ਹੁਣ ਟੋਲ ਪਲਾਜ਼ਾ 'ਤੇ ਨਹੀਂ ਦੇਣੇ ਪੈਣਗੇ ਪੈਸੇ, ਬਦਲਣਗੇ Toll Tax ਦੇ ਨਿਯਮ
Monday, Apr 17, 2023 - 03:10 PM (IST)
ਨਵੀਂ ਦਿੱਲੀ - ਕੇਂਦਰ ਸਰਕਾਰ ਜਲਦ ਹੀ ਟੋਲ ਟੈਕਸ ਨਾਲ ਸਬੰਧਿਤ ਨਿਯਮਾਂ ਵਿਚ ਬਦਲਾਅ ਕਰਨ ਵਾਲੀ ਹੈ। ਹੁਣ ਸਰਕਾਰ ਟੋਲ ਟੈਕਸ ਬਿੱਲ ਲਿਆਉਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਨਿਤਿਨ ਗਡਕਰੀ ਨੇ ਇਸ ਯੋਜਨਾ ਬਾਰੇ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ : ਬੈਂਕ ਹੀ ਨਹੀਂ, LIC ਕੋਲ ਵੀ ‘ਲਾਵਾਰਿਸ’ ਪਏ ਹਨ 21,500 ਕਰੋੜ
ਬਿੱਲ ਲਿਆਉਣ ਦੀ ਬਣ ਰਹੀ ਯੋਜਨਾ
ਜਾਣਕਾਰੀ ਦਿੰਦੇ ਹੋਏ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਅਜੇ ਤੱਕ ਟੋਲ ਟੈਕਸ ਦਾ ਭੁਗਤਾਨ ਨਾ ਕਰਨ 'ਤੇ ਕਿਸੇ ਵੀ ਤਰ੍ਹਾਂ ਦੀ ਸਜ਼ਾ ਦੀ ਵਿਵਸਥਾ ਨਹੀਂ ਹੈ ਅਤੇ ਇਸ ਲਈ ਵੱਖ ਤੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਆਉਣ ਵਾਲੇ ਦਿਨਾਂ ਵਿਚ ਟੋਲ ਟੈਕਸ ਦੀ ਵਸੂਲੀ ਲਈ ਤਕਨੀਕ ਦਾ ਇਸਤੇਮਾਲ ਕੀਤਾ ਜਾਵੇਗਾ ਅਤੇ ਟੋਲ ਬਿੱਲ ਲਿਆਂਦਾ ਜਾਵੇਗਾ।
ਹੁਣ ਯਾਤਰੀ ਦੇ ਬੈਂਕ ਖ਼ਾਤੇ ਵਿਚੋਂ ਹੀ ਸਿੱਧੇ ਟੋਲ ਟੈਕਸ ਕੱਟ ਲਿਆ ਜਾਵੇਗਾ । ਕੇਂਦਰੀ ਮੰਤਰੀ ਗਡਕਰੀ ਨੇ ਕਿਹਾ ਕਿ ਨੈਸ਼ਨਲ ਹਾਈਵੇਅ 'ਤੇ ਜਿੰਨਾ ਸਫ਼ਰ ਕੀਤਾ ਜਾਵੇਗਾ ਸਿਰਫ਼ ਉਸ ਹਿਸਾਬ ਨਾਲ ਹੀ ਪੈਸੇ ਕੱਟੇ ਜਾਣਗੇ। ਭਾਵ ਜੇਕਰ ਤੁਸੀਂ 15-20 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਹੈ ਤਾਂ ਸਿਰਫ਼ 15-20 ਕਿਲੋਮੀਟਰ ਦਾ ਹੀ ਚਾਰਜ ਲਿਆ ਜਾਵੇਗਾ। ਇਸ ਤੋਂ ਪਹਿਲਾਂ ਵਿਵਸਥਾ ਸੀ ਕਿ ਜੇਕਰ ਕੋਈ ਵਿਅਕਤੀ 10-15 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਸੀ ਤਾਂ ਉਸਨੂੰ 75 ਕਿਲੋਮੀਟਰ ਦੀ ਫ਼ੀਸ ਦੇਣੀ ਪੈਂਦੀ ਸੀ ਪਰ ਨਵੀਂ ਵਿਵਸਥਾ ਮੁਤਾਬਕ ਤੈਅ ਕੀਤੇ ਸਫ਼ਰ ਮੁਤਾਬਕ ਹੀ ਚਾਰਜ ਵਸੂਲਿਆ ਜਾਵੇਗਾ।
ਇਹ ਵੀ ਪੜ੍ਹੋ : ਪੀ. ਚਿਦੰਬਰਮ ਨੇ PM ਮੁਦਰਾ ਯੋਜਨਾ 'ਤੇ ਚੁੱਕੇ ਸਵਾਲ, ਕਿਹਾ- ਇੰਨੀ ਘੱਟ ਰਕਮ 'ਚ ਕਿਹੜਾ ਕਾਰੋਬਾਰ ਹੋ ਸਕੇਗਾ
ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਟੋਲ ਟੈਕਸ ਦਾ ਭੁਗਤਾਨ ਟੋਲ ਪਲਾਜ਼ਾ 'ਤੇ ਨਹੀਂ ਕੀਤਾ ਜਾਵੇਗਾ ਸਗੋਂ ਬੈਂਕ ਖ਼ਾਤੇ ਵਿਚੋਂ ਸਿੱਧਾ ਚਾਰਜ ਕੱਟਿਆ ਜਾਵੇਗਾ।
ਕੇਂਦਰੀ ਮੰਤਰੀ ਗਡਕਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2019 'ਚ ਬਣੇ ਨਿਯਮਾਂ ਨੁਤਾਬਕ ਕਾਰਾਂ ਕੰਪਨੀ ਵਲੋਂ ਫਿੱਟ ਕੀਤੇ ਨੰਬਰ ਪਲੇਟਾਂ ਨਾਲ ਆਉਣਗੀਆਂ। ਇਸ ਕਾਰਨ ਪਿਛਲੇ 4 ਸਾਲ ਤੋਂ ਆ ਰਹੇ ਵਾਹਨਾਂ ਦੀਆਂ ਨੰਬਰ ਪਲੇਟਾਂ ਵੱਖ ਹੁੰਦੀਆਂ ਹਨ।
ਗਡਕਰੀ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਦੇਸ਼ ਦੇ ਵੱਖ-ਵੱਖ ਹਿੱਸਿਆਂ ਨੂੰ ਜੋੜਨ ਲਈ ਨਵੇਂ ਹਾਈਵੇਅ ਅਤੇ ਐਕਸਪ੍ਰੈਸਵੇਅ ਦਾ ਨਿਰਮਾਣ ਕਰ ਰਹੀ ਹੈ। ਇਨ੍ਹਾਂ ਹਾਈਵੇਅ ਵਿੱਚੋਂ ਕਸ਼ਮੀਰ ਅਤੇ ਕੰਨਿਆਕੁਮਾਰੀ ਨੂੰ ਜੋੜਨ ਵਾਲਾ ਨਵਾਂ ਹਾਈਵੇ ਸਭ ਤੋਂ ਲੰਬਾ ਹੋਵੇਗਾ। ਇਸ ਹਾਈਵੇਅ ਦੇ ਬਣਨ ਤੋਂ ਬਾਅਦ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦਾ ਸਫਰ ਬਹੁਤ ਆਸਾਨ ਹੋ ਜਾਵੇਗਾ। ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੇ ਨਿਰਮਾਣ ਅਧੀਨ ਹਾਈਵੇਅ ਨੂੰ ਲੈ ਕੇ ਅਹਿਮ ਐਲਾਨ ਕੀਤਾ ਹੈ। ਸਾਲ 2024 ਤੋਂ ਪਹਿਲਾਂ ਦੇਸ਼ ਵਿਚ 26 ਗ੍ਰੀਨ ਐਕਸਪ੍ਰੈੱਸਵੇਅ ਤਿਆਰ ਹੋਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ : Honda ਦੀ ਇਸ ਬਾਈਕ 'ਚ ਆਈ ਗੜਬੜ, ਪਿਛਲੇ ਸਾਲ ਵੇਚੇ ਗਏ ਮੋਟਰਸਾਈਕਲਾਂ ਨੂੰ ਮੰਗਵਾਇਆ ਵਾਪਸ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।