ਸ਼ਹਿਰਾਂ ''ਚ ਕਰਜ਼ੇ ''ਤੇ ਘਰ ਖਰੀਦਣ ਵਾਲਿਆਂ ਨੂੰ ਮਿਲੇਗੀ ਵਿਆਜ ''ਚ ਰਾਹਤ, ਜਲਦ ਸ਼ੁਰੂ ਹੋਵੇਗੀ ਸਕੀਮ
Thursday, Aug 31, 2023 - 05:31 PM (IST)
ਨਵੀਂ ਦਿੱਲੀ (ਭਾਸ਼ਾ) - ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਸ਼ਹਿਰਾਂ ਵਿੱਚ ਆਪਣੇ ਘਰ ਖਰੀਦਣ ਦਾ ਸੁਫ਼ਨਾ ਦੇਖ ਰਹੇ ਲੋਕਾਂ ਨੂੰ ਹੋਮ ਲੋਨ 'ਤੇ ਵਿਆਜ ਰਾਹਤ ਦੇਣ ਲਈ ਅਗਲੇ ਮਹੀਨੇ ਯਾਨੀ ਸਤੰਬਰ ਵਿੱਚ ਇੱਕ ਸਕੀਮ ਲਿਆਂਦੀ ਜਾਵੇਗੀ। ਹਰਦੀਪ ਪੁਰੀ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਇਸ ਯੋਜਨਾ ਦੀ ਰੂਪ ਰੇਖਾ ਤਿਆਰ ਕੀਤੀ ਜਾ ਰਹੀ ਹੈ। ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੇ ਸਕੱਤਰ ਮਨੋਜ ਜੋਸ਼ੀ ਨੇ ਕਿਹਾ, "ਸ਼ਹਿਰਾਂ ਵਿੱਚ ਘਰ ਖਰੀਦਣ ਦਾ ਸੁਫ਼ਨਾ ਦੇਖ ਰਹੇ ਲੋਕਾਂ ਨੂੰ ਕਰਜ਼ੇ 'ਤੇ ਵਿਆਜ ਵਿੱਚ ਰਾਹਤ ਦੇਣ ਦੀ ਯੋਜਨਾ ਸਤੰਬਰ ਦੇ ਮਹੀਨੇ ਸ਼ੁਰੂ ਕੀਤੀ ਜਾਵੇਗੀ।"
ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ ਜਾਣ ਵਾਲੇ ਸਾਵਧਾਨ, 3 ਦਿਨ ਬੰਦ ਰਹੇਗੀ ਦਿੱਲੀ! ਜਾਣੋ ਕਿਉਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਤੰਤਰਤਾ ਦਿਵਸ 'ਤੇ ਦਿੱਤੇ ਆਪਣੇ ਭਾਸ਼ਣ ਵਿੱਚ ਸ਼ਹਿਰਾਂ ਵਿੱਚ ਰਹਿਣ ਵਾਲੇ ਮੱਧਵਰਗੀ ਪਰਿਵਾਰਾਂ, ਜਿਨ੍ਹਾਂ ਕੋਲ ਆਪਣਾ ਘਰ ਨਹੀਂ ਹੈ, ਲਈ ਇਕ ਯੋਜਨਾ ਦਾ ਐਲਾਨ ਕੀਤਾ ਸੀ। ਲਾਲ ਕਿਲੇ 'ਤੇ ਆਪਣੇ ਸੰਬੋਧਨ 'ਚ ਪੀਐੱਮ ਮੋਦੀ ਨੇ ਕਿਹਾ ਸੀ ਕਿ, ''ਮੱਧਵਰਗੀ ਪਰਿਵਾਰ ਸ਼ਹਿਰਾਂ 'ਚ ਆਪਣੇ ਘਰ ਹੋਣ ਦਾ ਸੁਫ਼ਨਾ ਦੇਖਦੇ ਹਨ। ਅਸੀਂ ਜਲਦੀ ਹੀ ਇਸ ਲਈ ਇੱਕ ਯੋਜਨਾ ਲੈ ਕੇ ਆਵਾਂਗੇ।" ਉਨ੍ਹਾਂ ਨੇ ਕਿਹਾ ਸੀ, "ਅਸੀਂ ਕਿਰਾਏ ਦੇ ਮਕਾਨਾਂ, ਅਣਅਧਿਕਾਰਤ ਬਸਤੀਆਂ ਅਤੇ ਝੁੱਗੀਆਂ ਵਿੱਚ ਆਪਣੇ ਘਰ ਬਣਾਉਣ ਲਈ ਰਹਿਣ ਵਾਲੇ ਪਰਿਵਾਰਾਂ ਨੂੰ ਬੈਂਕ ਕਰਜ਼ਿਆਂ 'ਤੇ ਵਿਆਜ ਰਾਹਤ ਦੇਣ ਦਾ ਫ਼ੈਸਲਾ ਕੀਤਾ ਹੈ।"
ਇਹ ਵੀ ਪੜ੍ਹੋ : ਰੱਖੜੀ ਮੌਕੇ ਮੋਦੀ ਸਰਕਾਰ ਦਾ ਵੱਡਾ ਤੋਹਫ਼ਾ, 200 ਰੁਪਏ ਸਸਤਾ ਹੋਇਆ LPG ਸਲੰਡਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8