ਸਰਕਾਰ ਦਾ ਤੋਹਫ਼ਾ, ਸੋਮਵਾਰ ਤੋਂ ਖੁੱਲ੍ਹੇਗੀ ਇਹ ਗੋਲਡ ਬਾਂਡ ਸਕੀਮ, ਜਾਣੋ ਫਾਇਦੇ

Thursday, May 13, 2021 - 09:20 AM (IST)

ਸਰਕਾਰ ਦਾ ਤੋਹਫ਼ਾ, ਸੋਮਵਾਰ ਤੋਂ ਖੁੱਲ੍ਹੇਗੀ ਇਹ ਗੋਲਡ ਬਾਂਡ ਸਕੀਮ, ਜਾਣੋ ਫਾਇਦੇ

ਨਵੀਂ ਦਿੱਲੀ- ਵਿੱਤੀ ਸਾਲ 2021-22 ਲਈ ਸਾਵਰੇਨ ਗੋਲਡ ਬਾਂਡ ਸਕੀਮ ਦੀ ਪਹਿਲੀ ਵਿਕਰੀ 17 ਮਈ ਯਾਨੀ ਸੋਮਵਾਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਵਿੱਤ ਮੰਤਰਾਲਾ ਨੇ ਕਿਹਾ ਹੈ ਕਿ ਸਾਵਰੇਨ ਗੋਲਡ ਬਾਂਡ ਮਈ ਤੋਂ ਲੈ ਕੇ ਸਤੰਬਰ ਵਿਚਕਾਰ ਛੇ ਕਿਸ਼ਤਾਂ ਵਿਚ ਜਾਰੀ ਕੀਤੇ ਜਾਣਗੇ। ਵਿੱਤੀ ਸਾਲ 2021-22 ਦੀ ਪਹਿਲੀ ਕਿਸ਼ਤ ਨਿਵੇਸ਼ਕ 17 ਮਈ ਤੋਂ 21 ਮਈ ਵਿਚਕਾਰ ਖ਼ਰੀਦ ਸਕਦੇ ਹਨ ਅਤੇ 25 ਮਈ ਨੂੰ ਬਾਂਡ ਖਾਤੇ ਵਿਚ ਜਾਰੀ ਹੋ ਜਾਣਗੇ।

ਇਸ ਗੋਲਡ ਬਾਂਡ ਸਕੀਮ ਵਿਚ ਸੋਨੇ ਦੀਆਂ ਕੀਮਤਾਂ ਚੜ੍ਹਨ ਨਾਲ ਫਾਇਦਾ ਤਾਂ ਮਿਲਦਾ ਹੀ ਹੈ, ਨਾਲ ਇਸ 'ਤੇ ਵਿਆਜ ਵੀ ਮਿਲਦਾ ਹੈ। ਸਰਕਾਰ ਵੱਲੋਂ ਇਹ ਰਿਜ਼ਰਵ ਬੈਂਕ ਜਾਰੀ ਕਰਦਾ ਹੈ। ਗੋਲਡ ਬਾਂਡ ਦਾ ਮੁੱਲ 'ਸਰਬ ਭਾਰਤੀ ਸਰਾਫਾ ਤੇ ਜਿਊਲਰਜ਼ ਸੰਗਠਨ ਲਿਮਟਿਡ' ਵੱਲੋਂ ਪਿਛਲੇ 3 ਕਾਰੋਬਾਰੀ ਦਿਨਾਂ ਵਿਚ ਜਾਰੀ 999 ਸ਼ੁੱਧਤਾ ਵਾਲੇ ਸੋਨੇ ਦੀਆਂ ਕੀਮਤਾਂ ਦਾ ਔਸਤ ਹੁੰਦਾ ਹੈ।

ਫਾਇਦਾ-
ਸੋਨੇ ਦੀਆਂ ਕੀਮਤਾਂ ਵਿਚ ਭਵਿੱਖ ਵਿਚ ਹੋਣ ਵਾਲੇ ਵਾਧੇ ਦਾ ਫਾਇਦਾ ਮਿਲਦਾ ਹੈ। ਇਸ ਤੋਂ ਇਲਾਵਾ 2.5 ਫ਼ੀਸਦੀ ਦੀ ਦਰ ਨਾਲ ਇਸ ਉੱਪਰ ਵਾਧੂ ਵਿਆਜ ਵੀ ਮਿਲਦਾ ਹੈ। ਇਸ 'ਤੇ ਕਰਜ਼ ਲੈਣ ਦੀ ਸੁਵਿਧਾ ਵੀ ਮਿਲਦੀ ਹੈ। ਇਹ ਬਾਂਡ ਸਰਕਾਰ ਤਰਫੋਂ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਜਾਰੀ ਕਰਦਾ ਹੈ। ਸਾਵਰੇਨ ਗੋਲਡ ਬਾਂਡ ਦੀ ਮਿਆਦ 8 ਸਾਲ ਦੀ ਹੈ। ਪੰਜ ਸਾਲ ਪੂਰੇ ਹੋਣ ਪਿੱਛੋਂ ਵੀ ਨਿਵੇਸ਼ਕ ਇਸ ਨੂੰ ਛੱਡ ਸਕਦਾ ਹੈ। ਇਸ ਤੋਂ ਇਲਾਵਾ ਸਟਾਕ ਐਕਸਚੇਂਜਾਂ 'ਤੇ ਕਿਸੇ ਵੀ ਸਮੇਂ ਇਸ ਨੂੰ ਵੇਚਣ ਦਾ ਵਿਕਲਪ ਵੀ ਹੈ।

PunjabKesari

ਡਿਜੀਟਲ ਮਾਧਿਅਮ ਨਾਲ ਭੁਗਤਾਨ ਕਰਨ ਵਾਲੇ ਨਿਵੇਸ਼ਕਾਂ ਗੋਲਡ ਬਾਂਡ ਦੇ ਮੁੱਲ ਵਿਚ ਪ੍ਰਤੀ ਗ੍ਰਾਮ 50 ਰੁਪਏ ਦੀ ਛੋਟ ਮਿਲਦੀ ਹੈ। ਸਾਵਰੇਨ ਗੋਲਡ ਬਾਂਡ ਦੀ ਵਿਕਰੀ ਖੁੱਲ੍ਹਣ 'ਤੇ ਬੈਂਕ, ਡਾਕਘਰ, ਸਟਾਕ ਐਕਸਚੇਂਜਾਂ ਵਿਚ ਇਸ ਦੀ ਖ਼ਰੀਦ ਕੀਤੀ ਜਾ ਸਕਦੀ ਹੈ। ਇਸ ਵਿਚ ਘੱਟੋ-ਘੱਟ 1 ਗ੍ਰਾਮ ਸੋਨੇ ਦੇ ਜਾਰੀ ਮੁੱਲ ਬਰਾਬਰ ਨਿਵੇਸ਼ ਕਰਨਾ ਜ਼ਰੂਰੀ ਹੈ। ਉੱਥੇ ਹੀ, ਇਕ ਵਿੱਤੀ ਸਾਲ ਵਿਚ ਵੱਧ ਤੋਂ ਵੱਧ 4,000 ਗ੍ਰਾਮ ਯਾਨੀ 4 ਕਿਲੋਗ੍ਰਾਮ ਮੁੱਲ ਤੱਕ ਦਾ ਬਾਂਡ ਖ਼ਰੀਦ ਸਕਦੇ ਹੋ। ਟਰੱਸਟ ਤੇ ਇਸ ਤਰ੍ਹਾਂ ਦੀਆਂ ਸੰਸਥਾਵਾਂ ਲਈ ਇਹ ਸੀਮਾ 20 ਕਿਲੋਗ੍ਰਾਮ ਹੈ।


author

Sanjeev

Content Editor

Related News