TMC ਨੇ ਬਜਟ ਨੂੰ ਦੱਸਿਆ 100 ਫ਼ੀਸਦੀ ਦ੍ਰਿਸ਼ਟੀਹੀਣ, ਕਿਹਾ- ਇਹ ਬਜਟ ਹੈ ਜਾਂ OLX

Monday, Feb 01, 2021 - 06:04 PM (IST)

TMC ਨੇ ਬਜਟ ਨੂੰ ਦੱਸਿਆ 100 ਫ਼ੀਸਦੀ ਦ੍ਰਿਸ਼ਟੀਹੀਣ, ਕਿਹਾ- ਇਹ ਬਜਟ ਹੈ ਜਾਂ OLX

ਨਵੀਂ ਦਿੱਲੀ - ਵਿੱਤ ਨਿਰਮਲਾ ਸੀਤਾਰਮਨ ਨੇ ਅੱਜ ਵਿੱਤੀ ਸਾਲ 2021-22 ਲਈ ਬਜਟ ਪੇਸ਼ ਕਰ ਦਿੱਤਾ ਹੈ। ਇਸ ਦੌਰਾਨ ਬਜਟ ਨੂੰ ਲੈ ਹਰੇਕ ਪਾਰਟੀ ਦੇ ਆਪਣੇ-ਆਪਣੇ ਵਿਚਾਰ ਸਾਹਮਣੇ ਆ ਰਹੇ ਹਨ। ਇਸ ਦੌਰਾਨ ਸੀਪੀਐਮ ਨੇ ਕੇਂਦਰ ਸਰਕਾਰ ਦੇ ਬਜਟ ‘ਤੇ ਵੱਡਾ ਹਮਲਾ ਬੋਲਿਆ ਹੈ। ਖੱਬੇਪੱਖੀ ਨੇਤਾ ਮੁਹੰਮਦ ਸਲੀਮ ਅਲੀ ਨੇ ਕਿਹਾ ਹੈ ਕਿ ਇਸ ਬਜਟ ਵਿਚ ਸਰਕਾਰ ਰੇਲ, ਬੈਂਕ, ਬੀਮਾ, ਰੱਖਿਆ ਅਤੇ ਸਟੀਲ ਸਭ ਕੁਝ ਵੇਚਣ ਜਾ ਰਹੀ ਹੈ। ਕੀ ਇਹ ਬਜਟ ਹੈ ਜਾਂ OLX। ਸੀਪੀਐਮ ਦੇ ਨੇਤਾ ਸਲੀਮ ਅਲੀ ਨੇ ਬਜਟ ਦੀ ਸਖਤ ਅਲੋਚਨਾ ਕੀਤੀ ਹੈ। ਸਲੀਮ ਅਲੀ ਨੇ ਕਿਹਾ ਕਿ ਸਰਕਾਰ ਨੇ ਬਜਟ ਵਿਚ ਬੀਮਾ, ਰੇਲਵੇ, ਰੱਖਿਆ, ਸਟੀਲ, ਬੈਂਕ… ਸਭ ਕੁਝ ਵਿਕਰੀ ‘ਤੇ ਪਾ ਦਿੱਤਾ ਹੈ। ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ ਹੈ ਕਿ ਇਹ ਸਰਮਾਏਦਾਰਾਂ ਦਾ ਬਜਟ ਹੈ।

TMC ਨੇ ਕਿਹਾ ਦ੍ਰਿਸ਼ਟੀਹੀਣ ਬਜਟ

ਟੀਐਮਸੀ ਦੇ ਨੇਤਾ ਡੇਰੇਕ ਓ ਬਰਾਇਨ ਨੇ ਕਿਹਾ ਕਿ ਭਾਰਤ ਦਾ ਪਹਿਲਾ ਪੇਪਰ ਰਹਿਤ ਬਜਟ 100 ਪ੍ਰਤੀਸ਼ਤ ਦ੍ਰਿਸ਼ਟੀਹੀਣ ਬਜਟ ਹੈ। ਇਸ ਦਾ ਥੀਮ ਇੰਡੀਆ ਵੇਚਣਾ ਹੈ। ਡੇਰੇਕ ਓ ਬ੍ਰਾਇਨ ਨੇ ਕਿਹਾ ਹੈ ਕਿ ਰੇਲਵੇ ਵੇਚਿਆ ਜਾ ਰਿਹਾ ਹੈ, ਹਵਾਈ ਅੱਡਾ ਵੇਚਣ ਲਈ ਤਿਆਰ ਹੈ, ਪੋਰਟਾਂ ਵੇਚੀਆਂ ਜਾ ਰਹੀਆਂ ਹਨ, ਬੀਮਾ ਖੇਤਰ ਵੇਚਿਆ ਜਾ ਰਿਹਾ ਹੈ। 23 ਪੀਐਸਯੂ ਵੇਚੇ ਜਾ ਰਹੇ ਹਨ। ਸਰਕਾਰ ਆਮ ਆਦਮੀ ਨੂੰ ਨਜ਼ਰ ਅੰਦਾਜ਼ ਕਰਦੀ ਹੈ, ਕਿਸਾਨਾਂ ਨੂੰ ਨਜ਼ਰ ਅੰਦਾਜ਼ ਕਰਦੀ ਹੈ। ਅਮੀਰ ਹੋਰ ਅਮੀਰ ਹੁੰਦੇ ਜਾ ਰਹੇ ਹਨ, ਮੱਧਵਰਗ ਲਈ ਕੁਝ ਵੀ ਨਹੀਂ, ਗਰੀਬ ਗਰੀਬ ਹੁੰਦੇ ਜਾ ਰਹੇ ਹਨ।

ਇਹ ਵੀ ਪਡ਼੍ਹੋ : ਬਜਟ 2021: ਵਿੱਤ ਮੰਤਰੀ ਨੇ ਰੱਖਿਆ ਬਜਟ ਲਈ 4.78 ਲੱਖ ਕਰੋੜ ਰੁਪਏ ਦੇਣ ਦਾ ਕੀਤਾ ਐਲਾਨ

ਸ਼ਸ਼ੀ ਥਰੂਰ ਦੀ ਬਜਟ ਲਈ ਪ੍ਰਤੀਕ੍ਰਿਆ

ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਬਜਟ ‘ਤੇ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਕਿਹਾ ਹੈ ਕਿ ਭਾਜਪਾ ਸਰਕਾਰ ਮੈਨੂੰ ਗੈਰਾਜ ਮਕੈਨਿਕ ਦੀ ਯਾਦ ਦਿਵਾਉਂਦੀ ਹੈ ਜਿਸਨੇ ਆਪਣੇ ਕਲਾਇੰਟ ਨੂੰ ਕਿਹਾ ਕਿ ਮੈਂ ਤੁਹਾਡਾ ਬਰੇਕ ਠੀਕ ਨਹੀਂ ਕਰ ਸਕਦਾ, ਇਸ ਲਈ ਮੈਂ ਹਾਰਨ ਦੀ ਆਵਾਜ਼ ਵਧਾ ਦਿੱਤੀ ਹੈ।

ਮਜ਼ਦੂਰ ਜਮਾਤ ਲਈ ਕੋਈ ਰਾਹਤ ਨਹੀਂ

ਸ਼ਿਵ ਸੈਨਾ ਦੀ ਸੰਸਦ ਮੈਂਬਰ ਪ੍ਰਿਅੰਕਾ ਚਤੁਰਵੇਦੀ ਨੇ ਕਿਹਾ ਹੈ ਕਿ ਬਜਟ ਵਿਚ ਰੁਜ਼ਗਾਰ ਪ੍ਰਾਪਤ ਲੋਕਾਂ ਲਈ ਕੋਈ ਰਾਹਤ ਨਹੀਂ ਹੈ। ਔਰਤਾਂ ਲਈ ਕੁਝ ਵੀ ਨਹੀਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਡਿਜੀਟਲ ਵੰਡ ਕਾਰਨ ਆਪਣੀ ਪੜ੍ਹਾਈ ਛੱਡ ਚੁੱਕੇ ਬੱਚਿਆਂ ਲਈ ਇਸ ਬਜਟ ਵਿਚ ਕੁਝ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਈ ਸੈਕਟਰਾਂ ਦਾ ਨਿੱਜੀਕਰਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਜਟ ਵਿਚ ਉਨ੍ਹਾਂ ਸੂਬਿਆਂ ਨੂੰ ਇੱਕ ਤੋਹਫ਼ਾ ਦਿੱਤਾ ਗਿਆ ਹੈ ਜਿਥੇ ਹਾਲ ਹੀ ਵਿੱਚ ਚੋਣਾਂ ਹੋਣੀਆਂ ਹਨ।

ਇਹ ਵੀ ਪਡ਼੍ਹੋ : ਬਜਟ 2021: ਮੋਬਾਈਲ ਹੋਣਗੇ ਮਹਿੰਗੇ, ਕਸਟਮ ਡਿਊਟੀ ਵਿਚ 2.5% ਦਾ ਵਾਧਾ

ਸੀਐਮ ਯੋਗੀ ਨੇ ਕੀਤੀ ਸ਼ਲਾਘਾ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਬਜਟ ਨੂੰ ਵਧੀਆ ਦੱਸਿਆ ਹੈ। ਉਨ੍ਹਾਂ ਕਿਹਾ ਹੈ ਕਿ ਮੌਜੂਦਾ ਆਮ ਬਜਟ ਲੋਕ ਭਲਾਈ, ਸੰਮਿਲਿਤ ਅਤੇ ਸਵੈ-ਨਿਰਭਰ ਭਾਰਤ ਦੀ ਨੀਅਤ ਦੇ ਅਨੁਸਾਰ ਹੈ। ਬਜਟ ਵਿਚ ਕਿਸਾਨਾਂ, ਮੱਧ ਵਰਗ, ਗਰੀਬ, ਔਰਤਾਂ ਸਣੇ ਹਰ ਵਰਗ ਦਾ ਧਿਆਨ ਰੱਖਿਆ ਗਿਆ ਹੈ। ਇਹ ਅਰਥ ਵਿਵਸਥਾ ਨੂੰ ਤੇਜ਼ ਕਰਨ ਅਤੇ ਦੇਸ਼ ਦੇ ਹਰ ਨਾਗਰਿਕ ਨੂੰ ਵਿੱਤੀ ਤੌਰ 'ਤੇ ਸ਼ਕਤੀਕਰਨ ਲਈ ਕੰਮ ਕਰੇਗਾ।

ਇਹ ਵੀ ਪਡ਼੍ਹੋ : ਰੇਲਵੇ ਲਈ ਬਜਟ ਵਿਚ ਰਿਕਾਰਡ 1.10 ਲੱਖ ਕਰੋੜ ਰੁਪਏ, ਯਾਤਰੀਆਂ ਨੂੰ ਮਿਲਣਗੀਆਂ ਬਿਹਤਰ 

ਫੜਨਵੀਸ ਬਜਟ ਤੋਂ ਖੁਸ਼ ਹਨ

ਉਥੇ ਹੀ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਬਜਟ ਦੀ ਸ਼ਲਾਘਾ ਕੀਤੀ ਹੈ। ਦੇਵੇਂਦਰ ਫੜਨਵੀਸ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਨਾਸਿਕ ਅਤੇ ਨਾਗਪੁਰ ਦੇ ਮੈਟਰੋ ਪ੍ਰਾਜੈਕਟ ਨੂੰ ਸਵੀਕਾਰ ਕਰ ਲਿਆ ਹੈ। ਫੜਨਵੀਸ ਨੇ ਕਿਹਾ ਕਿ ਹੁਣ ਨਾਸਿਕ ਮੈਟਰੋ ਮਾਡਲ ਪੂਰੇ ਦੇਸ਼ ਵਿਚ ਲਾਗੂ ਕੀਤਾ ਜਾਵੇਗਾ, ਫੜਨਵੀਸ ਨੇ ਕਿਹਾ ਕਿ ਭਾਰਤ ਸਰਕਾਰ ਨੇ ਨਾਸਿਕ ਮੈਟਰੋ ਲਈ 2092 ਕਰੋੜ ਰੁਪਏ ਦੀ ਘੋਸ਼ਣਾ ਕੀਤੀ ਹੈ। ਨਾਗਪੁਰ ਮੈਟਰੋ ਦੇ ਫੇਜ਼ 2 ਲਈ 5976 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਦੋਵੇਂ ਪ੍ਰੋਜੈਕਟ ਭਾਜਪਾ ਸਰਕਾਰ ਸਮੇਂ ਕੇਂਦਰ ਨੂੰ ਭੇਜੇ ਗਏ ਸਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Harinder Kaur

Content Editor

Related News