ਇਸ ਵਾਰ ਤਾਲਾਬੰਦੀ ’ਚ ਨਹੀਂ ਹੋਵੇਗੀ ਜ਼ਰੂਰੀ ਚੀਜ਼ਾਂ ਦੀ ਘਾਟ, ਚੁਣੋਤੀਆਂ ਨਾਲ ਨਜਿੱਠਣ ਲਈ ਤਿਆਰ ਕੰਪਨੀਆਂ
Monday, Apr 19, 2021 - 11:27 AM (IST)
ਨਵੀਂ ਦਿੱਲੀ(ਮਿੰ.) - ਕੋਰੋਨਾ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਮਹਾਰਾਸ਼ਟਰ ’ਚ 15 ਦਿਨ ਦਾ ਕਰਫਿਊ ਐਲਾਨੇ ਜਾਣ ਅਤੇ ਕੁਝ ਹੋਰ ਸੂਬਿਆਂ ’ਚ ਵੱਖ-ਵੱਖ ਤਰ੍ਹਾਂ ਦੀਆਂ ਪਾਬੰਦੀਆਂ ਲਾਏ ਜਾਣ ਦਰਮਿਆਨ ਰੋਜ਼ਾਨਾ ਦੀ ਵਰਤੋਂ ਦਾ ਸਾਮਾਨ ਵੇਚਣ ਵਾਲੀਆਂ ਫਾਸਟ-ਮੂਵਿੰਗ ਕੰਜ਼ਿਊਮਰ ਗੁਡਸ (ਐੱਫ. ਐੱਮ. ਸੀ. ਜੀ.) ਕੰਪਨੀਆਂ ਨੇ ਉਤਪਾਦਾਂ ਦੀ ਬਿਨਾਂ ਕਿਸੇ ਰੁਕਾਵਟ ਦੇ ਸਪਲਾਈ ਜਾਰੀ ਰੱਖਣ ਦਾ ਭਰੋਸਾ ਦਿੱਤਾ ਹੈ। ਆਈ. ਟੀ. ਸੀ., ਪਾਰਲੇ ਪ੍ਰੋਡਕਟਸ, ਸੀ. ਜੀ. ਕਾਰਪ, ਮੇਰਿਕੋ ਅਤੇ ਇਮਾਮੀ ਵਰਗੀਆਂ ਕੰਪਨੀਆਂ ਨੇ ਸਰਕਾਰ ਨੂੰ ਭਰੋਸਾ ਦਿਵਾਇਆ ਹੈ ਕਿ ਪਿਛਲੇ ਸਾਲ ਲਾਗੂ ਤਾਲਾਬੰਦੀ ਦੇ ਤਜਰਬੇ ਦੀ ਵਰਤੋਂ ਕਰ ਕੇ ਉਹ ਜ਼ਰੂਰੀ ਉਤਪਾਦਾਂ ਦੀ ਸਪਲਾਈ ਜਾਰੀ ਰੱਖਣ ’ਚ ਸਮਰੱਥ ਹੋਣਗੀਆਂ।
ਇਹ ਵੀ ਪੜ੍ਹੋ : ਸੋਨਾ ਫਿਰ ਪਾਰ ਕਰੇਗਾ 50000 ਰੁਪਏ ਦਾ ਭਾਅ!
ਮਹਾਰਾਸ਼ਟਰ ਨੇ ਪੂਰੇ ਸੂਬੇ ’ਚ ਕਰਫਿਊ ਲਾ ਦਿੱਤਾ ਹੈ। ਇਸ ਦੇ ਤਹਿਤ ਵੱਖ-ਵੱਖ ਜਨਤਕ ਗਤੀਵਿਧੀਆਂ ’ਤੇ ਸਖਤੀ ਨਾਲ ਪਾਬੰਦੀ ਲਾਈ ਗਈ ਹੈ। ਹਾਲਾਂਕਿ ਸੂਬਾ ਸਰਕਾਰ ਨੇ ਪੂਰੀ ਤਰ੍ਹਾਂ ਤਾਲਾਬੰਦੀ ਲਾਉਣ ਦਾ ਐਲਾਨ ਨਹੀਂ ਕੀਤਾ ਹੈ। ਸੂਬਾ ਸਰਕਾਰ ਦੇ ਇਸ ਕਦਮ ਦਾ ਮਕਸਦ ਸੂਬੇ ’ਚ ਤੇਜ਼ੀ ਨਾਲ ਵਧਦੇ ਕੋਰੋਨਾ ਵਾਇਰਸ ਦੇ ਮਾਮਲਿਆਂ ’ਤੇ ਲਗਾਮ ਲਾਉਣਾ ਹੈ। ਪਾਰਲੇ ਪ੍ਰੋਡਕਟਸ ਦੇ ਸੀਨੀਅਰ ਵਿਭਾਗ ਮੁਖੀ ਮਇਅੰਕ ਸ਼ਾਹ ਨੇ ਕਿਹਾ ਕਿ ਪਿਛਲੇ ਸਾਲ ਤੋਂ ਕਾਫ਼ੀ ਕੁਝ ਸਿੱਖਿਆ ਹੈ। ਇਸ ਵਾਰ ਚੀਜਾਂ ਕਿਤੇ ਬਿਹਤਰ ਢੰਗ ਨਾਲ ਵਿਵਸਥਿਤ ਹੋਣਗੀਆਂ। ਕੰਪਨੀਆਂ ਨੇ ਅਜਿਹੀ ਸਥਿਤੀ ਨਾਲ ਨਜਿੱਠਣਾ ਸਿੱਖਿਆ ਹੈ।
ਇਸ ਦੇ ਨਾਲ ਹੀ ਸਰਕਾਰ ਨੇ ਵੀ ਇਸ ਗੱਲ ਨੂੰ ਸਮਝਿਆ ਹੈ ਕਿ ਉਹ ਜਦੋਂ ਤਾਲਾਬੰਦੀ ਦਾ ਐਲਾਨ ਕਰਦੇ ਹਨ ਤਾਂ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। ਆਈ. ਟੀ. ਸੀ. ਦੇ ਇਕ ਬੁਲਾਰੇ ਨੇ ਕਿਹਾ ਕਿ ਸਾਰੇ ਸਪਲਾਈ ਚੈਨਲਾਂ ’ਚ ਖਪਤਕਾਰਾਂ ਲਈ ਉਤਪਾਦਾਂ ਦੀ ਉਪਲਬਧਤਾ ਬਣੀ ਰਹੇ ਇਸ ਦੇ ਲਈ ਆਈ. ਟੀ. ਸੀ. ਨੇ ਜਰੂਰੀ ਕਦਮ ਚੁੱਕੇ ਹਨ। ਮਹਾਮਾਰੀ ਦੌਰਾਨ ਕੰਪਨੀ ਨੇ ਸੰਚਾਲਨ ਜਾਰੀ ਰੱਖਣ ਲਈ ਮਜ਼ਬੂਤ ਨੀਤੀਆਂ ਤਿਆਰ ਕੀਤੀਆਂ ਹਨ। ਬਾਜ਼ਾਰ ’ਚ ਕਿਸੇ ਵੀ ਤਰ੍ਹਾਂ ਦੀਆਂ ਰੁਕਾਵਟਾਂ ਅਤੇ ਉਤਰਾਅ-ਚੜ੍ਹਾਅ ਨਾਲ ਨਜਿੱਠਣ ਲਈ ਵੀ ਸੰਗਠਨਾਤਮਕ ਢਾਂਚੇ ਨੂੰ ਤਿਆਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਇਥੇ ਮਿਲ ਰਿਹੈ ਸਭ ਤੋਂ ਸਸਤਾ ਸੋਨੇ 'ਤੇ ਕਰਜ਼ਾ, ਜਾਣੋ ਟਾਪ-10 ਬੈਂਕਾਂ ਦੀ EMI ਅਤੇ ਹੋਰ ਜਾਣਕਾਰੀ
ਇਸ ਵਾਰ ਕੰਪਨੀਆਂ ਬਿਹਤਰ ਤਿਆਰੀ ’ਚ
ਮੇਰਿਕੋ ਦੇ ਬੁਲਾਰੇ ਨੇ ਵੀ ਕਿਹਾ ਕਿ ਇਸ ਵਾਰ ਕੰਪਨੀਆਂ ਬਿਹਤਰ ਤਿਆਰੀ ’ਚ ਹਨ। ਬੁਲਾਰੇ ਨੇ ਕਿਹਾ ਕਿ ਸਾਡੇ ਕੋਲ ਇਸ ਤਰ੍ਹਾਂ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਢੁੱਕਵੀਂ ਪ੍ਰਣਾਲੀ ਅਤੇ ਪ੍ਰਕਿਰਿਆ ਤਿਆਰ ਹੈ ਅਤੇ ਇਸ ਦੇ ਲਈ ਜ਼ਰੂਰੀ ਸਾਰੇ ਵਸੀਲੇ ਵੀ ਰੱਖੇ ਗਏ ਹਨ।
ਇਮਾਮੀ ਦੇ ਨਿਰਦੇਸ਼ਕ ਹਰਸ਼ ਵੀ. ਅੱਗਰਵਾਲ ਨੇ ਇਸ ਸੰਬੰਧ ’ਚ ਕਿਹਾ ਕਿ ਫਿਲਹਾਲ ਸਾਨੂੰ ਕਿਸੇ ਤਰ੍ਹਾਂ ਦੇ ਪ੍ਰਭਾਵ ਦਾ ਖਦਸ਼ਾ ਨਹੀਂ ਹੈ ਪਰ ਅਸੀਂ ਸਥਿਤੀ ’ਤੇ ਨਜ਼ਰ ਰੱਖੀ ਹੋਈ ਹੈ। ਉਥੇ ਹੀ ਸੀ. ਜੀ. ਕਾਰਪ ਦੇ ਗਲੋਬਲ ਪ੍ਰਬੰਧ ਨਿਰਦੇਸ਼ਕ ਵਰੁਣ ਚੌਧਰੀ ਨੇ ਕਿਹਾ ਕਿ ਖੇਤਰ ਵਿਸ਼ੇਸ਼, ਛੋਟੇ-ਛੋਟੇ ਇਲਾਕਿਆਂ ’ਚ ਲਾਕਡਾਊਨ ਲਾਏ ਜਾਣ ਅਤੇ ਜਨਤਕ ਸਿਹਤ ਨੂੰ ਬਚਾਉਣ ਦੇ ਵਾਸਤੇ ਕਰਫਿਊ ਲੱਗਣ ਨਾਲ ਐੱਫ. ਐੱਮ. ਸੀ. ਜੀ. ਸਮੇਤ ਕਈ ਉਦਯੋਗਾਂ ਨੂੰ ਸੰਚਾਲਨ ਸਬੰਧੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ : ਇਸ ਯੋਜਨਾ 'ਚ ਹਰ ਰੋਜ਼ ਲਗਾਓ ਬਸ 100 ਰੁਪਏ, ਦੇਖਦੇ ਹੀ ਦੇਖਦੇ ਬਣ ਜਾਣਗੇ 5 ਲੱਖ ਰੁਪਏ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।