਰੀ ਦੀ ਵਿਕਰੀ ਤਿੰਨ ਗੁਣਾ ਵਧ ਗਈ ਹੈ। ਆਮ ਤੌਰ ’ਤੇ ਇਸ ਦੀ ਵਿਕਰੀ ਹਫ਼ਤੇ ਵਿੱਚ ਪੰਜ ਤੋਂ ਸੱਤ ਕਿੱਲੋ ਤੱਕ ਹੋ ਜਾਂਦੀ ਸੀ ਪਰ ਇਸ ਵਾਰ ਇਹ ਅੰਕੜਾ ਵੀਹ ਕਿੱਲੋ ਨੂੰ ਛੂਹ ਗਿਆ ਹੈ।
ਵਪਾਰੀਆਂ ਦਾ ਕਹਿਣਾ ਹੈ ਕਿ ਅਗਸਤ ਦੇ ਆਖਰੀ ਦਿਨਾਂ 'ਚ ਨਾਸਿਕ ਤੋਂ ਟਮਾਟਰ ਦੀ ਸਪਲਾਈ ਆਵੇਗੀ, ਜਿਸ ਨਾਲ ਬਾਜ਼ਾਰ 'ਚ ਕੀਮਤਾਂ ਘੱਟ ਸਕਦੀਆਂ ਹਨ। ਇਸ ਤੋਂ ਬਾਅਦ ਲੋਕਲ ਟਮਾਟਰ ਵੀ ਬਾਜ਼ਾਰ 'ਚ ਮਿਲਣਗੇ, ਜਿਸ ਕਾਰਨ ਕੀਮਤਾਂ 'ਚ ਨਿਸ਼ਚਤ ਤੌਰ 'ਤੇ ਕਮੀ ਆਵੇਗੀ।

ਹਿਮਾਚਲ ਤੋਂ ਆ ਰਹੇ ਹਨ ਟਮਾਟਰ, ਮੀਂਹ ਕਾਰਨ ਵਧੀਆਂ ਕੀਮਤਾਂ

ਸਬਜ਼ੀ ਮੰਡੀ ਦੇ ਥੋਕ ਵਿਕਰੇਤਾ ਦਾ ਕਹਿਣਾ ਹੈ ਕਿ ਇਨ੍ਹੀਂ ਦਿਨੀਂ ਸਥਾਨਕ ਟਮਾਟਰ ਦੀ ਫ਼ਸਲ ਖ਼ਤਮ ਹੋ ਜਾਂਦੀ ਹੈ ਅਤੇ ਟਮਾਟਰ ਦੀ ਸਪਲਾਈ ਹਿਮਾਚਲ ਤੋਂ ਹੀ ਹੁੰਦੀ ਹੈ। ਇਸ ਵਾਰ ਹਿਮਾਚਲ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਮਾਲ ਦੀ ਸਪਲਾਈ ਵਿੱਚ ਵਿਘਨ ਪੈ ਰਿਹਾ ਹੈ। ਇਸ ਤੋਂ ਇਲਾਵਾ ਕੀਮਤਾਂ ਵੀ ਰੋਜ਼ਾਨਾ ਵਧ ਰਹੀਆਂ ਹਨ। ਮੰਗਲਵਾਰ ਨੂੰ ਬੰਗਲੁਰੂ ਤੋਂ ਸਬਜ਼ੀ ਮੰਡੀ 'ਚ ਵੀ ਟਮਾਟਰ ਦੀ ਸਪਲਾਈ ਹੋਈ ਹੈ ਪਰ ਇਸ ਦੀ ਥੋਕ ਕੀਮਤ 80 ਰੁਪਏ ਪ੍ਰਤੀ ਕਿਲੋ ਹੈ। ਅਜਿਹੇ 'ਚ ਬੇਂਗਲੁਰੂ ਤੋਂ ਸਪਲਾਈ ਹੋਣ ਤੋਂ ਬਾਅਦ ਵੀ ਕੀਮਤਾਂ 'ਚ ਕਮੀ ਦੀ ਉਮੀਦ ਨਹੀਂ ਹੈ। ਅਗਸਤ ਵਿੱਚ ਟਮਾਟਰ ਦੀਆਂ ਕੀਮਤਾਂ ਵਿੱਚ ਗਿਰਾਵਟ ਆ ਸਕਦੀ ਹੈ।


Harinder Kaur

Content Editor

Related News