ਭਾਰਤੀ ਕੰਪਨੀਆਂ ਨੇਪਾਲ ਨੂੰ ਨਿਰਯਾਤ ਕਰਨਗੀਆਂ ਕੋਰੋਨਾ ਦੀ ਦਵਾਈ 'ਰੇਮੇਡੀਸਵਿਰ'
Saturday, Aug 22, 2020 - 05:31 PM (IST)

ਨਵੀਂ ਦਿੱਲੀ — ਤਿੰਨ ਭਾਰਤੀ ਫਾਰਮਾਸਿਊਟੀਕਲ ਕੰਪਨੀਆਂ ਨੇ ਕੋਵਿਡ-19 ਮਰੀਜ਼ਾਂ ਦੇ ਇਲਾਜ ਕਰਨ ਲਈ ਵਰਤੀ ਜਾਣ ਵਾਲੀ ਐਂਟੀ-ਵਾਇਰਲ 'ਰੇਮੇਡੀਸਵਿਰ' ਦਵਾਈ ਦੀ ਸਪਲਾਈ ਨੇਪਾਲ ਨੂੰ ਕਰਨੀ ਸ਼ੁਰੂ ਕਰ ਦਿੱਤੀ ਹੈ। ਡਰੱਗ ਐਡਮਨਿਸਟ੍ਰੇਸ਼ਨ ਵਿਭਾਗ ਦੇ ਡਾਇਰੈਕਟਰ ਜਨਰਲ ਨਾਰਾਇਣ ਪ੍ਰਸਾਦ ਢਕਾਲ ਨੇ ਕਿਹਾ, 'ਅਸੀਂ 'ਰੇਮੇਡੀਸਵਿਰ' ਦੀ ਸਪਲਾਈ ਲਈ ਤਿੰਨ ਕੰਪਨੀਆਂ ਦੀ ਪੁਸ਼ਟੀ ਕੀਤੀ ਹੈ। ਮਾਈਲਾਨ, ਸਿਪਲਾ ਅਤੇ ਹੇਟੇਰੋ ਡਰੱਗਜ਼ ਸਾਡੀ ਮੰਗ ਅਨੁਸਾਰ ਦਵਾਈਆਂ ਦੀ ਸਪਲਾਈ ਕਰਨਗੇ।
ਉਨ੍ਹਾਂ ਨੇ ਕਿਹਾ, 'ਉਨ੍ਹਾਂ ਵਿੱਚੋਂ ਮਾਇਲਾਨ ਨੇ ਨੇਪਾਲ ਨੂੰ ਐਂਟੀ-ਵਾਇਰਲ ਦੀ ਸਪਲਾਈ ਕਰਨਾ ਸ਼ੁਰੂ ਕਰ ਦਿੱਤੀ ਹੈ। ਸਭ ਤੋਂ ਪਹਿਲਾਂ ਅਸੀਂ ਇਸ ਦੇ 570 ਸ਼ੀਸ਼ਿਆਂ ਦੇ ਆਰਡਰ ਮੰਗਵਾਏ ਹਨ ਅਤੇ ਭੇਜ ਦਿੱਤੇ ਗਏ ਹਨ। ਭਾਰਤੀ ਕੰਪਨੀਆਂ ਤੱਕ ਪਹੁੰਚ ਸੌਖੀ ਹੈ ਅਤੇ ਲਾਗਤ ਵੀ ਘੱਟ ਹੈ, ਇਸ ਲਈ ਅਸੀਂ ਉਨ੍ਹਾਂ ਦੀ ਪੁਸ਼ਟੀ ਕੀਤੀ।'
ਇਹ ਵੀ ਦੇਖੋ : ਆਖਿਰ ਕਿਉਂ ਮੁਸਲਮਾਨ ਦੇਸ਼ ਦੀ ਮੁਦਰਾ 'ਤੇ ਛਪੀ ਸੀ ਭਗਵਾਨ ਗਣੇਸ਼ ਦੀ ਤਸਵੀਰ?
'ਰੇਮੇਡੀਸਵਿਰ' ਉਨ੍ਹਾਂ ਮਰੀਜ਼ਾਂ ਲਈ ਅਸਰਦਾਰ ਸਿੱਧ ਹੋਇਆ ਹੈ ਜਿਨ੍ਹਾਂ ਨੂੰ ਆਈ.ਸੀ.ਯੂ. ਵਿਚ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਡੈਂਜਰ ਜ਼ੋਨ ਤੋਂ ਬਾਹਰ ਕੱਢਣਾ ਲਈ ਨੇਪਾਲ 'ਚ ਇਹ ਦਵਾਈ ਉਪਲੱਬਧ ਨਹੀਂ ਹੈ। ਡੀ.ਜੀ. ਢਕਾਲ ਨੇ ਕਿਹਾ, 'ਨੇਪਾਲੀ ਮਾਰਕੀਟ ਵਿਚ ਰੇਮੇਡਸਵਿਰ ਦੀ ਕੀਮਤ ਲਗਭਗ 7,800 ਨੇਪਾਲੀ ਰੁਪਏ ਪ੍ਰਤੀ ਸ਼ੀਸ਼ੀ ਹੋਵੇਗੀ। ਇਸ ਨਾਲ ਪਰਿਵਾਰ ਦੇ ਵਾਧੂ ਖਰਚਿਆਂ ਦੀ ਵੀ ਬਚਤ ਹੋਵੇਗੀ।'
ਮੈਡੀਕਲ ਕੌਂਸਲ ਆਫ ਨੇਪਾਲ ਦੇ ਨਿਰਦੇਸ਼ਕ (ਕੋਵਿਡ-19 ਲਈ ਅੰਤਰਿਮ ਕਲੀਨਿਕਲ ਗਾਈਡੈਂਸ) ਨੇ ਮੁਢਲੀ ਦਵਾਈ ਲਈ ਰੇਮੇਡੀਸਵਿਰ ਦਵਾਈ ਵੀ ਸ਼ਾਮਲ ਕੀਤਾ ਹੈ। ਗੰਭੀਰ ਹਾਲਤ ਵਾਲੇ ਮਰੀਜ਼ਾਂ ਦੇ ਪਰਿਵਾਰ ਵਾਲਿਆਂ ਨੂੰ ਵਿਸ਼ੇਸ਼ ਪ੍ਰਬੰਧਾਂ ਅਧੀਨ ਇਹ ਦਵਾਈ ਭਾਰਤ ਤੋਂ ਲਿਆਉਣੀ ਪੈਂਦੀ ਹੈ, ਪਰ ਸਥਾਨਕ ਬਾਜ਼ਾਰ ਵਿਚ ਉਪਲਬਧ ਹੋਣ ਨਾਲ ਇਹ ਦਵਾਈ ਉਨ੍ਹਾਂ ਦੇ ਖਰਚਿਆਂ ਨੂੰ ਘਟਾਵੇਗੀ।
ਇਹ ਵੀ ਦੇਖੋ : ਡਾਕਘਰ ਦੀ ਇਸ ਯੋਜਨਾ 'ਚ ਪਤੀ-ਪਤਨੀ ਨੂੰ ਖਾਤਾ ਖੋਲ੍ਹਣ 'ਤੇ ਮਿਲਦਾ ਹੈ ਦੋਹਰਾ ਲਾਭ
ਨੇਪਾਲ ਦੇ ਡਰੱਗ ਐਡਮਿਨਿਸਟ੍ਰੇਸ਼ਨ ਵਿਭਾਗ ਦੇ ਡਾਇਰੈਕਟਰ ਜਨਰਲ ਅਨੁਸਾਰ, ਭਾਰਤੀ ਕੰਪਨੀਆਂ ਨੇਪਾਲ ਨੂੰ ਦਵਾਈਆਂ ਦੀ ਬਰਾਮਦ ਕਰਨ ਵਿਚ ਹਮੇਸ਼ਾਂ ਮੋਹਰੀ ਰਹੀਆਂ ਹਨ।
ਇਹ ਵੀ ਦੇਖੋ : ਹੁਣ ਵਿਦੇਸ਼ੀ ਖਿਡੌਣਿਆਂ ਦੇ ਆਯਾਤ 'ਤੇ ਸਰਕਾਰ ਦੀ ਤਿੱਖੀ ਨਜ਼ਰ, ਪ੍ਰਮੁੱਖ ਬੰਦਰਗਾਹਾਂ 'ਤੇ BIS ਸਟਾਫ਼ ਤਾਇਨਾਤ