ਘਰ ਦੀ ਰਜਿਸਟਰੀ ਨਾਲ ਨਿਰਮਾਣ ਤੱਕ ਇਹ ਹੋਵੇਗਾ ਬਦਲਾਅ

Sunday, Jul 02, 2017 - 11:00 AM (IST)

ਘਰ ਦੀ ਰਜਿਸਟਰੀ ਨਾਲ ਨਿਰਮਾਣ ਤੱਕ ਇਹ ਹੋਵੇਗਾ ਬਦਲਾਅ

ਨਵੀਂ ਦਿੱਲੀ—ਜਦੋਂ ਤੋਂ ਜੀ.ਐੱਸ.ਟੀ ਲਾਗੂ ਹੋਣ ਦੀ ਗੱਲ ਚੱਲ ਰਹੀ ਹੈ, ਉਦੋਂ ਤੋਂ ਹੀ ਲੋਕਾਂ ਦੇ ਮਨਾਂ 'ਚ ਕਈ ਸਵਾਲ ਉੱਠ ਰਹੇ ਹਨ। ਮੇਰੇ ਘਰ ਦਾ ਕੀ ਹੋਵੇਗਾ? ਮੇਰੀ ਕਾਰ ਦਾ ਕੀ ਹੋਵੇਗਾ? ਇਨ੍ਹਾਂ ਸਵਾਲਾਂ ਦੇ ਜਵਾਬ ਲੋਕ ਲੱਭ ਰਹੇ ਹਨ। ਬਾਜ਼ਾਰ 'ਚ ਆਈਆਂ ਕਈ ਤਰ੍ਹਾਂ ਦੀਆਂ ਪੇਸ਼ਕਸ਼ਾਂ ਕਾਰਨ ਲੋਕ ਇਹ ਸੋਚ ਰਹੇ ਹਨ ਕਿ ਇਹ ਬਹੁਤ ਹੀ ਗੁੰਝਲਦਾਰ ਹੈ ਪਰ ਤੁਸੀਂ ਸਵਾਲਾਂ ਤੋਂ ਘਬਰਾਓ ਨਾ ਸਗੋਂ ਉਨ੍ਹਾਂ ਦਾ ਸਾਹਮਣਾ ਕਰੋ। ਇਹ ਇੰਨਾ ਗੁੰਝਲਦਾਰ ਵੀ ਨਹੀਂ ਹੈ, ਇਸ 'ਚ ਕੁਝ ਮੁਸ਼ਕਿਲਾਂ ਹਨ ਤਾਂ ਕੁਝ ਸਹੂਲਤਾਂ ਵੀ ਹਨ। ਇਸ 'ਚ ਜੇ ਕੁਝ ਵਸਤਾਂ ਮਹਿੰਗੀਆਂ ਹੋ ਰਹੀਆਂ ਹਨ ਤਾਂ ਕੁਝ ਸਸਤੀਆਂ ਵੀ ਹੋ ਰਹੀਆਂ ਹਨ। ਆਓ ਜਾਣਦੇ ਹਾਂ ਕਿ ਸਾਡੀਆਂ ਲੋੜਾਂ 'ਤੇ ਇਸ ਦਾ ਕੀ ਅਸਰ ਪਵੇਗਾ।
-ਘਰ ਦੀ ਰਜਿਸਟਰੀ ਨਾਲ ਨਿਰਮਾਣ ਤੱਕ ਇਹ ਹੋਵੇਗਾ ਬਦਲਾਅ
ਸਵਾਲ- ਮੈ ਘਰ ਬਣਾ ਰਿਹਾ ਹੈ। ਕਈ ਕੰਮ ਬਾਕੀ ਹਨ। ਜੀ.ਐੱਸ.ਟੀ 'ਚ ਮੈਨੂੰ ਕੀ ਫਾਇਦਾ ਹੋ ਸਕਦਾ ਹੈ?
ਜਵਾਬ—ਵਰਟੀਕਲ ਬੋਰਡ, ਪਲਾਈ, ਟਾਇਲਜ਼ 'ਤੇ ਟੈਕਸ ਵਧੇਗਾ, ਪੇਂਟ, ਪੁੱਟੀ, ਸੈਰਾਮਿਕਸ, ਵਾਰਨਿਸ਼, ਸਟੀਲ ਪਾਈਪ, ਵਾਲ ਪੇਪਰ, ਐੱਲ.ਈ.ਡੀ ਫਿਕਸਚਰ. ਲਾਈਟ ਫਿਟਿੰਗਜ਼ 'ਤੇ ਟੈਕਸ ਰੇਟ 'ਚ ਕੁਝ ਕਮੀ ਆਏਗੀ। ਤੁਹਾਨੂੰ ਖੁਦ ਹਿਸਾਬ ਲਾਉਣਾ ਪਵੇਗਾ ਕਿ ਤੁਹਾਡੇ ਘਰ ਬਣਵਾਉਣ 'ਚ ਕਿਸ ਚੀਜ਼ ਦੀ ਵਰਤੋਂ ਜ਼ਿਆਦਾ ਹੋ ਰਹੀ ਹੈ।
ਸਵਾਲ
ਹਾਊੁਸਿੰਗ ਸੋਸਾਇਟੀ 'ਚ ਮੇਂਟੀਨੈਂਸ ਚਾਰਜ ਦੇ ਰੂਪ 'ਚ 135 ਫਲੈਟ ਮਾਲਕਾਂ ਤੋਂ ਹਰ ਸਾਲ ਕੁਝ 19 ਲੱਖ ਰੁਪਏ ਆਉਂਦੇ ਹਨ। ਕੀ ਅਸੀਂ ਜੀ.ਐੱਸ.ਟੀ 'ਚ ਆਵਾਂਗੇ? ਜੇ ਮੈਂਟੀਨੈਂਸ ਵਧਾਉਣ ਨਾਲ ਸਾਲਾਨਾ ਰਾਸ਼ੀ 21 ਲੱਖ ਹੋ ਜਾਵੇਗੀ ਤਾਂ ਕੀ ਫਰਕ ਪਵੇਗਾ?
ਜਵਾਬ
ਹਾਊਸਿੰਗ ਸੋਸਾਇਟੀ ਆਪਣੇ ਮੈਂਬਰਾਂ ਨੂੰ ਸੇਵਾ ਦਿੰਦੀ ਹੈ ਤਾਂ ਉਸ ਦੇ ਲਈ ਇਹ ਵਿਵਸਥਾ ਹੈ-ਸਾਲਾਨਾ ਟਰਨਓਵਰ 20 ਲੱਖ ਤੋਂ ਵੱਧ ਹੋਣ 'ਤੇ ਤੁਹਾਨੂੰ ਜੀ.ਐੱਸ.ਟੀ ਰਜਿਸਟ੍ਰੇਸ਼ਨ ਲੈਣੀ ਪਵੇਗੀ ਅਤੇ ਟੈਕਸ ਭਰਨਾ ਪਵੇਗਾ ਪਰ ਪ੍ਰਤੀ ਮੈਂਬਰ ਕੰਟਰੀਬਿਊਸ਼ਨ 5 ਹਜ਼ਾਰ ਰੁਪਏ ਪ੍ਰਤੀ ਮਹੀਨੇ ਤੱਕ ਹੈ ਤਾਂ ਉਸ ਰਕਮ 'ਤੇ ਜੀ.ਐੱਸ.ਟੀ ਨਹੀਂ ਲੱਗੇਗਾ।
ਸਵਾਲ
ਮੈਂ ਹੁਣ ਫਲੈਟ ਖਰੀਦਿਆ ਹੈ, ਰਜਿਸਟਰੀ ਕਰਵਾਉਣੀ ਹੈ। ਜੀ.ਐੱਸ.ਟੀ ਤੋਂ ਬਾਅਦ ਅਤੇ ਪਹਿਲਾਂ ਕਿੰਨਾ ਫਰਕ ਪਵੇਗਾ?
ਜਵਾਬ-

ਰਜਿਸਟਰੀ ਦੀ ਫੀਸ ਜੀ.ਐੱਸ.ਟੀ ਦੇ ਘੇਰੇ ਤੋਂ ਬਾਹਰ ਹੈ, ਇਸ ਲਈ ਤੁਹਾਡੇ ਇਲਾਕੇ 'ਚ ਰਜਿਸਟਰੀ 'ਤੇ ਓਨਾ ਹੀ ਖਰਚ ਹੋਵੇਗਾ, ਜਿੰਨਾ ਪਹਿਲਾਂ ਸੀ।
ਸਵਾਲ
ਅਸੀਂ ਬਣ ਰਹੀ ਬਿਲਡਿੰਗ 'ਚ ਘਰ ਲਿਆ ਹੈ। ਬਿਲਡਰ ਨੂੰ ਅੱਧਾ ਭੁਗਤਾਨ ਕਰ ਚੁੱਕਾ ਹਾਂ। ਕੀ ਜੀ.ਐੱਸ.ਟੀ ਨਾਲ ਬਾਕੀ ਭੁਗਤਾਨ 'ਤੇ ਕੋਈ ਫਾਇਦਾ ਹੋਵੇਗਾ?
ਜਵਾਬ
1 ਜੁਲਾਈ ਤੋਂ ਬਾਅਦ ਜੋ ਵੀ ਭੁਗਤਾਨ ਕਰੋਗੇ, ਉਸ 'ਤੇ 12 ਫੀਸਦੀ ਟੈਕਸ ਲੱਗੇਗਾ। ਅਜੇ ਸਰਵਿਸ ਟੈਕਸ, ਉਸ 'ਤੇ 12 ਫੀਸਦੀ ਟੈਕਸ ਲੱਗੇਗਾ। ਅਜੇ ਸਰਵਿਸ ਟੈਕਸ ਅਤੇ ਵੈਟ ਮਿਲਾ ਕੇ 5.5-6 ਫੀਸਦੀ ਹੈ ਪਰ ਬਿਲਡਰ ਨੂੰ ਇਨਪੁੱਟ ਕ੍ਰੈਡਿਟ ਵੀ ਮਿਲੇਗਾ। ਮਤਲਬ ਇਹ ਕੇਸਟਰੱਕਸ਼ਨ 'ਚ ਇਸਤੇਮਾਲ ਚੀਜ਼ਾਂ 'ਤੇਂ ਜਿੰਨਾ ਟੈਕਸ ਭਰੇਗਾ, ਉਸਦੀ ਟੈਕਸ ਦੇਣਦਾਰੀ ਓਨੀ ਹੀ ਘੱਟ ਹੋਵੇਗੀ, ਉਸ ਦਾ ਖਰਚ ਘਟੇਗਾ। ਸਰਕਾਰ ਦਾ ਮੰਨਣਾ ਹੈ ਕਿ ਬਿਲਡਰ ਕੀਮਤ ਘਟਾਉਣਗੇ।
ਸਵਾਲ
ਫਲੈਟ ਬੁੱਕ ਕੀਤਾ ਹੈ। ਅਜੇ 90 ਫੀਸਦੀ ਭੁਗਤਾਨ ਬਾਕੀ ਹੈ । ਜੀ.ਐੱਸ.ਟੀ ਤੋਂ ਬਾਅਦ ਕੀ ਫਾਇਦੇ ਮਿਲਣਗੇ?
ਜਵਾਬ
ਜੀ ਐੱਸ ਟੀ ਵਿਚ ਬਿਲਡਰ ਨੂੰ ਭੁਗਤਾਨ 'ਤੇ 12 ਫੀਸਦੀ ਟੈਕਸ ਲੱਗੇਗਾ ਪਰ ਬਿਲਡਰ ਨੂੰ ਕਸਟਰੱਕਸ਼ਨ ਮਟੀਰੀਅਲ 'ਤੇ ਟੈਕਸ ਕ੍ਰੈਡਿਟ ਮਿਲੇਗਾ। ਇਸ ਨਾਲ ਖਰਚੇ ਘਟਣਗੇ। ਉਸ ਨੂੰ ਕੀਮਤ ਘਟਾਉਣ ਲਈ ਕਹੋ। ਸਰਕਾਰ ਵੀ ਇਹੀ ਗੱਲ ਕਹਿ ਰਹੀ ਹੈ।
ਸਵਾਲ
ਜੀ.ਐੱਸ.ਟੀ 'ਚ ਟੈਕਸ ਕਿਵੇ ਜਮ੍ਹਾ ਕਰਾਵਾਂਗੇ?
ਜਵਾਬ
ਟੈਕਸ ਆਨਲਾਈਨ ਜਮ੍ਹਾ ਕਰਾਉਣਾ ਪਵੇਗਾ। ਟੈਕਸ ਲਾਇਬਿਲਟੀ 10 ਹਜ਼ਾਰ ਰੁਪਏ ਤੱਕ ਹੈ ਤਾਂ ਕੈਸ਼ ਨੀ ਜਮ੍ਹਾ ਕਰਵਾ ਸਕਦੇ ਹੋ।
ਸਵਾਲ
ਮੈ ਘਰ ਕਿਰਾਏ 'ਤੇ ਦਿੱਤਾ ਹੈ। ਉਸ 'ਤੇ ਵੀ ਜੀ.ਐੱਸ.ਟੀ ਲੱਗੇਗਾ? 'ਤੇ ਕਿੰਨਾ
ਜਵਾਬ 
ਨਿੱਜੀ ਰਿਹਾਇਸ਼ੀ ਰੈਂਟਲ ਆਮਦਨ 'ਤੇ ਜੀ.ਐੱਸ.ਟੀ ਲਾਗੂ ਨਹੀਂ ਹੋਵੇਗਾ ਪਰ ਫਲੈਟ ਕਮਰਸ਼ੀਅਲ ਵਰਤੋਂ ਕਿਰਾਏ 'ਤੇ ਦਿੱਤਾ ਗਿਆ ਹੈ ਤਾਂ ਉਸ 'ਤੇ 18 ਫੀਸਦੀ ਟੈਕਸ ਭਰਨਾ ਪਵੇਗਾ।


Related News