ਇਸ ਵਾਰ ਮਨਾਵਾਂਗੇ ਹਿੰਦੁਸਤਾਨੀ ਦੀਵਾਲੀ, ਭਾਰਤੀ ਕਾਰੀਗਰ ਦੇਣਗੇ ਚੀਨੀ ਸਾਮਾਨ ਨੂੰ ਮਾਤ

10/22/2020 9:09:57 AM

ਨਵੀਂ ਦਿੱਲੀ (ਇੰਟ.) – ਇਸ ਸਾਲ ਦੀ ਦੀਵਾਲੀ ਕੁਝ ਖਾਸ ਹੋਵੇਗੀ। ਚੀਨੀ ਸਾਮਾਨ ਨੂੰ ਮਾਤ ਦੇਣ ਲਈ ਇਸ ਵਾਰ ਭਾਰਤੀ ਕਾਰੀਗਰ ਆਪਣੇ ਦੇਸ਼ ਦੀ ਮਿੱਟੀ ਨਾਲ ਵਧੀਆ ਦੀਵੇ ਅਤੇ ਬੰਦਨਵਾਰ ਤਿਆਰ ਕਰ ਰਹੇ ਹਨ। ਇਸ ਨੂੰ ਦੇਸ਼ ਭਰ ਦੇ ਬਾਜ਼ਾਰਾਂ ’ਚ ਵੀ ਭਿਜਵਾਉਣ ਦੀ ਵਿਵਸਥਾ ਹੋ ਰਹੀ ਹੈ। ਦਰਅਸਲ ਵਪਾਰੀਆਂ ਦੇ ਸੰਗਠਨ ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਨੇ ਇਸ ਸਾਲ ਦੀਵਾਲੀ ਮਨਾਉਣ ਦੀ ਥਾਂ ਹਿੰਦੁਸਤਾਨੀ ਦੀਵਾਲੀ ਮਨਾਉਣ ਲਈ ਕਿਹਾ ਹੈ। ਇਸ ਲਈ ਤਿਆਰੀ ਚੱਲ ਰਹੀ ਹੈ।

ਕੈਟ ਦਾ ਕਹਿਣਾ ਹੈ ਕਿ ਦੇਸ਼ ਭਰ ’ਚ ਭਾਰਤੀ ਸਾਮਾਨ ਦੀ ਆਸਾਨ ਉਪਲਬਧਤਾ ਨੂੰ ਲੈ ਕੇ ਵਿਆਪਕ ਤਿਆਰੀ ਪੂਰੀ ਕਰ ਲਈ ਗਈ ਹੈ। ਹੁਣ ਤਿਓਹਾਰੀ ਨਾਲ ਜੁੜੇ ਸਾਮਾਨਾਂ ਦੀ ਵਰਚੁਅਲ ਪ੍ਰਦਰਸ਼ਨੀ ਲਗਾਈ ਜਾਵੇਗੀ। ਦੇਸ਼ ਭਰ ਦੇ ਬਾਜ਼ਾਰਾਂ ’ਚ ਬਣੇ ਖਾਸ ਸਟਾਲਸ ਅਤੇ ਆਨਲਾਈਨ ਪਲੇਟਫਾਮ ਰਾਹੀਂ ਦੇਸ਼ ਦੇ ਹਰੇਕ ਸ਼ਹਿਰ ’ਚ ਵਪਾਰਕ ਸੰਗਠਨਾਂ ਦੇ ਮਾਧਿਅਮ ਰਾਹੀਂ ਇਹ ਸਾਮਾਨ ਉਪਲਬਧ ਕਰਵਾਏ ਜਾਣਗੇ।

ਕੈਟ ਦਾ ਕਹਿਣਾ ਹੈ ਕਿ ਉਨ੍ਹਾਂ ਨੇ 2 ਮਹੀਨੇ ਪਹਿਲਾਂ ਤੋਂ ਹੀ ਦੇਸ਼ ਭਰ ਦੇ ਵਪਾਰਕ ਸੰਗਠਨਾਂ ਨੂੰ ਚੌਕਸ ਕਰ ਦਿੱਤਾ ਸੀ। ਇਨ੍ਹਾਂ ਸੰਗਠਨਾਂ ਨੇ ਆਪਣੇ-ਆਪਣੇ ਖੇਤਰ ਦੇ ਘੁਮਿਆਰ, ਸ਼ਿਲਪਕਾਰ, ਕਾਰੀਗਰ, ਮੂਰਤੀਕਾਰ ਅਤੇ ਕਲਾਕਾਰਾਂ ਨੂੰ ਚਿੰਨ੍ਹਿਤ ਕਰ ਕੇ ਉਨ੍ਹਾਂ ਤੋਂ ਵੱਡੀ ਗਿਣਤੀ ’ਚ ਦੀਵਾਲੀ ਨਾਲ ਜੁੜੇ ਸਾਮਾਨਾਂ ਨੂੰ ਬਣਵਾਉਣਾ ਸ਼ੁਰੂ ਕੀਤੀ। ਇਸ ਤੋਂ ਪਹਿਲਾਂ ਇਹ ਦੇਖ ਲਿਆ ਗਿਆ ਕਿ ਕਿਸ ਵਸਤੂ ਦੀ ਮਾਰਕੀਟ ’ਚ ਮੰਗ ਹੈ। ਉਸੇ ਦੇ ਹਿਸਾਬ ਨਾਲ ਨਿਰਮਾਣ ਕੰਮ ਕਰਵਾਉਣ ਦਾ ਨਿਰਦੇਸ਼ ਦਿੱਤਾ ਗਿਆ ਸੀ। ਹੁਣ ਇਹੀ ਵਪਾਰੀ ਸੰਗਠਨ ਇਨ੍ਹਾਂ ਸਾਮਾਨਾਂ ਨੂੰ ਆਮ ਜਨਤਾ ਤੱਕ ਪਹੁੰਚਾਉਣ ਦਾ ਕੰਮ ਕਰ ਰਹੇ ਹਨ।

ਜਿਨ੍ਹਾਂ ਨੂੰ ਅਸੀਂ ਭੁਲਾ ਚੁੱਕੇ ਸੀ, ਉਹ ਬਣਾ ਰਹੇ ਹਨ ਸਾਮਾਨ

ਕੈਟ ਦੇ ਕੌਮੀ ਪ੍ਰਧਾਨ ਬੀ. ਸੀ. ਭਰਤੀਆ ਅਤੇ ਕੌਮੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਦੱਸਿਆ ਕਿ ਦੀਵਾਲੀ ਨਾਲ ਜੁੜੇ ਸਾਰੇ ਸਾਮਾਨ ਜਿਵੇਂ ਦੀਵੇ, ਮੋਮਬੱਤੀ, ਬਿਜਲੀ ਦੀਆਂ ਲੜੀਆਂ, ਬਿਜਲੀ ਦੇ ਰੰਗ-ਬਿਰੰਗੇ ਬਲਬ, ਬੰਦਨਵਾਰ, ਘਰਾਂ ਨੂੰ ਸਜਾਉਣ ਦੇ ਦੂਜੇ ਸਾਮਾਨ, ਰੰਗੋਲੀ, ਸ਼ੁੱਭ-ਲਾਭ ਦੇ ਚਿੰਨ੍ਹ, ਪੂਜਾ ਸਮੱਗਰੀ ਆਦਿ ਸਭ ਕੁਝ ਇਸ ਵਾਰ ਭਾਰਤੀ ਹੋਵੇਗੀ। ਇਸ ਨੂੰ ਉਹ ਕਾਰੀਗਰ ਬਣਾ ਰਹੇ ਹਨ, ਜਿਨ੍ਹਾਂ ਨੂੰ ਅਸੀਂ ਭੁਲਾ ਦਿੱਤੀ ਸੀ। ਇਨ੍ਹਾਂ ’ਚ ਔਰਤਾਂ ਵੀ ਵੱਡੀ ਗਿਣਤੀ ’ਚ ਸ਼ਾਮਲ ਹਨ। ਕੈਟ ਦੇਸ਼ ਦੇ ਸਭ ਤੋਂ ਹੇਠਲੇ ਵਰਗ ਦੇ ਲੋਕਾਂ ਨੂੰ ਆਤਮ ਨਿਰਭਰ ਬਣਾਉਣ, ਦੇਸ਼ ਦੀਆਂ ਔਰਤਾਂ ਦੇ ਸਸ਼ਕਤੀਕਰਣ ਲਈ ਅਤੇ ਦੇਸ਼ ਤੋਂ ਚੀਨੀ ਸਾਮਾਨਾਂ ਦੇ ਪੂਰੀ ਤਰ੍ਹਾਂ ਖਾਤਮੇ ਲਈ ਲਗਾਤਾਰ ਯਤਨਸ਼ੀਲ ਹੈ।

ਖਾਸ ਆਕਰਸ਼ਣ

ਘਰਾਂ ਦੇ ਦਰਵਾਜ਼ਿਆਂ ’ਤੇ ਸਜਣ ਵਾਲੇ ਬੰਦਨਵਾਰ ਇਸ ਸਾਲ ਦੀ ਦੀਵਾਲੀ ਦਾ ਮੁੱਖ ਆਕਰਸ਼ਣ ਹੋਣਗੇ। ਪਹਿਲਾਂ ਚੀਨ ’ਚ ਸਸਤੀਆਂ ਸਮੱਗਰੀਆਂ ਨਾਲ ਬਣੇ ਬੰਦਨਵਾਰ ਭਾਰਤ ਪਹੁੰਚਦੇ ਤਾਂ ਸਨ ਪਰ ਨਾ ਤਾਂ ਉਨ੍ਹਾਂ ’ਚ ਉਹ ਤਾਜ਼ਗੀ ਹੁੰਦੀ ਸੀ ਅਤੇ ਨਾ ਹੀ ਰੇਜ਼। ਪਰ ਇਸ ਸਾਲ ਇਹ ਦੇਸੀ ਬੰਦਨਵਾਰ ਹੇਰ ਰੇਜ਼ ਅਤੇ ਡਿਜਾਈਨ ’ਚ ਉਪਲਬਧ ਹਨ। ਜ਼ਿਆਦਾਤਰ ਮਹਿਲਾ ਕਾਰੀਗਰਾਂ ਦੇ ਹੱਥੋਂ ਬਣੇ ਇਹ ਬੰਦਨਵਾਰ 100 ਰੁਪਏ ਤੋਂ ਸ਼ੁਰੂ ਹੋ ਕੇ 2,000 ਰੁਪਏ ਤੱਕ ਵਿਕ ਰਹੇ ਹਨ। ਇਨ੍ਹਾਂ ਦੀ ਖੂਬਸੂਰਤੀ ਦੇਖਦੇ ਹੀ ਬਣਦੀ ਹੈ। ਇਨ੍ਹਾਂ ’ਚ ਨਾ ਸਿਰਫ ਗੋਟਾ, ਮੋਤੀ ਆਦਿ ਦੇ ਕੰਮ ਕੀਤੇ ਗਏ ਹਨ ਸਗੋਂ ਇਸ ’ਚ ਸ਼ੁੱਭ-ਲਾਭ, ਲਕਸ਼ਮੀ-ਗਣੇਸ਼, ਕਲਸ਼ ਆਦਿ ਬਣੇ ਹੋਏ ਹਨ। ਭਾਰਤੀ ਦੀਵਾਲੀ ’ਤੇ ਇਹ ਦੇਸੀ ਬੰਦਨਵਾਰ ਘਰਾਂ ਦੀ ਸ਼ੋਭਾ ਦੁੱਗਣੀ ਕਰਨ ਦੇ ਨਾਲ-ਨਾਲ ਕਿਸੇ ਗਰੀਬ ਕਾਰੀਗਰ ਦੇ ਘਰ ਨੂੰ ਵੀ ਰੌਸ਼ਨ ਕਰਨ ਦਾ ਕੰਮ ਕਰਨਗੇ।

ਡਿਜਾਈਨਰ ਦੇਸੀ ਦੀਵੇ

ਦੀਵਿਆਂ ਤੋਂ ਬਿਨਾਂ ਦੀਵਾਲੀ ਅਧੂਰੀ ਰਹਿੰਦੀ ਹੈ। ਦੇਵੀ ਲਕਸ਼ਮੀ ਦੇ ਸ਼ੁੱਭ ਆਗਮਨ ਨੂੰ ਪ੍ਰਕਾਸ਼ਿਤ ਕਰਨ ਅਤੇ ਘਰਾਂ ਤੋਂ ਨਕਾਰਾਤਮਕ ਊਰਜਾ ਨੂੰ ਦੂਰ ਭਜਾਉਣ ਲਈ ਦੀਵਾਲੀ ’ਤੇ ਦੀਵਿਆਂ ਨੂੰ ਖਾਸ ਤੌਰ ’ਤੇ ਸਜਾਇਆ ਜਾਂਦਾ ਹੈ। ਇਸ ਸਾਲ ਦੇਸੀ ਘੁਮਿਆਰਾਂ ਨੇ ਮਹਿਲਾ ਕਾਰੀਗਰਾਂ ਦੇ ਨਾਲ ਮਿਲ ਕੇ ਦੀਵਿਆਂ ਦੀ ਸੁੰਦਰਤਾ ’ਚ ਚਾਰ ਚੰਨ ਲਗਾ ਦਿੱਤੇ ਹਨ। ਮਿੱਟੀ ਤੋਂ ਬਣੇ ਪਾਰੰਪਰਿਕ ਦੀਵਿਆਂ ਦੀ ਰੇਜ਼ ਇਸ ਸਾਲ ਕੁਝ ਖਾਸ ਹੈ। ਨਾਲ ਹੀ ਵੱਖ-ਵੱਖ ਧਾਤੂਆਂ ਤੋਂ ਬਣੇ ਡਿਜਾਈਨਰ ਲਾਈਟਸ ਦੀ ਇਕ ਵੱਡੀ ਅਤੇ ਆਕਰਸ਼ਕ ਰੇਂਜ਼ ਬਾਜ਼ਾਰਾਂ ਅਤੇ ਆਨਲਾਈਨ ਪਲੇਟਫਾਰਮ ’ਤੇ ਮੌਜੂਦ ਹੈ। ਲੰਮੇ ਸਮੇਂ ਤੋਂ ਇਸ ਕਾਰੋਬਾਰ ਨਾਲ ਜੁੜੀ ਸ਼ਰਧਾ ਨੇਗੀ ਦਾ ਮੰਨਣਾ ਹੈ ਕਿ ਦੇਸੀ ਦੀਵੇ ਅਤੇ ਲਾਈਟਸ ਚੀਨ ਤੋਂ ਕਾਫੀ ਵੱਖਰੇ ਹੋਣਗੇ ਕਿਉਂਕਿ ਇਸ ’ਚੋਂ ਦੇਸ਼ ਭਗਤੀ ਦੀ ਭਾਵਨਾ ਝਲਕਦੀ ਹੈ।


Harinder Kaur

Content Editor

Related News