ਟਮਾਟਰਾਂ ਦੀਆਂ ਵਧੀਆਂ ਕੀਮਤਾਂ ਦਰਮਿਆਨ ਕੇਂਦਰ ਸਰਕਾਰ ਨੇ ਚੁੱਕਿਆ ਵੱਡਾ ਕਦਮ

Friday, Jul 14, 2023 - 12:55 PM (IST)

ਨਵੀਂ ਦਿੱਲੀ (ਭਾਸ਼ਾ)- ਟਮਾਟਰ ਦੀਆਂ ਵਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਖਪਤਕਾਰਾਂ ਨੂੰ ਅੱਜ ਤੋਂ ਰਾਹਤ ਮਿਲਣ ਜਾ ਰਹੀ ਹੈ। ਦਿੱਲੀ-ਐੱਨਸੀਆਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਹੁਣ 1 ਕਿਲੋ ਟਮਾਟਰ ਲੈਣ ਲਈ 90 ਰੁਪਏ ਦੇਣੇ ਪੈਣਗੇ ਯਾਨੀ ਅੱਜ ਤੋਂ ਟਮਾਟਰ 90 ਰੁਪਏ ਪ੍ਰਤੀ ਕਿਲੋ ਵਿਕੇਗਾ। ਦਿੱਲੀ-ਐੱਨਸੀਆਰ ਵਿੱਚ ਟਮਾਟਰ ਦੀ ਕੀਮਤ 90 ਰੁਪਏ ਪ੍ਰਤੀ ਕਿਲੋ ਤੈਅ ਕੀਤੀ ਗਈ ਹੈ। ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਮਹਾਰਾਸ਼ਟਰ ਤੋਂ ਟਮਾਟਰ ਦੀ ਆਮਦ ਸ਼ੁਰੂ ਹੋ ਗਈ ਹੈ, ਜਿਸ ਕਾਰਨ ਟਮਾਟਰ ਦੀ ਸਪਲਾਈ ਤੇਜ਼ ਹੋ ਜਾਵੇਗੀ। 

ਇਹ ਵੀ ਪੜ੍ਹੋ : Air India ਦੀ ਫਲਾਈਟ 'ਚ ਯਾਤਰੀ ਨੇ ਕੀਤਾ ਹੰਗਾਮਾ, ਟਾਇਲਟ 'ਚ ਸਿਗਰਟ ਪੀਣ ਮਗਰੋਂ ਤੋੜਿਆ ਦਰਵਾਜ਼ਾ

ਸਰਕਾਰ ਨੇ ਟਮਾਟਰ ਖਰੀਦਣ ਦੇ ਦਿੱਤੇ ਨਿਰਦੇਸ਼
ਖਪਤਕਾਰ ਮਾਮਲਿਆਂ ਦੇ ਵਿਭਾਗ ਨੇ NAFED ਅਤੇ NCCF ਨੂੰ ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਮਹਾਰਾਸ਼ਟਰ ਦੀਆਂ ਮੰਡੀਆਂ ਤੋਂ ਤੁਰੰਤ ਟਮਾਟਰ ਖਰੀਦਣ ਦੇ ਨਿਰਦੇਸ਼ ਦਿੱਤੇ ਸਨ। ਆਉਣ ਵਾਲੇ ਦਿਨਾਂ 'ਚ ਇਹ ਟਮਾਟਰ ਉਨ੍ਹਾਂ ਇਲਾਕਿਆਂ 'ਚ ਪਹੁੰਚਾਏ ਜਾਣਗੇ, ਜਿੱਥੇ ਟਮਾਟਰ ਦੀਆਂ ਕੀਮਤਾਂ 'ਚ ਸਭ ਤੋਂ ਜ਼ਿਆਦਾ ਵਾਧਾ ਹੋਇਆ ਹੈ। ਸਸਤੇ ਭਾਅ 'ਤੇ ਟਮਾਟਰ ਵੇਚਣ ਵਾਲੇ ਕੇਂਦਰਾਂ ਦੀ ਪਛਾਣ ਇਸ ਆਧਾਰ 'ਤੇ ਕੀਤੀ ਗਈ ਹੈ, ਜਿੱਥੇ ਪਿਛਲੇ ਇੱਕ ਮਹੀਨੇ ਦੌਰਾਨ ਪੂਰੇ ਦੇਸ਼ ਦੀ ਔਸਤ ਕੀਮਤ ਦੇ ਮੁਕਾਬਲੇ ਸਭ ਤੋਂ ਵੱਧ ਭਾਅ 'ਤੇ ਟਮਾਟਰ ਵਿਕ ਰਹੇ ਹਨ। ਟਮਾਟਰ ਅਜਿਹੇ ਸਥਾਨਾਂ 'ਤੇ ਵੇਚੇ ਜਾਣਗੇ ਜਿੱਥੇ ਇੱਕੋ ਜਿਹੀ ਖਪਤ ਸਭ ਤੋਂ ਵੱਧ ਹੈ।

ਇਹ ਵੀ ਪੜ੍ਹੋ : 15 ਰੁਪਏ ਲਿਟਰ ਮਿਲੇਗਾ ਪੈਟਰੋਲ! ਨਿਤਿਨ ਗਡਕਰੀ ਨੇ ਦੱਸਿਆ ਫਾਰਮੂਲਾ, ਕਿਸਾਨ ਵੀ ਹੋਣਗੇ ਖ਼ੁਸ਼ਹਾਲ

ਦੇਸ਼ ਵਿੱਚ ਟਮਾਟਰ ਦਾ ਉਤਪਾਦਨ ਕਿਹੜੇ ਰਾਜਾਂ 'ਚ ਹੁੰਦਾ ਹੈ
ਭਾਰਤ ਵਿੱਚ ਟਮਾਟਰ ਦਾ ਉਤਪਾਦਨ ਵੱਖ-ਵੱਖ ਮਾਤਰਾ ਲਗਭਗ ਸਾਰੇ ਰਾਜਾਂ ਵਿੱਚ ਹੁੰਦਾ ਹੈ। ਵੱਧ ਤੋਂ ਵੱਧ ਉਤਪਾਦਨ ਭਾਰਤ ਦੇ ਦੱਖਣੀ ਅਤੇ ਪੱਛਮੀ ਖੇਤਰਾਂ ਵਿੱਚ ਹੁੰਦਾ ਹੈ, ਜੋ ਕੁੱਲ-ਭਾਰਤੀ ਉਤਪਾਦਨ ਵਿੱਚ 56% ਤੋਂ 58% ਦਾ ਯੋਗਦਾਨ ਪਾਉਂਦਾ ਹੈ। ਵਾਧੂ ਉਤਪਾਦਕ ਰਾਜ ਹੋਣ ਕਰਕੇ ਦੱਖਣੀ ਅਤੇ ਪੱਛਮੀ ਰਾਜ ਉਤਪਾਦਨ ਮੌਸਮ ਦੇ ਅਧਾਰ 'ਤੇ ਹੋਰ ਬਾਜ਼ਾਰ ਵਿੱਚ ਇਸ ਦੀ ਸਪਲਾਈ ਕਰਦੇ ਹਨ। ਵੱਖ-ਵੱਖ ਖੇਤਰਾਂ ਵਿੱਚ ਉਤਪਾਦਨ ਦਾ ਮੌਸਮ ਅਲਗ-ਅਲਗ ਹੁੰਦਾ ਹੈ। ਵਾਢੀ ਦਾ ਮੌਸਮ ਦਸੰਬਰ ਤੋਂ ਫਰਵਰੀ ਤੱਕ ਹੁੰਦਾ ਹੈ। ਜੁਲਾਈ-ਅਗਸਤ ਅਤੇ ਅਕਤੂਬਰ-ਨਵੰਬਰ ਦਾ ਮੌਸਮ ਆਮ ਤੌਰ 'ਤੇ ਟਮਾਟਰਾਂ ਲਈ ਘੱਟ ਉਤਪਾਦਨ ਦੇ ਮੌਸਮ ਹੁੰਦਾ ਹੈ।

ਇਹ ਵੀ ਪੜ੍ਹੋ : ਭਾਰਤੀ ਹਵਾਈ ਖੇਤਰ ’ਚ ਬੇਯਕੀਨੀ ਦਾ ਮਾਹੌਲ, ਅਰਸ਼ ਤੇ ਫਰਸ਼ ਵਿਚਾਲੇ ਝੂਲ ਰਹੀਆਂ ਇਹ 3 ਏਅਰਲਾਈਨਜ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News