ਇਸ ਦੀਵਾਲੀ 786 ਨੰਬਰ ਦਾ ਨੋਟ ਤੁਹਾਨੂੰ ਬਣਾ ਦੇਵੇਗਾ ਅਮੀਰ! ਮਿਲ ਸਕਦੇ ਹਨ 3 ਲੱਖ ਰੁਪਏ!

11/03/2020 5:29:40 PM

ਨਵੀਂ ਦਿੱਲੀ — ਜੇਕਰ ਤੁਹਾਨੂੰ ਵੀ ਸਿੱਕੇ ਅਤੇ ਨੋਟ ਇਕੱਠੇ ਕਰਨ ਦਾ ਸ਼ੌਕ ਹੈ, ਤਾਂ ਹੁਣ ਤੁਸੀਂ ਆਸਾਨੀ ਨਾਲ ਕਰੋੜਪਤੀ ਬਣ ਸਕਦੇ ਹੋ। ਇਸ ਸਾਲ ਦੀਵਾਲੀ 'ਤੇ ਤੁਸੀਂ ਪੁਰਾਣੇ ਨੋਟਾਂ ਅਤੇ ਸਿੱਕਿਆਂ ਨਾਲ ਆਪਣੀ ਕਿਸਮਤ ਚਮਕਾ ਸਕਦੇ ਹੋ। ਹੁਣ ਤੁਸੀਂ ਜਲਦੀ ਤੋਂ ਜਲਦੀ 786 ਦੀ ਲੜੀ ਦੇ ਨੋਟ ਲੱਭਣੇ ਸ਼ੁਰੂ ਕਰ ਦਿਓ। ਜੇ ਤੁਹਾਡੇ ਕੋਲ ਇਨ੍ਹਾਂ ਨੋਟਾਂ ਦੀ ਸੀਰੀਜ਼ ਹੈ, ਤਾਂ ਤੁਸੀਂ ਚੰਗੀ ਕਮਾਈ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਸਿਰਫ ਈ-ਬੇ ਦੀ ਵੈਬਸਾਈਟ 'ਤੇ ਜਾਣਾ ਪਏਗਾ ਅਤੇ ਤੁਸੀਂ ਇੱਥੇ ਆਪਣੇ ਨੋਟ 'ਤੇ ਈ-ਬੋਲੀ ਲਗਾ ਕੇ ਚੰਗੀ ਕਮਾਈ ਕਰ ਸਕਦੇ ਹੋ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਹਾਨੂੰ ਪੈਸਾ ਕਮਾਉਣ ਲਈ ਕਿਹੜਾ ਨੋਟ ਚਾਹੀਦਾ ਹੋਵੇਗਾ।

ਤੁਹਾਨੂੰ ਦੱਸ ਦਈਏ ਕਿ ਭਾਰਤੀ ਕਰੰਸੀ ਦੇ ਦੁਰਲੱਭ ਨੋਟਾਂ ਦੀ ਬੋਲੀ ਈ-ਬੇ ਉੱਤੇ ਲਗਦੀ ਹੈ। ਈ-ਬੇ 'ਤੇ ਹਮੇਸ਼ਾ ਨੋਟਾਂ ਲਈ ਬੋਲੀ ਲਗਦੀ ਰਹਿੰਦੀ ਹੈ। ਕੋਈ ਵੀ ਆਮ ਆਦਮੀ ਇਸ ਬੋਲੀ ਵਿਚ ਹਿੱਸਾ ਲੈ ਸਕਦਾ ਹੈ। ਤੁਸੀਂ 786 ਸੀਰੀਜ਼ ਦੇ ਨੋਟਾਂ 'ਤੇ 3 ਲੱਖ ਰੁਪਏ ਤੱਕ ਦੀ ਬੋਲੀ ਲਗਾ ਸਕਦੇ ਹੋ।

ਇਹ ਵੀ ਪੜ੍ਹੋ: ਕਰਜ਼ਦਾਰਾਂ ਦੇ ਖਾਤਿਆਂ ’ਤੇ ਲਾਗੂ ਕੀਤੇ ਗਏ ਵਿਆਜ਼ ’ਤੇ ਵਿਆਜ਼ ਅਤੇ ਸਾਧਾਰਣ ਵਿਆਜ਼ ਦਰਮਿਆਨ ਅੰਤਰ 

ਇਨ੍ਹਾਂ ਨੋਟਾਂ ਤੋਂ ਵੀ ਕਰ ਸਕਦੇ ਹੋ ਕਮਾਈ 

ਜੇ ਤੁਹਾਡੇ ਕੋਲ 786 ਨੰਬਰ ਨਹੀਂ ਹੈ, ਤਾਂ ਤੁਸੀਂ ਇਕੋ ਜਿਹੇ ਨੰਬਰ ਵਾਲੇ ਨੋਟਾਂ ਤੋਂ ਵੀ ਕਮਾਈ ਕਰ ਸਕਦੇ ਹੋ। ਹਾਲ ਹੀ ਵਿਚ ਇੱਕ ਦਸ ਰੁਪਏ ਦਾ ਨੋਟ ਮਿਲਿਆ ਜਿਸ ਵਿੱਚ ਨੰਬਰ ਲੜੀ ਸਮਾਨ ਸੀ। ਇਨ੍ਹਾਂ ਨੋਟਾਂ ਦੇ ਬਦਲੇ ਬੋਲੀ ਲਗਾਉਣ ਵਾਲੇ ਗਾਹਕ ਨੂੰ 3300 ਰੁਪਏ ਮਿਲੇ। ਇਸ ਲਈ ਤੁਸੀਂ ਵੀ ਅਜਿਹੇ ਵਿਸ਼ੇਸ਼ ਨੋਟਾਂ ਤੋਂ ਕਮਾਈ ਕਰ ਸਕਦੇ ਹੋ।

1 ਰੁਪਏ ਦਾ ਨੋਟ ਦਵਾਏਗਾ 10,000 ਰੁਪਏ

ਜੇ ਤੁਹਾਡੇ ਕੋਲ ਅਜਿਹਾ ਇਕ ਰੁਪਿਆ ਦਾ ਨੋਟ ਸੀ ਜੋ 1917 ਵਿਚ ਛਾਪਿਆ ਗਿਆ ਸੀ। ਇਸ ਨੋਟ ਦੀ ਕੀਮਤ ਇਸ ਸਮੇਂ 10,250 ਰੁਪਏ ਹੈ। ਯਾਨੀ ਜੇਕਰ ਤੁਹਾਡੇ ਕੋਲ ਅਜਿਹਾ ਨੋਟ ਹੈ ਤਾਂ ਤੁਹਾਨੂੰ ਇਸ ਦੀ ਬੋਲੀ 'ਤੇ 10,250 ਰੁਪਏ ਦੇ ਆਸ-ਪਾਸ ਮਿਲ ਸਕਦੇ ਹਨ।

ਇਹ ਵੀ ਪੜ੍ਹੋ: RBI ਨੇ Current Account ਸੰਬੰਧੀ ਦਿੱਤਾ ਨਵਾਂ ਆਦੇਸ਼, 15 ਦਸੰਬਰ ਤੋਂ ਲਾਗੂ ਹੋਣਗੇ ਨਵੇਂ ਨਿਯਮ

1951 ਵਿਚ ਛਾਪਿਆ ਗਿਆ ਸੀ 10 ਰੁਪਏ ਦਾ ਨੋਟ 

ਇਸੇ ਤਰ੍ਹਾਂ ਜੇ ਤੁਹਾਡੇ ਕੋਲ 10 ਰੁਪਏ ਦਾ ਪੁਰਾਣਾ ਨੋਟ ਹੈ, ਜੋ 1951 ਵਿਚ ਛਾਪਿਆ ਗਿਆ ਸੀ। ਇਹ ਨੋਟ ਚਿੱਟੇ ਅਤੇ ਹਲਕੇ ਨੀਲੇ ਵਿਚ ਹੈ। ਜੇ ਤੁਹਾਡੇ ਕੋਲ ਇਹ ਨੋਟ ਹੈ, ਤਾਂ ਇਹ 1 ਲੱਖ ਰੁਪਏ ਤੱਕ ਦੀ ਕਮਾਈ ਕਰਵਾ ਸਕਦਾ ਹੈ। ਇਹ ਨੋਟ ਬਹੁਤ ਪੁਰਾਣੇ ਹੋਣ ਕਰਕੇ ਬਹੁਤ ਖ਼ਾਸ ਮੰਨੇ ਜਾਂਦੇ ਹਨ।

ਇਹ ਵੀ ਪੜ੍ਹੋ: ਸੋਨੇ 'ਚ ਇਨ੍ਹਾਂ ਚਾਰ ਤਰੀਕਿਆਂ ਨਾਲ ਕਰੋ ਨਿਵੇਸ਼, ਹਰ ਸਾਲ ਹੋਵੇਗਾ ਵੱਡਾ ਮੁਨਾਫ਼ਾ

ਵੈਸ਼ਨੋ ਦੇਵੀ ਦੇ 5 ਅਤੇ 10 ਰੁਪਏ ਦੇ ਸਿੱਕਿਆਂ ਤੋਂ ਵੀ ਕਰ ਸਕਦੇ ਹੋ ਕਮਾਈ 

ਜੇ ਤੁਹਾਡੇ ਕੋਲ ਮਾਤਾ ਵੈਸ਼ਨੋ ਦੇਵੀ ਦੀ ਤਸਵੀਰ ਵਾਲੇ 5 ਅਤੇ 10 ਰੁਪਏ ਦੇ ਸਿੱਕੇ ਹਨ, ਤਾਂ ਤੁਸੀਂ ਉਨ੍ਹਾਂ ਨੂੰ ਵੇਚ ਕੇ ਪੈਸਾ ਕਮਾ ਸਕਦੇ ਹੋ। ਇਹ ਸਿੱਕੇ ਸਾਲ 2002 ਵਿਚ ਜਾਰੀ ਕੀਤੇ ਗਏ ਸਨ। ਲੋਕ ਮਾਤਾ ਰਾਣੀ ਦੀ ਤਸਵੀਰ ਕਾਰਨ ਇਨ੍ਹÎਾਂ ਸਿੱਕਿਆਂ ਨੂੰ ਬਹੁਤ ਖੁਸ਼ਕਿਸਮਤ ਮੰਨ ਰਹੇ ਹਨ। ਮਾਤਾ ਵੈਸ਼ਨੋ ਦੇਵੀ ਦੀ ਪੂਜਾ ਹਿੰਦੂ ਧਰਮ ਵਿਚ ਕੀਤੀ ਜਾਂਦੀ ਹੈ। ਇਸ ਲਈ ਲੋਕ ਅਜਿਹੇ ਸਿੱਕਿਆਂ ਲਈ ਲੱਖਾਂ ਰੁਪਏ ਖਰਚ ਕਰ ਰਹੇ ਹਨ।

ਇਹ ਵੀ ਪੜ੍ਹੋ: ਕੋਰੋਨਾ ਕਾਰਨ ਮੁਰਝਾਏ ਫ਼ੁੱਲ, ਤਿਉਹਾਰੀ ਸੀਜ਼ਨ 'ਚ ਵੀ ਕਾਰੋਬਾਰੀਆਂ ਨੂੰ ਨਹੀਂ ਮਿਲ ਰਹੇ ਖ਼ਰੀਦਦਾਰ


Harinder Kaur

Content Editor

Related News