ਵਿਆਜ ਦਰਾਂ ਵਧਾਉਣ ਦਾ ਇਹੀ ਹੈ ਸਹੀ ਸਮਾਂ, ਅੱਗੇ ਹੋਰ ਵਧੇਗਾ ਰੇਪੋ ਰੇਟ : RBI

Thursday, Jun 23, 2022 - 07:35 PM (IST)

ਵਿਆਜ ਦਰਾਂ ਵਧਾਉਣ ਦਾ ਇਹੀ ਹੈ ਸਹੀ ਸਮਾਂ, ਅੱਗੇ ਹੋਰ ਵਧੇਗਾ ਰੇਪੋ ਰੇਟ : RBI

ਨਵੀਂ ਦਿੱਲੀ (ਇੰਟ.)–ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਨੇ ਸਪੱਸ਼ਟ ਕਿਹਾ ਹੈ ਕਿ ਵਿਆਜ ਦਰਾਂ ’ਚ ਵਾਧੇ ਦਾ ਇਹੀ ਸਭ ਤੋਂ ਸਹੀ ਸਮਾਂ ਹੈ। ਆਰ. ਬੀ. ਆਈ. ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਮਹਿੰਗਾਈ ਹਾਲੇ ਸਭ ਤੋਂ ਵੱਡੀ ਚਿੰਤਾ ਹੈ ਅਤੇ ਇਸ ’ਤੇ ਕਾਬੂ ਪਾਉਣ ਲਈ ਰੇਪੋ ਰੇਟ ’ਚ ਵਾਧਾ ਕਰਨਾ ਜ਼ਰੂਰੀ ਹੈ। ਜੂਨ ਦੇ ਪਹਿਲੇ ਹਫਤੇ ’ਚ ਹੋਈ ਆਰ. ਬੀ. ਆਈ. ਦੀ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਦੀ ਬੈਠਕ ਦੇ ਮੁੱਖ ਅੰਸ਼ ਜਾਰੀ ਕਰਦੇ ਹੋਏ ਰਿਜ਼ਰਵ ਬੈਂਕ ਨੇ ਕਿਹਾ ਕਿ ਮਹਿੰਗਾਈ ਸਾਡੇ ਘੇਰੇ ਤੋਂ ਬਾਹਰ ਜਾ ਰਹੀ ਹੈ। ਇਸ ਨੂੰ ਵਾਪਸ ਹੇਠਾਂ ਲਿਆਉਣ ਲਈ ਵਿਆਜ ਦਰਾਂ ’ਚ ਵਾਧੇ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਸੀ। ਆਰ. ਬੀ. ਆਈ. ਵਲੋਂ ਜਾਰੀ ਐੱਮ. ਪੀ. ਸੀ. ਮਿਨਟਸ ’ਚ ਸਪੱਸ਼ਟ ਕਿਹਾ ਗਿਆ ਕਿ ਵਿਆਜ ਦਰਾਂ ਵਧਾਉਣ ਦਾ ਇਹੀ ਸਭ ਤੋਂ ਸਹੀ ਸਮਾਂ ਹੈ। ਮਹਿੰਗਾਈ ’ਤੇ ਕਾਬੂ ਪਾਉਣ ਦੇ ਨਾਲ ਅਰਥਵਿਵਸਥਾ ਨੂੰ ਰਫਤਾਰ ਦੇਣ ਦੀ ਦੋਹਰੀ ਚੁਣੌਤੀ ਵੀ ਹੈ। ਲਿਹਾਜਾ ਗਵਰਨਰ ਦਾਸ ਦਾ ਜ਼ੋਰ ਬਾਜ਼ਾਰ ਤੋਂ ਤਰਲਤਾ ਘਟਾਉਣ ਅਤੇ ਵਿਆਜ ਦਰਾਂ ਨੂੰ ਉੱਪਰ ਲਿਆਉਣ ’ਤੇ ਰਿਹਾ।

ਇਹ ਵੀ ਪੜ੍ਹੋ : ਪੂਰਬੀ ਯੂਕ੍ਰੇਨ 'ਚ 2 ਪਿੰਡਾਂ 'ਤੇ ਰੂਸ ਨੇ ਕੀਤਾ ਕਬਜ਼ਾ

ਮਹਿੰਗਾਈ ਤੋਂ ਪਾਰ ਪਾਉਣ ਲਈ ਰਿਜ਼ਰਵ ਬੈਂਕ ਕਰਜ਼ੇ ਨੂੰ ਮਹਿੰਗਾ ਕਰ ਰਿਹਾ ਹੈ। ਇਹੀ ਕਾਰਨ ਰਿਹਾ ਕਿ 8 ਜੂਨ ਨੂੰ ਐੱਮ. ਪੀ. ਸੀ. ਬੈਠਕ ਦੇ ਨਤੀਜਿਆਂ ’ਚ ਰੇਪੋ ਰੇਟ 0.50 ਫੀਸਦੀ ਦਾ ਵਾਧਾ ਲਾਗੂ ਕੀਤਾ ਗਿਆ। ਇਸ ਤੋਂ ਕਰੀਬ ਇਕ ਮਹੀਨਾ ਪਹਿਲਾਂ ਹੀ ਗਵਰਨਰ ਦਾਸ ਨੇ ਅਚਾਨਕ ਪ੍ਰੈੱਸ ਕਾਨਫਰੰਸ ਕਰ ਕੇ ਰੇਪੋ ਰੇਟ ’ਚ 0.40 ਫੀਸਦੀ ਦੇ ਵਾਧੇ ਦੀ ਜਾਣਕਾਰੀ ਦਿੱਤੀ ਸੀ। ਯਾਨੀ ਸਿਰਫ ਇਕ ਮਹੀਨੇ ਦੇ ਅੰਦਰ ਹੀ ਕਰਜ਼ੇ ਦੀਆਂ ਵਿਆਜ ਦਰਾਂ 0.90 ਫੀਸਦੀ ਵਧ ਗਈਆਂ।

ਇਹ ਵੀ ਪੜ੍ਹੋ : ਬ੍ਰਿਟੇਨ ਦੀ ਮਹਿੰਗਾਈ ਦਰ 40 ਸਾਲਾਂ ਦੇ ਉੱਚ ਪੱਧਰ ’ਤੇ ਪੁੱਜੀ, ਖਾਣ ਵਾਲੇ ਸਾਮਾਨ ਦੀਆਂ ਕੀਮਤਾਂ ’ਚ ਉਛਾਲ ਦਾ ਅਸਰ

ਮਹਿੰਗਾਈ ਦਾ ਅਨੁਮਾਨ ਵੀ 2.20 ਫੀਸਦੀ ਵਧਾਇਆ
ਰਿਜ਼ਰਵ ਬੈਂਕ ’ਤੇ ਮਹਿੰਗਾਈ ਨੂੰ ਲੈ ਕੇ ਕਿੰਨਾ ਦਬਾਅ ਹੈ, ਇਸ ਦਾ ਅੰਦਾਜ਼ਾ ਹਾਲ ਹੀ ਦੀਆਂ ਐੱਮ. ਪੀ. ਸੀ. ਬੈਠਕ ਦੇ ਫੈਸਲਿਆਂ ਤੋਂ ਲਗਾਇਆ ਜਾ ਸਕਦਾ ਹੈ। ਆਰ. ਬੀ. ਆਈ. ਨੇ ਚਾਲੂ ਵਿੱਤੀ ਸਾਲ ਲਈ ਪ੍ਰਚੂਨ ਮਹਿੰਗਾਈ ਦੇ ਅਨੁਮਾਨ ਨੂੰ 2.20 ਫੀਸਦੀ ਵਧਾ ਕੇ 6.7 ਫੀਸਦੀ ਕਰ ਦਿੱਤਾ ਹੈ। ਉਸ ਦਾ ਮੰਨਣਾ ਹੈ ਕਿ ਕਈ ਕੋਸ਼ਿਸ਼ਾਂ ਦੇ ਬਾਵਜੂਦ ਪ੍ਰਚੂਨ ਮਹਿੰਗਾਈ 6 ਫੀਸਦੀ ਦੇ ਤੈਅ ਘੇਰੇ ਤੋਂ ਹੇਠਾਂ ਨਹੀਂ ਆਵੇਗੀ। ਮਈ ’ਚ ਪ੍ਰਚੂਨ ਮਹਿੰਗਾਈ ਦੀ ਦਰ 7.04 ਫੀਸਦੀ ਰਹੀ ਸੀ, ਜੋ ਅਪ੍ਰੈਲ ’ਚ 8 ਸਾਲਾਂ ਦਾ ਉੱਚ ਪੱਧਰ 7.79 ਫੀਸਦੀ ’ਤੇ ਸੀ। ਆਰ. ਬੀ. ਆਈ. ਨੇ ਚਾਲੂ ਵਿੱਤੀ ਸਾਲ ਦੇ ਵਿਕਾਸ ਦਰ ਅਨੁਮਾਨ ਨੂੰ 7.2 ਫੀਸਦੀ ’ਤੇ ਬਰਕਰਾਰ ਰੱਖਿਆ ਹੈ।

ਸਭ ਕੁਝ ਮਹਿੰਗਾਈ ’ਤੇ ਨਿਰਭਰ
ਐੱਮ. ਪੀ. ਸੀ. ਮੈਂਬਰ ਮਾਈਕਲ ਪਾਤਰਾ ਦਾ ਕਹਿਣਾ ਹੈ ਕਿ ਰਿਜ਼ਰਵ ਬੈਂਕ ਦੇ ਫੈਸਲੇ ਕਾਫੀ ਹੱਦ ਤੱਕ ਮਹਿੰਗਾਈ ’ਤੇ ਨਿਰਭਰ ਕਰਨਗੇ। ਸਾਡਾ ਅਨੁਮਾਨ 3 ਜਾਂ 4 ਤਿਮਾਹੀ ਅੱਗੇ ਦਾ ਹੈ ਅਤੇ ਇਸ ਦਰਮਿਆਨ ਪ੍ਰਚੂਨ ਮਹਿੰਗਾਈ ਦੀ ਦਰ ਹੇਠਾਂ ਵੀ ਆ ਸਕਦੀ ਹੈ। ਜੇ ਚਾਲੂ ਵਿੱਤੀ ਸਾਲ ਦੀ ਦੂਜੀ ਛਿਮਾਹੀ ’ਚ ਮਹਿੰਗਾਈ ਤੋਂ ਰਾਹਤ ਮਿਲਦੀ ਹੈ ਤਾਂ ਵਿਆਜ ਦਰਾਂ ’ਚ ਵਾਧੇ ਦਾ ਸਿਲਸਿਲਾ ਰੁਕ ਵੀ ਸਕਦਾ ਹੈ। ਹਾਲਾਂਕਿ ਐੱਮ. ਪੀ. ਸੀ. ਮੈਂਬਰਾਂ ਨੇ ਇਹ ਸੰਕੇਤ ਵੀ ਦਿੱਤਾ ਕਿ ਅਗਸਤ ਦੀ ਬੈਠਕ ’ਚ ਰੇਪੋ ਰੇਟ ਨੂੰ ਇਕ ਵਾਰ ਮੁੜ ਵਧਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ :ਨਾਨ-ਬੈਂਕ PPI ਨੂੰ ਝਟਕਾ, RBI ਨੇ ਕ੍ਰੈਡਿਟ ਸਹੂਲਤ ਰਾਹੀਂ ਪੈਸੇ ਲੋਡ ਕਰਨ ’ਤੇ ਲਗਾਈ ਰੋਕ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News