ਮਿਊਚੁਅਲ ਫੰਡ ਫੋਲੀਓ ਖੋਲ੍ਹਣ ਅਤੇ ਪਹਿਲੀ ਵਾਰ ਨਿਵੇਸ਼ ਲਈ ਕੇ. ਵਾਈ. ਸੀ. ਵੈਰੀਫਿਕੇਸ਼ਨ ਜ਼ਰੂਰੀ

Thursday, Oct 23, 2025 - 09:43 PM (IST)

ਮਿਊਚੁਅਲ ਫੰਡ ਫੋਲੀਓ ਖੋਲ੍ਹਣ ਅਤੇ ਪਹਿਲੀ ਵਾਰ ਨਿਵੇਸ਼ ਲਈ ਕੇ. ਵਾਈ. ਸੀ. ਵੈਰੀਫਿਕੇਸ਼ਨ ਜ਼ਰੂਰੀ

ਨਵੀਂ ਦਿੱਲੀ- ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਮਿਊਚੁਅਲ ਫੰਡ ਫੋਲੀਓ ਖੋਲ੍ਹਣ ਅਤੇ ਪਹਿਲੀ ਵਾਰ ਨਿਵੇਸ਼ ਕਰਨ ਦੀ ਪ੍ਰਕਿਰਿਆ ਨੂੰ ਮਿਆਰੀ ਬਣਾਉਣ ਦਾ ਪ੍ਰਸਤਾਵ ਰੱਖਿਆ ਹੈ।

ਇਸ ਕਦਮ ਦਾ ਮਕਸਦ ਨਿਵੇਸ਼ਕਾਂ ਅਤੇ ਐਸੇਟ ਮੈਨੇਜਮੈਂਟ ਕੰਪਨੀਆਂ ਦੋਵਾਂ ਦੇ ਸਾਹਮਣੇ ਆਉਣ ਵਾਲੀ ‘ਆਪਣੇ ਗਾਹਕ ਨੂੰ ਜਾਣੋ’ (ਕੇ. ਵਾਈ. ਸੀ.) ਪਾਲਣਾ ਅਤੇ ਲੈਣ-ਦੇਣ ਸਬੰਧੀ ਰੁਕਾਵਟਾਂ ਨੂੰ ਦੂਰ ਕਰਨਾ ਹੈ।

ਪ੍ਰਸਤਾਵ ਅਨੁਸਾਰ, ਨਵੇਂ ਬਣਾਏ ਮਿਊਚੁਅਲ ਫੰਡ ਫੋਲੀਓ ’ਚ ਪਹਿਲੀ ਵਾਰ ਨਿਵੇਸ਼ ਸਿਰਫ ਉਦੋਂ ਕੀਤਾ ਜਾ ਸਕੇਗਾ, ਜਦੋਂ ਕੇ. ਵਾਈ. ਸੀ. ਰਜਿਸਟ੍ਰੇਸ਼ਨ ਏਜੰਸੀ (ਕੇ. ਆਰ. ਏ.) ਵੱਲੋਂ ਕੇ. ਵਾਈ. ਸੀ. ਵੈਰੀਫਿਕੇਸ਼ਨ ਪੂਰੀ ਹੋ ਜਾਵੇ।


author

Rakesh

Content Editor

Related News